ਖੇਡ ਖਬਰਾਂ
 

ਮਹਿਲਾ ਸੰਸਾਰ ਕ੍ਰਿਕਟ ਕੱਪ ਮਿਤਾਲੀ ਨੂੰ ਕਪਤਾਨ ਬਣਾਇਆ


ਮੁੰਬਈ, 20 ਅਗੱਸਤ: ਭਾਰਤੀ ਕ੍ਰਿਕਟ ਕੰਟਰੋਲ ਬੋਰਡ  (ਬੀ.ਸੀ.ਸੀ.ਆਈ.) ਦੀ ਸਰਵ ਭਾਰਤੀ ਚੋਣ ਕਮੇਟੀ (ਮਹਿਲਾਵਾਂ) ਨੇ ਸ੍ਰੀਲੰਕਾ ਵਿਖੇ ਸਤੰਬਰ - ਅਕਤੂਬਰ ਵਿਚ ਹੋਣ ਵਾਲੇ ਆਈ.ਸੀ.ਸੀ. ਮਹਿਲਾ ਟਵੰਟੀ-20 ਸੰਸਾਰ ਕੱਪ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿਤਾ ਹੈ।ਭਾਰਤੀ ਮਹਿਲਾ ਟੀਮ ਇਸ ਪ੍ਰਕਾਰ ਹੈ : ਮਿਤਾਲੀ ਰਾਜ  (ਕਪਤਾਨ),  ਹਰਮਨਪ੍ਰੀਤ ਕੌਰ (ਉਪ ਕਪਤਾਨ), ਸੁਲਕਸ਼ਣਾ ਨਾਇਕ, ਝੂਲਨ ਗੋਸਵਾਮੀ, ਪੂਨਮ ਰਾਉਤ, ਮੋਤੀ ਸੁਲਤਾਨਾ, ਏਕਤਾ ਬਿਸ਼ਟ,  ਅਰਚਨਾ ਦਾਸ, ਐਨ. ਨਿਰਜਨਾ, ਮੋਨਾ ਮੇਸਰਾਮ, ਸੁਭਾਲਕਸ਼ਮੀ ਸ਼ਰਮਾ,  ਅਨੁਜਾ ਪਾਟਿਲ, ਰੋਸ਼ਨਾਰਾ ਪ੍ਰਵੀਨ ਅਤੇ ਅਮਿਤਾ ਸ਼ਰਮਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਸ੍ਰੀਲੰਕਾ ਅਤੇ ਦਖਣੀ ਅਫ਼ਰੀਕਾ ਵਿਚਕਾਰ 26 ਸਤੰਬਰ ਨੂੰ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡਿਆ ਜਾਵੇਗਾ ਜਦ ਕਿ ਭਾਰਤੀ ਮਹਿਲਾ ਟੀਮ ਅਪਣੀ ਮੁਹਿੰਮ ਦੀ ਸ਼ੁਰੂਆਤ ਆਸਟਰੇਲੀਆ ਵਿਰੁਧ 27 ਸਤੰਬਰ ਨੂੰ ਗਾਲੇ ਮੈਦਾਨ ’ਤੇ ਹੀ
ਕਰੇਗੀ ।       (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.