ਸਿਰਸਾ, 20 ਅਗੱਸਤ (ਉਤਮ ਸਿੰਘ ਗਰੋਵਰ) : ਨੇਤਾ ਜੀ ਸੁਭਾਸ਼ ਚੰਦਰ ਬੋਸ ਨੌਜਵਾਨ ਪਰਿਸ਼ਦ ਵਲੋਂ ਬੀਤੇ ਦਿਨ ਸਥਾਨਕ ਜਨਤਾ ਭਵਨ ਵਿਚ ਬਣਾਵਟੀ ਅੰਗਾਂ ਦਾ ਚੌਥਾ ਵਿਸ਼ਾਲ ਮੁਫ਼ਤ ਕੈਂਪ ਲਗਾਇਆ ਗਿਆ। ਇਸ ਮੌਕੇ ਉ¤ਤੇ ਸਿਰਸਾ ਦੇ ਸੰਸਦ ਮੈਂਬਰ ਡਾ. ਅਸ਼ੋਕ ਤੰਵਰ ਬਤੋਰ ਮੁ¤ਖ ਮਹਿਮਾਨ ਦੇ ਰੂਪ ਵਿਚ ਪੁ¤ਜੇ ਜਦੋਂ ਕਿ ਵਿਸ਼ੇਸ਼ ਮਹਿਮਾਨ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਭੂਪੇਸ਼ ਮਹਿਤਾ ਸਨ। ਇਸ ਕੈਂਪ ਵਿਚ ਲੋੜਵੰਦਾਂ ਨੂੰ ਬਣਾਵਟੀ ਪੈਰ, ਬੈਸਾਖੀਆਂ ਅਤੇ ਕਲੀਪਰ ਮੁਫ਼ਤ ਭੇਂਟ ਕੀਤੇ ਗਏ। ਕੈਂਪ ਦੇ ਉਦਘਾਟਨ ਮੌਕੇ ਡਾ.ਅਸ਼ੋਕ ਤੰਵਰ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵਲੋਂ ਸਮੇਂ ਸਮੇਂ ’ਤੇ ਲਗਾਏ ਜਾਣ ਵਾਲੇ ਮੈਡੀਕਲ ਕੈਂਪ ਆਮ ਲੋਕਾਂ ਲਈ ਬਹੁਤ ਲਾਭਦਾਇਕ ਹਨ। ਇਨ੍ਹਾਂ ਕੈਂਪਾਂ ਰਾਹੀਂ ਆਮ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਮਿਲਦੀਆਂ ਹਨ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਹੇਮੰਤ ਗੁਪਤਾ ਨੇ ਕਿਹਾ ਕਿ ਕੈਂਪ ਵਿਚ ਜ਼ਿਨ੍ਹਾਂ ਮਰੀਜ਼ਾਂ ਦੇ ਮੇਚ ਲਏ ਗਏ ਹਨ ਉਨ੍ਹਾਂ ਨੂੰ 7 ਸਿਤੰਬਰ ਨੂੰ ਜਨਤਾ ਭਵਨ ਵਿਚ ਬਨਾਵਟੀ ਅੰਗ ਪ੍ਰਦਾਨ ਕੀਤੇ ਜਾਣਗੇ।