ਮੁੰਬਈ, 20 ਅਗੱਸਤ: ਸਲਮਾਨ ਖ਼ਾਨ ਦੇ ਘਰ ਗੈਲੇਕਸੀ ਅਪਾਰਟਮੈਂਟ ਵਿਚ ਈਦ ਮਨਾਉਣ ਦਾ ਤਰੀਕਾ ਅੱਜ ਵੀ ਉਹੀ ਹੈ, ਜੋ 30 ਸਾਲ ਪਹਿਲਾਂ ਸੀ। ਤਿਉਹਾਰ ਦਾ ਉਤਸ਼ਾਹ, ਜੋਸ਼, ਪਰਵਾਰ ਅਤੇ ਦੋਸਤਾਂ ਦਾ ਆਉਣਾ-ਜਾਣਾ... ਸੱਭ ਕੁੱਝ ਉਹੋ ਜਿਹਾ ਹੀ ਹੈ । ਈਦ ਮੌਕੇ ਖ਼ਾਨ ਪਰਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾਣ ਵਾਲਿਆਂ ਦਾ ਸਵਾਗਤ ਬਿਰਆਨੀ ਅਤੇ ਕੋਰਮੇ ਦੀ ਖੁਸ਼ਬੂ ਨਾਲ ਹੁੰਦਾ ਹੈ ਅਤੇ ਅਜਿਹੇ ਮੌਕੇ ’ਤੇ ਇੱਥੇ ਪਰਵਾਰ ਦੇ ਮੈਂਬਰਾਂ ਵਿਚ ਚੱਲ ਪੈਂਦਾ ਹੈ ਹਾਸੀ-ਮਜ਼ਾਕ ਅਤੇ ਠਹਾਕਿਆਂ ਦਾ ਸਿਲਸਿਲਾ। ਇਸ ਪਰਵਾਰ ਦੇ ਮੁਖੀ ਸਲੀਮ ਖ਼ਾਨ ਦੀ ਮੰਨੀਏ ਤਾਂ ਉਹ ਰੀਤੀ-ਰਿਵਾਜਾਂ ’ਤੇ ਭਰੋਸਾ ਨਹੀਂ ਕਰਦੇ।ਇਸ ਪਰਵਾਰ ਵਿਚ ਹਿੰਦੂ, ਇਸਾਈ, ਮੁਸਲਮਾਨ ਸਾਰੇ ਧਰਮਾਂ ਦੇ ਲੋਕ ਹਨ ਅਤੇ ਇਸ ਲਈ ਇਹ ਪਰਵਾਰ ਇਕ ‘ਇੰਡੀਅਨ ਸੈਕਿਉਲਰ ਫ਼ੈਮਿਲੀ’ ਜਿਹਾ ਦਿਸਦਾ ਹੈ, ਜਿਸ ਵਿਚ ਜਾਤੀ ਅਤੇ ਸੰਪ੍ਰਦਾਏ ਦਾ ਕੋਈ ਮਹੱਤਵ ਨਹੀਂ । ਸਲੀਮ ਕਹਿੰਦੇ ਹਨ, ਤੁਹਾਨੂੰ ਪਤਾ ਹੈ ਕਿ ਮੈਂ ਕਿਸੇ ਵੀ ਰੀਤੀ-ਰਿਵਾਜ ਉ¤ਤੇ ਭਰੋਸਾ ਨਹੀਂ ਕੀਤਾ। ਇਸ ਲਈ ਈਦ ਮੌਕੇ ਉ¤ਤੇ ਵੀ ਘਰ ਵਿਚ ਕੁੱਝ ਖਾਸ ਨਹੀਂ ਹੁੰਦਾ । ਹਾਂ, ਮੇਰੀ ਪਤਨੀ ਸਲਮਾ ਕੁੱਝ ਰਵਾਇਤੀ ਖਾਣਾ ਜ਼ਰੂਰ ਬਣਾਉਂਦੀ ਹੈ। ਬੱਚੇ ਅਤੇ ਪੋਤਰੇ-ਪੋਤੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਦੋਸਤ ਵੀ ਸਾਡੇ ਘਰ ਪੁੱਜਦੇ ਹਨ। ਅਰਬਾਜ਼ ਨੇ ਵੀ ਅਪਣੇ ਪਾਪਾ ਸਲੀਮ ਖ਼ਾਨ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਈਦ ਨੂੰ ਲੈ ਕੇ ਮੇਰੀਆਂ ਪੁਰਾਣੀਆਂ ਯਾਦਾਂ ਬਿਲਕੁਲ ਉਵੇਂ ਦੀਆਂ ਹੀ ਹਨ, ਜਿਸ ਤਰ੍ਹਾਂ ਅਸੀ ਇਸ ਨੂੰ ਅੱਜ ਮਨਾ ਰਹੇ ਹਾਂ। ਇਹ ਹਮੇਸ਼ਾ ਤੋਂ ਹੀ ਇਕ ਵਿਸ਼ੇਸ਼ ਦਿਨ ਹੁੰਦਾ ਸੀ, ਕਿਉਂਕਿ ਇਸ ਦਿਨ ਪੂਰਾ ਪਰਵਾਰ ਇਕੱਠਾ ਹੁੰਦਾ ਅਤੇ ਅਸੀ ਮਿਲ ਜੁਲ ਕੇ ਦੁਪਹਿਰ ਦਾ ਖਾਣਾ ਖਾਂਦੇ ਹਾਂ । ਇਸ ਮੌਕੇ ਸਾਡੇ ਦੋਸਤ ਵੀ ਸਾਡੇ ਨਾਲ ਮੌਜੂਦ ਹੁੰਦੇ ਹਨ। ਸਾਡਾ ਘਰ ਇਕ ‘ਓਪਨ ਹਾਊਸ’ ਵਾਂਗ ਹੈ ਅਤੇ ਈਮਾਨਦਾਰੀ ਨਾਲ ਕਹਾਂ ਤਾਂ ਇਥੇ ਸਾਲ ਦੇ 365 ਦਿਨ ਇਕੋ ਜਿਹਾ ਹੀ ਮਾਹੌਲ ਰਹਿੰਦਾ ਹੈ ।ਫ਼ਰਕ ਸਿਰਫ਼ ਏਨਾ ਹੈ ਕਿ ਈਦ ’ਤੇ ਖਾਣੇ ਦਾ ਮੇਨਿਊ ਥੋੜਾ ਬਦਲ ਜਾਂਦਾ ਹੈ। (ਏਜੰਸੀ)