ਖੇਡ ਖਬਰਾਂ
 

ਖੇਡਾਂ ਦਾ ਸਾਡੇ ਜੀਵਨ ਵਿਚ ਅਹਿਮ ਸਥਾਨ: ਬਲਬੀਰ ਸਿੰਘ ਸਿੱਧੂ

 

ਅਜੀਤਗੜ੍ਹ, 24 ਅਗੱਸਤ (ਰਵਿੰਦਰ ਰਵੀ): ਨਸ਼ਿਆਂ ਦੇ ਦਲਦਲ ਵਿਚ ਧਸਦੀ ਜਾ ਰਹੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਖੇਡ ਟੂਰਨਾਮੈਂਟ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਅਤੇ ਪੰਜਾਬ ਦੇ ਪਿੰਡਾਂ ਵਿਚ ਹੋ ਰਹੇ ਖੇਡ ਮੁਕਾਬਲੇ ਸੂਬੇ ਦੀ ਨੌਜਵਾਨੀ ਲਈ ਇਕ ਸ਼ੁਭ ਸੰਕੇਤ ਹਨ। ਇਹ ਗੱਲ ਨਜ਼ਦੀਕੀ ਪਿੰਡ ਸ਼ਿਆਮਪੁਰ ਵਿਖੇ ਬਾਬਾ ਸ਼ਿਆਮ ਗਿਰੀ ਦੀ ਯਾਦ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਖੀ। ਸਿੱਧੂ ਨੇ ਇਸ ਮੌਕੇ ਜਿਥੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ, ਉਥੇ ਕੁਸ਼ਤੀ ਦੰਗਲ ਦੇ ਪ੍ਰਬੰਧਕਾਂ ਨੂੰ 5100 ਰੁਪਏ ਦੀ ਨਕਦ ਮਾਲੀ ਸਹਾਇਤਾ ਵੀ ਭੇਂਟ ਕੀਤੀ। ਇਸ ਤੋਂ ਪਹਿਲਾਂ ਇਸ ਮੌਕੇ ਕਰਵਾਏ ਕੁਸ਼ਤੀ ਦੰਗਲ ਵਿਚ ਪੰਜਾਬ ਭਰ ਤੋਂ ਆਏ 100 ਤੋਂ ਜ਼ਿਆਦਾ ਪਹਿਲਵਾਨਾਂ ਨੇ ਅਪਣੀ ਕੁਸ਼ਤੀ ਦੇ ਜ਼ੌਹਰ ਦਿਖਾਏ। ਇਸ ਮੌਕੇ ਕਰਵਾਈ ਝੰਡੀ ਦੀ ਕੁਸ਼ਤੀ ਦੌਰਾਨ ਰਿੰਕੂ ਘੱਗਰ ਸਰਾਏ ਅਤੇ ਸੰਦੀਪ ਜ¦ਧਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ, ਜਿਸ ਦੌਰਾਨ ਰਿੰਕੂ ਘੱਗਰ ਸਰਾਏ ਨੇ ਬਾਜ਼ੀ ਮਾਰਦੇ ਹੋਏ 31 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਇਸ ਮੌਕੇ ਸੀਨੀਅਰ ਕਾਂਗਰਸੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਮਾਣਕਪੁਰ ਕਲੱਰ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਬਲਾਕ ਸੰਮਤੀ ਮੈਂਬਰ ਦੀਪ ਚੰਦ ਗੋਬਿੰਦਗੜ੍ਹ, ਜਰਨੈਲ ਸਿੰਘ ਜੈਲੀ, ਰਿੰਕੂ, ਛੱਜਾ ਸਿੰਘ ਕੁਰੜੀ, ਜਸਵੰਤ ਸਿੰਘ ਸਰਪੰਚ ਨਗਾਰੀ, ਜਸਵੀਰ ਸਿੰਘ ਸਾਬਕਾ ਸਰਪੰਚ, ਇੰਦਰਜੀਤ ਗਿਰ, ਨੰਬਰਦਾਰ ਕੁਲਦੀਪ ਪੁਰੀ, ਕੁਲਦੀਪ ਗਿਰ, ਜਗਤਾਰ ਸਿੰਘ ਘੋਕਾ, ਹਰਜਿੰਦਰ ਸਿੰਘ, ਪਵਨ ਕੁਮਾਰ ਪੰਮੀ, ਹਾਕਮ ਪੰਚ, ਗੁਰਮੁਖ ਪੰਚ, ਬਲਬੀਰ ਪੰਚ, ਬ੍ਰਿਜ ਲਾਲ, ਸੁਰਮੁਖ ਸਿੰਘ, ਬਾਵਾ ਸਿੰਘ ਦੈੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.