ਸਿਰਸਾ, 20 ਅਗੱਸਤ (ਕਰਨੈਲ ਸਿੰਘ/ ਉਤਮ ਸਿੰਘ ਗਰੋਵਰ) : ਹਰਿਆਣਾ ਜਰਨਲਿਸਟਸ ਐਸੋਸੀਏਸ਼ਨ (ਰਜਿ.) ਵਲੋਂ ਅ¤ਜ ਸੋਮਵਾਰ ਨੂੰ ਪੰਚਾਇਤ ਭਵਨ ਵਿਚ ਰਾਜਨੀਤਕ ਪ¤ਤਰਕਾਰਤਾ ਉ¤ਤੇ ਵਿਚਾਰ ਸਭਾ ਦਾ ਪ੍ਰਬੰਧ ਕੀਤਾ ਗਿਆ। ਵਿਚਾਰ ਸਭਾ ਦੀ ਸ਼ੁਰੂਆਤ ਪ੍ਰੋਗਰਾਮ ਦੇ ਮੁ¤ਖ ਮਹਿਮਾਨ ਐਲਨਾਬਾਦ ਦੇ ਵਿਧਾਇਕ ਚੌ. ਅਭੈ ਸਿੰਘ ਚੌਟਾਲਾ ਅਤੇ ਮੁ¤ਖ ਬੁਲਾਰੇ ਹੇਮੰਤ ਅਤਰੀ ਨੇ ਕੀਤੀ। ਇਸ ਮੌਕੇ ਉ¤ਤੇ ਵਿਧਾਇਕ ਚਰਣਜੀਤ ਰੋੜੀ, ਰਾਨੀਆ ਦੇ ਵਿਧਾਇਕ ਕ੍ਰਿਸ਼ਣ ਕੰਬੋਜ, ਸਾਬਕਾ ਵਿਧਾਇਕ ਭਾਗੀਰਥ ਗੁਪਤਾ, ਇਨੈਲੋ ਜ਼ਿਲ੍ਹਾ ਪ੍ਰਧਾਨ ਪਦਮ ਜੈਨ, ਅਮੀਰ ਚਾਵਲਾ, ਸੁਰੇਸ਼ ਕੁ¤ਕੂ, ਜਸਬੀਰ ਸਿੰਘ ਜ¤ਸਾ, ਮਹਾਵੀਰ ਬਾਗੜੀ, ਤਰਸੇਮ ਮਿਢਾ ਅਤੇ ਵਿਨੋਦ ਦੜਬੀ, ਕ੍ਰਿਸ਼ਨਾ ਫੌਗਾਟ ਅਤੇ ਇੰਦਰਮੋਹਨ ਸ਼ਰਮਾ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿਚ ਪੁ¤ਜੇ। ਹਰਿਆਣਾ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਅੰਸ਼ੁਲ ਛਤਰਪਤੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਯੂਨੀਅਨ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਜਰਨਲਿਸਟਸ ਐਸੋਸੀਏਸ਼ਨ ਨੇ ਥੋੜੇ ਸਮੇਂ ਦੌਰਾਨ ਕਈ ਸਾਮਾਜਕ ਗਤੀਵਿਧੀਆਂ ਵਿਚ ਭਾਗ ਲੈ ਕੇ ਉਸ ਨੂੰ ਅ¤ਗੇ ਵਧਾਇਆ।