ਰਾਸ਼ਟਰੀ ਖਬਰਾਂ
 

ਵਾਦੀ ’ਚ ਈਦ ਦੀ ਨਮਾਜ਼ ਪਿੱਛੋਂ ਹਿੰਸਾ

 


ਸ੍ਰੀਨਗਰ, 20 ਅਗੱਸਤ : ਈਦ-ਉਲ-ਫ਼ਿਤਰ ਦੇ ਜਸ਼ਨਾਂ ਮੌਕੇ ਜਿਸ ਸਮੇਂ ਮੁਸਲਮਾਨ ਮਸਜਿਦ ਵਿਚ ਨਮਾਜ਼ ਅਦਾ ਕਰ ਕੇ ਖ਼ੁਸ਼ੀਆਂ ਮਨਾ ਰਹੇ ਸਨ, ਉਸੇ ਸਮੇਂ ਕੁੱਝ ਵਿਖਾਵਾਕਾਰੀਆਂ ਵਲੋਂ ਸ਼ਹਿਰ ਵਿਚ ਪੁਲਿਸ ਦੇ ਵਾਹਨ ਨੂੰ ਅੱਗ ਲਗਾ ਦਿਤੀ ਗਈ ਅਤੇ ਤਿੰਨ ਪੁਲਿਸ ਕਰਮਚਾਰੀਆਂ ਨੂੰ ਈਦਗਾਹ ਖੇਤਰ ਵਿਚ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿਤਾ ਗਿਆ। ਜਿਵੇਂ ਹੀ ਨਮਾਜ਼ ਖ਼ਤਮ ਹੋਈ, ਸੈਂਕੜੇ ਨੌਜਵਾਨਾਂ ਨੇ ਸੂਰਾ ਵਿਖੇ ਸੜਕ ਦਾ ਰਸਤਾ ਰੋਕ ਦਿਤਾ ਅਤੇ ਪੁਲਿਸ ਦੇ ਜਵਾਨਾਂ ਨੂੰ ਵਾਹਨ ਵਿਚੋਂ ਉਤਰਨ ਲਈ ਕਿਹਾ ਪਰ ਜਦੋਂ ਪੁਲਿਸ ਦੇ ਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਉਨ੍ਹਾਂ ਦਾ ਕੁਟਾਪਾ ਸ਼ੁਰੂ ਕਰ ਦਿਤਾ। ਜ਼ਖ਼ਮੀਆਂ ਵਿਚ ਇਕ ਸਹਾਇਕ ਪੁਲਿਸ ਇੰਸਪੈਕਟਰ ਵੀ ਸ਼ਾਮਲ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਵਾਧੂ ਪੁਲਿਸ ਦੇ ਜਵਾਨ ਅਤੇ ਅਰਧ ਸੁਰੱਖਿਆ ਦਸਤਿਆਂ ਦੇ ਜਵਾਨ ਤੁਰਤ ਮੌਕੇ ’ਤੇ ਭੇਜੇ ਗਏ ਤਾਕਿ ਖੇਤਰ ਵਿਚ ਅਮਨ ਅਤੇ ਕਾਨੂੰਨ ਦਾ ਪ੍ਰਬੰਧ ਬਰਕਰਾਰ ਰਖਿਆ ਜਾਵੇ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਹਵਾ ਵਿਚ ਗੋਲੀਆਂ ਚਲਾਈਆਂ ਅਤੇ ਅਥਰੂ ਗੈਸ ਦੀ ਵਰਤੋਂ ਵੀ ਕੀਤੀ। ਪੁਲਿਸ ਨੂੰ ਇਸ ਖੇਤਰ ਵਿਚ ਹਿੰਸਾ ਦੀ ਕੋਈ ਸ਼ੰਕਾ ਨਹੀਂ ਸੀ। ਅਧਿਕਾਰੀਆਂ ਅਨੁਸਾਰ ਕੁੱਝ ਵੱਖਵਾਦੀਆਂ ਨੇ ਰਾਜ ਸਰਕਾਰ ਦੇ ਪਾਬੰਦੀਆਂ ਸਬੰਧੀ ਹੁਕਮਾਂ ਦੇ ਜਵਾਬ ਵਿਚ ਪੁਲਿਸ ’ਤੇ ਹਮਲਾ ਕੀਤਾ। ਸੂਤਰਾਂ ਅਨੁਸਾਰ ਹੁਰੀਅਤ ਕਾਨਫ਼ਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫ਼ਾਰੂਕ ਅਤੇ ਕੁੱਝ ਹੋਰ ਆਗੂਆਂ ਵਿਰੁਧ ਸਰਕਾਰ ਨੇ ਈਦ ਦੀ ਨਮਾਜ਼ ਅਦਾ ਕਰਨ ’ਤੇ ਪਾਬੰਦੀ ਲਗਾਈ ਸੀ ਜਿਸ ਦੇ ਜਵਾਬ ਵਿਚ ਇਹ ਹਿੰਸਕ ਘਟਨਾਵਾਂ ਵਾਪਰੀਆਂ ਹਨ।              (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਰਾਸ਼ਟਰੀ ਖਬਰਾਂ

ਅਟਲਾਂਟਾ: ਮੋਰਹਾਊਸ ਕਾਲਜ ਦੀ 129ਵੀਂ ਵਰ੍ਹੇਗੰਢ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਾਲਜ ਦੇ ਪ੍ਰਧਾਨ ਜੌਹਨ ਸਿਲਵੇਨਸ ਵਿਲਸਨ।

ਪੰਜਾਬ ਅਤੇ ਹਰਿਆਣਾ 'ਚ ਗਰਮੀ ਦਾ ਕਹਿਰ ਜਾਰੀ

ਭਾਜਪਾ ਨਾਲ ਗਠਜੋੜ ਕਾਇਮ ਰਹੇਗਾ : ਨਿਤੀਸ਼ ਕੁਮਾਰ

ਸ੍ਰੀਲੰਕਾਈ ਤਾਮਿਲਾਂ ਦੀ ਮੀਟਿੰਗ ਵਿਚ ਯਾਸੀਨ ਮਲਿਕ ਪੁੱਜੇ, ਕਾਂਗਰਸ ਅਤੇ ਭਾਜਪਾ ਨੇ ਇਤਰਾਜ਼ ਪ੍ਰਗਟਾਇਆ

ਧਮਾਕਿਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਦਹਿਲਿਆ ਇਰਾਕ, 75 ਮੌਤਾਂ

ਮਾਨਾ ਪਿੰਡ 'ਚ ਹਿੰਸਾ ਦਾ ਮਾਮਲਾ : 150 ਕਾਂਗਰਸੀਆਂ ਵਿਰੁਧ ਪਰਚਾ ਦਰਜ

ਔਰਤ ਦਾ ਸਨਮਾਨ ਕੀਤੇ ਬਿਨਾਂ ਕੋਈ ਸਮਾਜ ਅੱਗੇ ਨਹੀਂ ਵੱਧ ਸਕਦਾ : ਰਾਸ਼ਟਰਪਤੀ

ਪ੍ਰਾਇਮਰੀ ਸਕੂਲਾਂ ਵਿਚ ਭਰਤੀ ਕੀਤੇ ਜਾ ਰਹੇ ਕੱਚੇ ਅਧਿਆਪਕ 'ਸਿਖਿਆ ਦੇ ਦੁਸ਼ਮਣ' : ਸੁਪਰੀਮ ਕੋਰਟ

'ਖ਼ੁਸ਼ਹਾਲੀ ਲਈ ਸਰਹੱਦਾਂ 'ਤੇ ਸ਼ਾਂਤੀ ਜ਼ਰੂਰੀ'

ਨਵਾਜ਼ ਸ਼ਰੀਫ਼ ਦੀ ਪਾਰਟੀ ਨੂੰ ਬਹੁਮਤ ਮਿਲਿਆ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.