ਪੰਜਾਬ ਖਬਰਾਂ
 

ਬਾਰ ਕੌਂਸਲ ਵਲੋਂ ਨਵੇਂ ਐਨਰੋਲਡ ਵਕੀਲਾਂ ਨੂੰ ਰਾਹਤ

 

ਚੰਡੀਗੜ੍ਹ, 24 ਅਗੱਸਤ (ਗੁਰਪ੍ਰੀਤ ਮਹਿਕ) : ਆਲ ਇੰਡੀਆ ਬਾਰ ਇਮਤਿਹਾਨ ਦੇ ਇੰਤਜ਼ਾਰ ’ਚ ਪ੍ਰੈਕਟਿਸ ਕਰਨ ਦੇ ਅਧਿਕਾਰ ਲਈ ਸਰਟੀਫ਼ਿਕੇਟ ਨੂੰ ਉਡੀਕ ਰਹੇ ਵਕਾਲਤ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਬਾਰ ਕੌਂਸਲ ਨਾਲ ਨਵੇਂ ਐਨਰੋਲਡ ਵਕੀਲਾਂ ਲਈ ਇਹ ਖ਼ਬਰ ਰਾਹਤ ਭਰੀ ਹੈ। ਭਾਰਤ ਦੀ ਬਾਰ ਕੌਂਸਲ ਨੇ ਇਨ੍ਹਾਂ ਨਵੇਂ ਵਕੀਲਾਂ ਨੂੰ 6 ਮਹੀਨੇ ਲਈ ਇਸ ਸਰਟੀਫ਼ਿਕੇਟ ਤੋਂ ਬਿਨਾ ਹੀ ਪ੍ਰੈਕਟਿਸ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਕੀਲਾਂ ਦੀ ਇਸ ਮੁਸ਼ਕਲ ਦਾ ਮੁੱਦਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਬਾਰ ਕੌਂਸਲ ਦੇ ਚੇਅਰਮੈਨ ਲੇਖ ਰਾਜ ਸ਼ਰਮਾ ਨੇ ਕੌਮੀ ਬਾਰ ਕੌਂਸਲ ਕੋਲ ਚੁਕਿਆ ਸੀ। ਸ੍ਰੀ ਸ਼ਰਮਾ ਨੇ ਦਸਿਆ ਕਿ ਦਸੰਬਰ 2011 ਤੋਂ ਲੈ ਕੇ ਹੁਣ ਤਕ ਪ੍ਰੈਕਟਿਸ ਕਰਨ ਦੇ ਅਧਿਕਾਰ ਲਈ ਜ਼ਰੂਰੀ ਆਲ ਇੰਡੀਆ ਬਾਰ ਇਮਤਿਹਾਨ ਨਾ ਹੋਣ ਕਾਰਨ ਸੈਂਕੜੇ ਹੀ ਵਕੀਲ ਪ੍ਰੈਕਟਿਸ ਕਰਨ ਤੋਂ ਵਾਂਝੇ ਸਨ। ਉਨ੍ਹਾਂ ਦਸਿਆ ਕਿ ਅਜਿਹੇ ਵਕੀਲ ਹੁਣ ਇਕ ਹਲਫ਼ੀਆ ਬਿਆਨ ਦੇ ਕੇ 6 ਮਹੀਨੇ ਲਈ ਪ੍ਰੈਕਟਿਸ ਸ਼ੁਰੂ ਕਰ ਸਕਣਗੇ। ਬਾਰ ਕੌਂਸਲ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ 6 ਮਹੀਨੇ ਦੇ ਵਕਫ਼ੇ ਦੌਰਾਨ ਇਨ੍ਹਾਂ ਵਕੀਲਾਂ ਦਾ ਇਮਤਿਹਾਨ ਲੈ ਲਿਆ ਜਾਵੇਗਾ ਅਤੇ ਇਨ੍ਹਾਂ ਨੂੰ ਲੋੜੀਂਦੇ ਸਰਟੀਫ਼ਿਕੇਟ ਜਾਰੀ ਕਰ ਦਿਤੇ ਜਾਣਗੇ। ਸ੍ਰੀ ਸ਼ਰਮਾ ਨੇ ਦਸਿਆ ਕਿ ਭਾਰਤੀ ਕਾਨੂੰਨ ਦੇ ਮੁਤਾਬਕ ਕਿਸੇ ਵੀ ਵਕੀਲ ਨੂੰ ਅਪਣੀ ਪ੍ਰੈਕਟਿਸ ਸ਼ੁਰੂ ਕਰਨ ਤੋਂ ਪਹਿਲਾਂ ਬਾਰ ਇਮਤਿਹਾਨ ਦੇਣਾ ਜ਼ਰੂਰੀ ਹੁੰਦਾ ਹੈ। ਉਸ ਤੋਂ ਬਾਅਦ ਹੀ ਬਾਰ ਕੌਂਸਲ ਵਕੀਲਾਂ ਨੂੰ ਪ੍ਰੈਕਟਿਸ ਕਰਨ ਦੇ ਅਧਿਕਾਰ ਦਾ ਸਰਟੀਫ਼ਿਕੇਟ ਜਾਰੀ ਕਰਦੀ ਹੈ। ਪਰ ਕੁੱਝ ਕਾਰਨਾਂ ਕਰ ਕੇ ਇਹ ਇਮਤਿਹਾਨ 2011 ਤੋਂ ਬਾਅਦ ਹੋ ਹੀ ਨਹੀਂ ਸਕਿਆ ਸੀ ਜਿਸ ਕਾਰਨ ਅਪਣੀ ਵਕਾਲਤ ਦੀ ਪੜ੍ਹਾਈ ਪੂਰੀ ਕਰ ਚੁੱਕੇ ਬਾਰ ਕੌਂਸਲ ’ਚ ਨਵੇਂ ਐਨਰੋਲਡ ਵਕੀਲਾਂ ਨੂੰ ਇਹ ਸਰਟੀਫ਼ਿਕੇਟ ਲੈਣ ਵਿਚ ਦਿੱਕਤ ਆ ਰਹੀ ਸੀ। ਉਨ੍ਹਾਂ ਦਸਿਆ ਕਿ ਇਸ ਨਵੇਂ ਫ਼ੈਸਲੇ ਤਕ ਵਕੀਲ ਹੁਣ ਅਪਣੀ ਪ੍ਰੈਕਟਿਸ ਸ਼ੁਰੂ ਕਰ ਸਕਣਗੇ।
ਖਬਰ ਫੋਟੋ ਸਹਿਤ
ਫੋਟੋ ਕੈਪਸ਼ਨ ਲੇਖ ਰਾਜ ਸ਼ਰਮਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।
ਫੋਟੋ ਫਾਇਲ ਚੰਡੀਗੜ੍ਹ ਮਹਿਕ 24 ਫੋਟੋ 1

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਸਾਬਕਾ ਮੰਤਰੀ ਕਾਹਲੋਂ ਨੇ ਕਾਂਗਰਸੀ ਉਮੀਦਵਾਰਾਂ ਦੇ ਚੁੱਲ੍ਹਾ ਟੈਕਸ ਦੇ ਐਨ.ਓ.ਸੀ. ਅਪਣੇ ਘਰ 'ਚ ਰੱਖੇ ਹੋਏ ਹਨ : ਬਾਜਵਾ

ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਉਣਾ ਗ਼ੈਰ-ਲੋਕਤੰਤਰੀ : ਮਨਪ੍ਰੀਤ ਸਿੰਘ ਬਾਦਲ

ਨਰਿੰਦਰ ਮੋਦੀ ਕਸਬਾ ਮਾਧੋਪੁਰ ਤੋਂ 23 ਨੂੰ ਲੋਕ ਸਭਾ ਚੋਣਾਂ ਦੀ ਮੁਹਿੰਮ ਦਾ ਆਗ਼ਾਜ਼ ਕਰਨਗੇ

37 ਸਾਲ ਪਹਿਲਾਂ ਹੋਏ ਕਤਲ ਦਾ ਬਦਲਾ ਲੈਣ ਲਈ ਕੀਤੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰ

ਵਰੰਟ ਅਫ਼ਸਰ ਨੇ ਨਾਜਾਇਜ਼ ਹਿਰਾਸਤ 'ਚ ਰੱਖੇ ਦੋ ਵਿਅਕਤੀ ਛੁਡਾਏ

ਸਿਰਫ਼ 11 ਸਾਲ ਦੀ ਉਮਰ ਵਿਚ ਬਣ ਗਿਆ ਬਾਪ

ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

ਮੀਂਹ ਦੇ ਪਾਣੀ ਨੇ ਖ਼ਜ਼ਾਨੇ ਦੇ 'ਸਟਰਾਂਗ ਰੂਮ' 'ਚ ਪਏ ਕਰੋੜਾਂ ਦੇ ਅਸ਼ਟਾਮ ਕੀਤੇ ਮਿੱਟੀ

ਮਾਇਆਵਤੀ ਦੇ ਬੰਗਲੇ ਦੀ ਇਕ ਖਿੜਕੀ 15 ਲੱਖ ਦੀ

ਸ਼ਹੀਦੀ ਦਿਹਾੜਾ ਮਨਾ ਕੇ ਜਥਾ ਵਤਨ ਪਰਤਿਆ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.