ਖੇਡ ਖਬਰਾਂ
 

ਸਿਨਸਿਨਾਤੀ ਓਪਨ: ਪੰਜਵੀਂ ਵਾਰ ਚੈਂਪੀਅਨ ਬਣੇ ਫ਼ੈਡਰਰ

 

ਸਿਨਸਿਨਾਟੀ (ਅਮਰੀਕਾ), 20 ਅਗੱਸਤ: ਸੰਸਾਰ  ਦੇ ਸਰਵੋਤਮ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਖਿਡਾਰੀ ਰੋਜਰ ਫ਼ੈਡਰਰ ਨੇ ਵੈਸਟਰਨ ਐਂਡ ਸਦਰਨ ਓਪਨ ੈਟੈਨਿਸ ਟੂਰਨਾਮੈਂਟ ਦਾ ਪੁਰਸ਼ ਸਿੰਗਲ ਖ਼ਿਤਾਬ ਜਿੱਤ ਲਿਆ ਹੈ । ਫ਼ੈਡਰਰ ਨੇ ਪੰਜਵੀਂ ਵਾਰ ਇਸ ਖ਼ਿਤਾਬ ’ਤੇ ਕਬਜ਼ਾ ਕੀਤਾ ਹੈ। ਪੇਸ਼ੇਵਰ ਟੈਨਿਸ ਸੰਘ (ਏ.ਟੀ.ਪੀ.) ਮੁਤਾਬਕ, ਐਤਵਾਰ ਨੂੰ ਖੇਡੇ ਗਏ ਪੁਰਸ਼ ਸਿੰਗਲ ਦੇ ਖ਼ਿਤਾਬੀ ਮੁਕਾਬਲੇ ਵਿਚ ਫ਼ੈਡਰਰ ਨੇ ਦੂਜਾ ਦਰਜਾ ਪ੍ਰਾਪਤ ਸਰਬੀਆ  ਦੇ ਨੋਵਾਕ ਜੋਕੋਵਿਕ ਨੂੰ 6-0 ਤੇ 7-6 (7) ਨਾਲ ਹਰਾ ਦਿਤਾ । ਇਸ ਜਿੱਤ ਦੇ ਨਾਲ ਹੀ ਫ਼ੈਡਰਰ ਨੇ ਅਪਣੇ ਵਿਰੋਧੀ ਸਪੇਨ ਦੇ ਰਾਫ਼ੇਲ ਨਡਾਲ ਦੇ ਸੱਭ ਤੋਂ ਜ਼ਿਆਦਾ 21 ਏ.ਟੀ.ਪੀ. ਵਰਲਡ ਟੂਰ ਮਾਸਟਰਜ਼ 1000 ਟੂਰਨਾਮੈਂਟ ਜਿੱਤਣ ਦਾ ਵੀ ਮੁਕਾਬਲਾ ਕਰ ਲਿਆ ਹੈ । ਜਿੱਤ ਤੋਂ ਬਾਅਦ ਫ਼ੈਡਰਰ ਨੇ ਕਿਹਾ ਕਿ ਨਿਸ਼ਚਿਤ ਤੌਰ ’ਤੇ ਮੈਂ ਬਹੁਤ ਖੁਸ਼ ਹਾਂ । (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.