ਅੰਤਰਰਾਸ਼ਟਰੀ ਖਬਰਾਂ
 

ਨਾਟੋ ਟਿਕਾਣਿਆਂ ਦੀ ਸੁਰੱਖਿਆ ਕਰੇਗੀ ਅਫ਼ਗ਼ਾਨ ਫ਼ੌਜ

 

ਕਾਬਲ, 24 ਅਗੱਸਤ: ਅਫ਼ਗ਼ਾਨ ਜਨਤਕ ਸੁਰੱਖਿਆ ਬਲ (ਏ.ਪੀ.ਪੀ.ਐਫ਼) ਅਫ਼ਗ਼ਾਨਿਸਤਾਨ ਸਥਿਤ ਨਾਟੋ ਦੇ ਟਿਕਾਣਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਬਿਲਕੁਲ ਤਿਆਰ ਹੈ। ਇਹ ਜਾਣਕਾਰੀ ਇਕ ਅਫ਼ਗ਼ਾਨ ਮੰਤਰੀ ਨੇ ਦਿਤੀ। ਖ਼ਬਰ ਏਜੰਸੀ ਆਰ.ਆਈ.ਏ. ਨੋਵੋਸਤੀ ਅਨੁਸਾਰ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਏ.ਪੀ.ਪੀ.ਐਫ਼ ਦੇ ਉਪਮੰਤਰੀ ਮੁਜਤਬਾ ਪਾਤੰਗ ਨੇ ਕਿਹਾ ਕਿ ਵਰਤਮਾਨ ਵਿਚ ਅਫ਼ਗ਼ਾਨਿਸਤਾਨ ਵਿਚ ਨਾਟੋ ਦੇ ਟਿਕਾਣਿਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ 37 ਨਿੱਜੀ ਸੁਰੱਖਿਆ ਕੰਪਨੀਆਂ ਨੂੰ ਭੰਗ ਕਰ ਦਿਤਾ ਜਾਵੇਗਾ ਅਤੇ ਮਾਰਚ, 2013 ਤੋਂ ਇਸ ਕੰਮ ਦੀ ਜ਼ਿੰਮੇਵਾਰੀ ਏ.ਪੀ.ਪੀ.ਐਫ਼. ਚੁਕੇਗੀ। ਇਹ ਐਲਾਨ ਨਾਟੋ ਦੀ ਅਗਵਾਈ ਵਾਲੀ ਫ਼ੌਜ ’ਤੇ ਅਫ਼ਗ਼ਾਨ ਸੁਰੱਖਿਆ ਕਰਮੀਆਂ, ਫ਼ੌਜ ਅਤੇ ਪੁਲਿਸ ਵਿਚ ਸ਼ਾਮਲ ਤਾਲਿਬਾਨ ਅਤਿਵਾਦੀਆਂ ਵਲੋਂ ਕੀਤੇ ਜਾ ਰਹੇ ਹਮਲਿਆਂ  ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਇਸ ਸਾਲ ਹੋਏ ਇਨ੍ਹਾਂ ਅਤਿਵਾਦੀ ਹਮਲਿਆਂ ਵਿਚ ਹੁਣ ਤਕ ਅੰਤਰਰਾਸ਼ਟਰੀ ਸੁਰੱਖਿਆ ਸਹਾਇਤਾ ਬਲ (ਆਈ.ਐਸ.ਐਫ਼) ਦੇ ਘਟੋ ਘੱਟ 40 ਫ਼ੌਜੀ ਮਾਰੇ ਜਾ ਚੁੱਕੇ ਹਨ। ਪਾਤੰਗ ਨੇ ਕਿਹਾ ਕਿ ਏ.ਪੀ.ਪੀ.ਐਫ਼. ਕਰਮੀਆਂ ਦੀ ਵਫ਼ਾਦਾਰੀ ਦੀ ਗਾਰੰਟੀ ਉਨ੍ਹਾਂ ਦੇ ਕਬਾਈਲੀ ਆਗੂਆਂ ਅਤੇ ਸੂਬਾਈ ਪ੍ਰੀਸ਼ਦ  ਦੇ ਮੈਂਬਰ ਦੇਵਾਂਗੇ। ਇਨ੍ਹਾਂ ਬਲਾਂ ਵਿਚ ਕੋਈ ਵੀ ਦੁਸ਼ਮਨ ਘੁਸਪੈਠ ਨਹੀਂ ਰਹੀ।  ਵਰਤਮਾਨ ਵਿਚ ਏ.ਪੀ.ਪੀ.ਐਫ਼. ਵਿਚ 30,000 ਸੁਰੱਖਿਆ ਕਰਮੀ ਹਨ ਅਤੇ ਸਾਲ 2014 ਤਕ ਇਨ੍ਹਾਂ ਦੀ ਗਿਣਤੀ ਇਕ ਲੱਖ ਤਕ ਪੁੱਜਣ ਦੀ ਉਮੀਦ ਹੈ।                (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.