ਟਾਉਂਸਵਿਲੇ, 26 ਅਗੱਸਤ: ਭਾਰਤੀ ਕਪਤਾਨ ਉਨਮੁਕਤ ਚੰਦ ਨੇ ਆਸਟਰੇਲੀਆ ਨੂੰ ਹਰਾਕੇ ਅੰਡਰ–19 ਵਿਸ਼ਵ ਕ¤ਪ ਜਿੱਤਣ ਵਾਲੇ ਅਪਣੇ ਖਿਡਾਰੀਆਂ ਦੀ ਟੀਮ ਭਾਵਨਾ ਅਤੇ ਕਹਿਣਾ ਮੰਨਣ ਦੀ ਭਾਵਨਾਂ ਦੀ ਬਹੁਤ ਤਾਰੀਫ਼ ਕੀਤੀ ।ਫ਼ਾਈਨਲ ਵਿਚ ਅਜੇਤੂ 111 ਦੌੜਾਂ ਬਣਾਕੇ ‘ਮੈਨ ਆਫ਼ ਦ ਮੈਚ’ ਬਣੇ ਉਨਮੁਕਤ ਨੇ ਕਿਹਾ ਕਿ ਅਸੀ ਦੋ ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ। ਇਹ ਬਹੁਤ ਸ਼ਾਨਦਾਰ ਯਾਤਰਾ ਰਹੀ। ਪਹਿਲਾਂ ਅਸੀ ਵੱਖ ਵੱਖ ਸੂਬਿਆਂ ਦੇ 15 ਖਿਡਾਰੀ ਸਾਂ ਪਰ ਸਮੇਂ ਦੇ ਨਾਲ-ਨਾਲ ਅਸੀ ਇਕ ਇਕਾਈ ਬਣ ਗਏ। ਖਿਡਾਰੀ ਬਹੁਤ ਆਗਿਆਕਾਰੀ ਹਨ ਅਤੇ ਉਨ੍ਹਾਂ ਇਸ ਮੁਹਿੰਮ ਵਿਚ ਮੇਰੀ ਬਹੁਤ ਮਦਦ ਕੀਤੀ। ਦਿੱਲੀ ਦੇ ਇਸ ਸਲਾਮੀ ਬੱਲੇਬਾਜ਼ ਦੀ ਪਾਰੀ ਨਾਲ ਭਾਰਤ ਗੇਂਦਬਾਜ਼ਾਂ ਲਈ ਅਨੁਕੂਲ ਮੰਨੇ ਜਾ ਰਹੇ ਹਾਲਾਤ ਵਿਚ ਆਸਟਰੇਲੀਆ ਦੇ 226 ਦੌੜਾਂ ਦੇ ਨਿਸ਼ਾਨੇ ਨੂੰ ਹਾਸਲ ਕਰਨ ਵਿਚ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਮੇਰੇ ’ਤੇ ਇਹ ਪਾਰੀ ਬਕਾਇਆ ਸੀ । ਮੈਂ ਰੱਬ ਦਾ ਧਨਵਾਦ ਕਰਦਾ ਹਾਂ ਕਿ ਮੈਂ ਅਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਸਫ਼ਲ ਰਿਹਾ। ਆਸਟਰੇਲੀਆਈ ਟੀਮ ਨੇ ਚੰਗੀ ਬੱਲੇਬਾਜ਼ੀ ਕੀਤੀ ਪਰ ਅਸੀ ਉਨ੍ਹਾਂ ਤੋਂ ਅੱਗੇ ਨਿਕਲ ਗਏ। ਭਾਰਤੀ ਕਪਤਾਨ ਨੇ ਸਾਥੀ ਸਟਾਫ਼ ਦਾ ਉਨ੍ਹਾਂ ਦੀ ਲਗਾਤਾਰ ਹੌਸਲਾ ਅਫ਼ਜਾਈ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਖ਼ਿਤਾਬ ਜਿੱਤਣਾ ਸੰਭਵ ਨਹੀਂ ਸੀ। ਮੈਂ ਅਪਣੀ ਟੀਮ ਦਾ ਵੀ ਧਨਵਾਦ ਅਦਾ ਕਰਦਾ ਹਾਂ। ਇਹ ਬਹੁਤ ਭਾਵਨਾਤਮਕ ਪਲ ਹੈ ਅਤੇ ਮੈਂ ਸਾਰੇ ਭਾਰਤਵਾਸੀਆਂ ਦਾ ਧੰਨਵਾਦ ਅਦਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਸਾਡੇ ਲਈ ਅਰਦਾਸ ਕੀਤੀ । ਮੈਂ ਸਟੇਡੀਅਮ ਵਿ¤ਚ ਮੌਜੂਦ ਸਾਰੇ ਭਾਰਤੀ ਪ੍ਰਸ਼ੰਸਕਾਂ ਦਾ ਵੀ ਧਨਵਾਦ ਕਰਦਾ ਹਾਂ। (ਏਜੰਸੀ)