ਚੰਡੀਗੜ੍ਹ, 27 ਅਗੱਸਤ (ਬਠਲਾਣਾ) : ਅਰਬ ਦੇਸ਼ ਬਰੂਨਾਈ ਦਾਰੂਸਲਾਮ ਦੇ ਹਾਈ ਕਮਿਸ਼ਨਰ ਡਾਟੋ ਪਾਡੂਕਾ ਹਾਜ਼ੀ ਸਿਦਕ ਅਲੀ ਨੇ ਅੱਜ ਗੁਰੂਕੁਲ ਗੋਲਬਲ ਸਕੂਲ, ਚੰਡੀਗੜ੍ਹ ’ਚ ਫੇਰੀ ਪਾਈ। ਸਕੂਲ ਪ੍ਰਿੰਸੀਪਲ ਅਰੁਨਾ ਭਾਰਦਵਾਜ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਉਨ੍ਹਾਂ ਦੀ ਫੇਰੀ ਨਾਲ ਦੋਵਾਂ ਦੇਸ਼ਾਂ ’ਚ ਸੂਚਨਾ ਅਤੇ ਸੰਚਾਰ ਦੇ ਖੇਤਰ ’ਚ ਕੌਮਾਂਤਰੀ ਅਦਾਨ-ਪ੍ਰਦਾਨ ਮਜ਼ਬੂਤ ਹੋਵੇਗਾ ਜੋ ਕਿ ਸੰਸਾਰ ’ਚ ਸ਼ਾਂਤੀ ਅਤੇ ਵਿਕਾਸ ਲਈ ਅਹਿਮ ਸਾਬਤ ਹੋਵੇਗਾ। ਸਕੂਲੀ ਬੱਚਿਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਦਕ ਅਲੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦੀ ਤਰੱਕੀ ’ਚ ਭਾਰਤ ਦਾ ਅਹਿਮ ਰੋਲ ਰਿਹਾ ਹੈ।
ਉਨ੍ਹਾਂ ਨੇ ਸੁਵਾਸਤਾ ਵ¦ਟੀਅਰਾਂ ਨੂੰ ਸੱਦਾ ਦਿਤਾ ਕਿ ਉਹ ਦੋਵੇਂ ਦੇਸ਼ਾਂ ’ਚ ਅਦਾਨ ਪ੍ਰਦਾਨ ਦੇ ਹੋਰ ਖੇਤਰਾਂ ’ਚ ਸਹਿਕਾਰਤਾ ਲਈ ਪ੍ਰੋਗਰਾਮ ਆਯੋਜਤ ਕਰਨ। ਉੁਨ੍ਹਾਂ ਨੇ ਯੁਵਕਾਂ ਦੀ ਭੂਮਿਕਾ ਨੂੰ ਅਹਿਮ ਕਰਾਰ ਦਿੰਦਿਆਂ ਉੁਨ੍ਹਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿਤੀ। ਯੁਵਾਸਤਾ ਕੋਆਰਡੀਨੇਟਰ ਪ੍ਰਮੋਦ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਫੇਰੀਆਂ ਨਾਲ ਦੋਵੇਂ ਮੁਲਕਾਂ ’ਚ ਮਿੱਤਰਤਾ ਵਧਦੀ ਹੈ।