ਸਿਰਸਾ, 26 ਅਗੱਸਤ (ਕਰਨੈਲ ਸਿੰਘ) : ਸੰਸਾਰ ਪਧਰ ਉ¤ਤੇ 7 ਸਿਤੰਬਰ ਨੂੰ ਰੀਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਅੱਜ ਦੇ ਰਾਂਝੇ ਦੇ ਸੰਯੁਕਤ ਨਿਰਦੇਸ਼ਕ ਸੁਖਦਰਸ਼ਨ ਸੇਖੋਂ (ਦਰਸ਼ਨ ਦਰਵੇਸ਼) ਨੇ ਅ¤ਜ ਇ¤ਥੇ ਪੱਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਦਸਿਆ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਕਿ ਇਕ ਹੀ ਸਮੇਂ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਰੀਲੀਜ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਦਸਿਆ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਕਿ ਪਾਕਿਸਤਾਨ ਵਿਚ ਵੀ ਰੀਲੀਜ ਹੋ ਰਹੀ ਹੈ। ਇਸ ਫ਼ਿਲਮ ਵਿਚ ਮੀਡੀਆ ਪੁਲਿਸ ਅਤੇ ਪਬਲਿਕ ਦੇ ਸਬੰਧਾਂ ਵਿਚ ਕੀ ਭੂਮਿਕਾ ਅਦਾ ਕਰਦਾ ਹੈ, ਇਸ ਫ਼ਿਲਮ ਵਿਚ ਚੰਗੀ ਤਰ੍ਹਾਂ ਵਿਖਾਇਆ ਗਿਆ ਹੈ। ਗੀਤ ਸੰਗੀਤ ਦੇ ਨਾਲ ਭਰਪੂਰ ਇਹ ਪੰਜਾਬੀ ਫ਼ਿਲਮ ਨਿਰਦੇਸ਼ਕ ਮਨਮੋਹਨ ਸਿੰਘ ਦੀ ਦਸਵੀਂ ਪੰਜਾਬੀ ਫ਼ਿਲਮ ਹੈ। ਪੰਜਾਬ ਅਤੇ ਮੁੰਬਈ ਦੇ ਕਲਾਕਾਰਾਂ ਦੇ ਨਾਲ ਹਰਿਆਣਾ ਰਾਜ ਦੇ ਵੀ ਦੋ ਨੌਜਵਾਨ ਕਰਮਜੀਤ ਬਰਾੜ ਅਤੇ ਜਸਦੇਵ ਸਰਕਾਰੀਆ ਨੇ ਵੀ ਇਸ ਫ਼ਿਲਮ ’ਚ ਅਪਣੀ ਅਦਾਕਾਰੀ ਦੀ ਅਹਿਮ ਛਾਪ ਛ¤ਡੀ ਹੈ।