ਰਾਸ਼ਟਰੀ ਖਬਰਾਂ
 

ਅਗਲੇ ਪ੍ਰਧਾਨ ਮੰਤਰੀ ਦੇ ਸਵਾਲ ਨੂੰ ਲੈ ਕੇ ਪਾਰਟੀਆਂ ਆਪਸ ਵਿਚ ਭਿੜੀਆਂ

 

ਨਵੀਂ ਦਿੱਲੀ, 20 ਅਗੱਸਤ : ਕੇਂਦਰੀ ਇਸਪਾਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੇਨੀ ਪ੍ਰਸਾਦ ਵਰਮਾ ਨੇ ਕਿਹਾ ਹੈ ਕਿ ਜੇ 2014 ਵਿਚ ਕਾਂਗਰਸ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਬਣਾਉਂਦੀ ਹੈ ਤਾਂ ਇਸ ਅਹੁਦੇ ਲਈ ਉਨ੍ਹਾਂ ਦਾ ਮੁਕਾਬਲਾ ਨਰਿੰਦਰ ਮੋਦੀ ਨਾਲ ਹੋਵੇਗਾ। ਵਰਮਾ ਨੇ ਉ¤ਤਰ ਪ੍ਰਦੇਸ਼ ਵਿਚ ਸੱਤਾਧਾਰੀ ਅਖਿਲੇਸ਼ ਯਾਦਵ ਸਰਕਾਰ ਦੇ ਕੰਮਕਾਜ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੇ ਦਖ਼ਲ ਕਾਰਨ ਇਹ ਸਰਕਾਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾ ਰਹੀ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੇ ਇਸ ਦਾਅਵੇ ’ਤੇ ਕਿ ਜੇਕਰ ਸਮਾਜਵਾਦੀ ਪਾਰਟੀ ਨੂੰ 60 ਸੀਟਾਂ ਮਿਲ ਗਈਆਂ ਤਾਂ ਕੇਂਦਰ ਵਿਚ ਅਗਲੀ ਸਰਕਾਰ ਤੀਜੇ ਮੋਰਚੇ ਦੀ ਬਣੇਗੀ, ਵਰਮਾ ਨੇ ਕਿਹਾ ਕਿ ਯਾਦਵ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਹਨ ਪਰ ਇਹ ਪੂਰਾ ਹੋਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਮੁੰਗੇਰੀ ਲਾਲ ਦੇ ਸੁਪਨੇ ਲੈਣੇ ਛੱਡ ਦੇਣ। ਬੇਨੀ ਵਰਮਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ, ‘‘ਮੁਲਾਇਮ ਸਿੰਘ ਦੇ ਦਖ਼ਲ ਕਾਰਨ ਸੂਬਾ ਸਰਕਾਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾ ਰਹੀ ਅਤੇ ਇਸ ਲਈ ਉਹੀ ਜ਼ਿੰਮੇਵਾਰ ਹਨ।’’ ਕਦੇ ਸਮਾਜਵਾਦੀ ਪਾਰਟੀ ਵਿਚ ਮੁਲਾਇਮ ਸਿੰਘ ਦੇ ਸੱਭ ਤੋਂ ਨੇੜਲੇ ਲੋਕਾਂ ਵਿਚ ਰਹਿ ਚੁਕੇ ਵਰਮਾ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਨਿਖੇਧੀ ਤੋਂ ਬਚਦਿਆਂ ਕਿਹਾ ਕਿ ਉਹ ਉੁਨ੍ਹਾਂ ਦੇ ਬੇਟੇ ਵਰਗੇ ਹੀ ਹਨ ਅਤੇ ਉਹ ਉੁਨ੍ਹਾਂ ਨੂੰ ਕੋਈ ਦੋਸ਼ ਨਹੀਂ ਦੇਣਾ ਚਾਹੁੰਦੇ। ਦੂਜੇ ਪਾਸੇ ਸਮਾਜਵਾਦੀ ਪਾਰਟੀ ਨੇ ਬੇਨੀ ਪ੍ਰਸਾਦ ਵਲੋਂ ਦਿਤੇ ਬਿਆਨ ’ਤੇ ਟਿੱਪਣੀ ਕਰਦਿਆਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸਲਾਹ ਦਿਤੀ ਹੈ ਕਿ ਉਹ ਕੇਂਦਰੀ ਮੰਤਰੀ ਦਾ ਇਲਾਜ ਕਰਵਾਉਣ।               (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.