ਖੇਡ ਖਬਰਾਂ
 

ਵਿਸ਼ਵ ਕੱਪ ਵਿਚ 12 ਸਾਲ ਬਾਅਦ ਭਿੜਨਗੇ ਭਾਰਤ ਅਤੇ ਆਸਟਰੇਲੀਆ


ਨਵੀਂ ਦਿੱਲੀ, 24 ਅਗੱਸਤ: ਭਾਰਤ ਅਤੇ ਆਸਟਰੇਲੀਆ ਵਿਚਕਾਰ ਕ੍ਰਿਕਟ ਦੀ ਜੰਗ ਪਿਛਲੇ ਇਕ ਦਹਾਕੇ ਵਿਚ ਭਾਵੇਂ ਨਵੇਂ ਮੁਕਾਮ ’ਤੇ ਪੁੱਜ ਗਈ ਪਰ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਟੀਮਾਂ ਅੰਡਰ–19 ਵਿਸ਼ਵ ਕੱਪ ਵਿਚ ਪਿਛਲੇ 12 ਸਾਲ ਵਿਚ ਪਹਿਲੀ ਵਾਰ ਆਹਮੋ ਸਾਹਮਣੇ ਹੋਣਗੀਆਂ। ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਅੰਡਰ–19 ਵਿਸ਼ਵ ਕੱਪ ਦੇ ਫ਼ਾਈਨਲ ਵਿਚ ਪਹੁੰਚੀ ਹਨ। ਫ਼ਾਈਨਲ 26 ਅਗੱਸਤ ਨੂੰ ਆਸਟਰੇਲੀਆ ਦੇ ਟਾਉਂਸਵਿਲੇ ਵਿਚ ਖੇਡਿਆ ਜਾਵੇਗਾ।ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸੀਨੀਅਰ ਟੀਮਾਂ ਇਕ ਵਾਰ 2003 ਵਿਚ ਫ਼ਾਈਨਲ ਵਿਚ ਭਿੜ ਚੁੱਕੀਆਂ ਹਨ ਜਿਸ ਵਿਚ ਆਸਟਰੇਲਿਆ ਨੇ ਆਸਾਨ ਜਿੱਤ ਦਰਜ ਕੀਤੀ ਸੀ ਪਰ ਇਹ ਅੰਡਰ–19 ਵਿਸ਼ਵ ਕੱਪ ਵਿਚ ਪਹਿਲਾ ਮੌਕੇ ਹੋਵੇਗਾ ਜਦ ਭਾਰਤ ਅਤੇ ਆਸਟਰੇਲੀਆ ਖ਼ਿਤਾਬ ਲਈ ਭਿੜਨਗੇ। ਭਾਰਤ ਅਤੇ ਆਸਟਰੇਲੀਆ ਨੇ ਯੂਥ ਕ੍ਰਿਕਟ ਯਾਨੀ ਅੰਡਰ–19 ਕ੍ਰਿਕਟ ਵਿਚ ਇਕ ਦੂਜੇ  ਵਿਰੁਧ 28 ਮੈਚ ਖੇਡੇ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਰੀਕਾਰਡ ਬਰਾਬਰੀ ’ਤੇ ਹੈ। ਯਾਨੀ ਦੋਹਾਂ ਟੀਮਾਂ ਨੇ 14-14 ਮੈਚ ਜਿੱਤੇ ਹਨ ਪਰ ਜਿਥੇ ਤਕ ਅੰਡਰ–19 ਵਿਸ਼ਵ ਕੱਪ ਦੀ ਗੱਲ ਹੈ ਤਾਂ ਕੇਵਲ ਤਿੰਨ ਵਾਰ ਇਨ੍ਹਾਂ ਦੋਹਾਂ ਟੀਮਾਂ ਦੀ ਟੱਕਰ ਹੋਈ ਹੈ ਜਿਨ੍ਹਾਂ ਵਿਚੋਂ ਆਖਰੀ ਮੈਚ 2000 ਵਿਚ ਕੋਲੰਬੋ ਵਿਚ ਖੇਡਿਆ ਗਿਆ ਸੀ। ਇਸ ਤਿੰਨ ਮੈਚ ਵਿਚੋਂ ਦੋ ਆਸਟਰੇਲੀਆ ਅਤੇ ਇਕ ਭਾਰਤ ਨੇ ਜਿੱਤਿਆ ਸੀ।             (ਏਜੰਸੀ)

 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.