ਇਸਲਾਮਾਬਾਦ, 26 ਅਗੱਸਤ: ਅਫ਼ਗ਼ਾਨ ਤਾਲਿਬਾਨ ਕਮਾਂਡਰ ਜਲਾਲੁੱਦੀਨ ਹੱਕਾਨੀ ਅਤੇ ਬੇਹੱਦ ਖਤਰਨਾਕ ਮੰਨੇ ਜਾਣ ਵਾਲੇ ਹੱਕਾਨੀ ਨੈ¤ਟਵਰਕ ਦੇ ਇਕ ਸਿਖਰਲੇ ਕਮਾਂਡਰ ਦੇ ਪਰਵਾਰ ਵਾਲਿਆਂ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿਤਾ ਹੈ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਪਿਛਲੇ ਹਫ਼ਤੇ ਪਾਕਿਸਤਾਨ ਦੇ ਗੜਬੜੀ ਵਾਲੇ ਉ¤ਤਰੀ ਵਜ਼ੀਰਿਸਤਾਨ ਇਲਾਕੇ ਵਿਚ ਇਕ ਡਰੋਨ ਹਮਲੇ ਵਿਚ ਬਦਰੂ¤ਦੀਨ ਹੱਕਾਨੀ ਮਾਰਿਆ ਗਿਆ। ਹੱਕਾਨੀ ਨੈ¤ਟਵਰਕ ਦੇ ਸਿਖਰਲੇ ਕਮਾਂਡਰ ਮੌਲਵੀ ਅਹਿਮਦ ਜਾਨ ਨੇ ਦਾਅਵਾ ਕੀਤਾ ਕਿ ਬਦਰੂ¤ਦੀਨ ਸੁਰ¤ਖਿਅਤ ਹੈ। ਉਸ ਨੇ ਕਿਹਾ ਕਿ ਬਦਰੂ¤ਦੀਨ ਹੱਕਾਨੀ ਪਰਵਾਰ ਦੇ ਹੋਰ ਪੁਰਸ਼ ਮੈਬਰਾਂ ਨਾਲ ਮਿਲਕੇ ਅਫ਼ਗ਼ਾਨਿਸਤਾਨ ਉ¤ਤੇ ਕਬਜ਼ਾ ਕਰਨ ਵਾਲੀ ਸ਼ਕਤੀਆਂ ਵਿਰੁਧ ਧਾਰਮਕ ਲੜਾਈ ਵਿਚ ਸ਼ਾਮਲ ਹੈ। ‘ਦ ਨਿਊਜ਼’ ਨੇ ਜਾਨ ਦੇ ਹਵਾਲੇ ਨਾਲ ਕਿਹਾ ਕਿ ਮੰਗਲਵਾਰ ਨੂੰ ਹੋਏ ਡਰੋਨ ਹਮਲੇ ਵਿਚ ਕੇਵਲ ਇਕ ਮੈਂਬਰ, 13 ਸਾਲਾ ਓਸਾਮਾ ਮਾਰਿਆ ਗਿਆ ਜੋ ਹ¤ਕਾਨੀ ਨੈ¤ਟਵਰਕ ਦੇ ਸੰਚਾਲਨ ਕਾਰਜ ਵਿਚ ਸ਼ਾਮਲ ਨਹੀਂ ਸੀ। ਉਹ ਬਦਰੂ¤ਦੀਨ ਦਾ ਦੂਰ ਦਾ ਰਿਸ਼ਤੇਦਾਰ ਸੀ। ‘ਅਜਿਹਾ ਮੰਨਿਆ ਜਾ ਰਿਹਾ ਹੈ ਕਿ 18 ਅਗੱਸਤ ਨੂੰ ਉ¤ਤਰੀ ਵਜ਼ੀਰਿਸਤਾਨ ਵਿਚ ਕੀਤੇ ਗਏ ਕਈ ਡਰੋਨ ਹਮਲਿਆਂ ਵਿਚ ਅਫ਼ਗ਼ਾਨ ਕਮਾਂਡਰ ਜਲਾਲੁ¤ਦੀਨ ਹ¤ਕਾਨੀ ਦੇ ਬੇਟੇ ਅਤੇ ਹ¤ਕਾਨੀ ਨੈ¤ਟਵਰਕ ਦੇ ਮੁਖੀ ਸਿਰਾਜੁ¤ਦੀਨ ਦਾ ਛੋਟਾ ਭਰਾ ਬਦਰੂ¤ਦੀਨ ਮਾਰਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਾਲੁ¤ਦੀਨ ਹ¤ਕਾਨੀ ਦੇ ਕੁੱਝ ਸਬੰਧੀਆਂ ਸਮੇਤ ਕੁ¤ਝ ਜਵਾਨਾਂ ਨੇ ਅਫ਼ਗ਼ਾਨ ਸਰਹੱਦ ਨਜ਼ਦੀਕ ਈਦ ਮਨਾਉਣ ਦੀ ਯੋਜਨਾ ਬਣਾਈ ਸੀ ਜਿ¤ਥੇ ਉਨ੍ਹਾਂ ਨੂੰ ਡਰੋਨ ਜਹਾਜ਼ ਵਲੋਂ ਨਿਸ਼ਾਨਾ ਬਣਾਇਆ ਗਿਆ। ਜਾਨ ਨੇ ਕਿਹਾ ਕਿ ਇਸ ਹਮਲੇ ਵਿਚ ਪੰਜ ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਉ¤ਤਰੀ ਵਜ਼ੀਰਿਸਤਾਨ ਵਿਚ ਸਪੁਰਦੇ ਖ਼ਾਕ ਕਰ ਦਿਤਾ ਗਿਆ ਅਤੇ ਮੀਡੀਆ ਵਿਚ ਆਈਅਅ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਇਹ ਬਦਰੂ¤ਦੀਨ ਮਾਰਿਆ ਗਿਆ ਸੀ । ਜਾਨ ਨੇ ਕਿਹਾ ਕਿ ਅਸੀ ਪਹਿਲਾਂ ਵੀ ਇਹ ਐਲਾਨ ਕੀਤੀ ਸੀ ਕਿ ਕਿਸੇ ਕਾਰਵਾਈ ਜਾਂ ਡਰੋਨ ਹਮਲੇ ਵਿਚ ਜਦੋ ਵੀ ਸਾਡੇ ਲੋਕਾਂ ਦੀ ਮੌਤ ਹੋਵੇਗੀ ਤਾਂ ਉਸ ਬਾਰੇ ਦ¤ਸਿਆ ਜਾਵੇਗਾ। ਅਫ਼ਗ਼ਾਨਿਸਤਾਨ ਵਿਚ ਵਿਦੇਸ਼ੀ ਬਲਾਂ ਵਲੋਂ ਕਬਜ਼ਾ ਕੀਤੇ ਜਾਣ ਵਿਰੁਧ ਧਾਰਮਕ ਲੜਾਈ ਜਾਰੀ ਰਹੇਗੀ ਅਤੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਲੜਾਈ ਵਿਚ ਮੌਤ ਨਿਸ਼ਚਿਤ ਹੈ ਤਦ ਕਿਉਂ ਅਸੀ ਇਸ ਛਿਪਾਵਾਂਗੇ? ਜਲਾਲੁ¤ਦੀਨ ਹ¤ਕਾਨੀ ਦੇ ਪਰਵਾਰ ਦੇ ਮੈਬਰਾਂ ਨੇ ਦੱਸਿਆ ਕਿ ਬਦਰੂ¤ਦੀਨ ਦੀ ਮੌਤ ਨਹੀਂ ਹੋਈ ਹੈ। (ਏਜੰਸੀ)