ਅਜੀਤਗੜ੍ਹ, 20 ਅਗੱਸਤ (ਸਤਵਿੰਦਰ ਸਿੰਘ ਧੜਾਕ) : ਅਜੀਤਗੜ੍ਹ ਦੇ ਨੇੜਲੇ ਪਿੰਡ ਸਨੇਟਾ ’ਚ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਈਦ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਇਸ਼ਪ੍ਰੀਤ ਸਿੰਘ ਵਿਕੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਅਤੇ ਸੁਖਵਿੰਦਰ ਸਿੰਘ ਬਰਾੜ ਸਿਆਸੀ ਸਕੱਤਰ ਸ. ਬਲਵੰਤ ਸਿੰਘ ਰਾਮੁੂਵਾਲੀਆ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਲੋਕਾਂ ਈਦ ਦੀਆਂ ਮੁਬਾਰਕਾਂ ਦਿਤੀਆਂ। ਇਸ ਮੌਕੇ ’ਤੇ ਬੋਲਦਿਆਂ ਸ੍ਰੀ ਵਿਕੀ ਅਤੇ ਬਰਾੜ ਨੇ ਕਿਹਾ ਕਿ ਸ. ਬਲਵੰਤ ਸਿੰਘ ਰਾਮੁੂਵਾਲੀਆ ਦਿਆਂ ਆਦੇਸ਼ਾਂ ਮੁਤਾਬਕ ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਵੱਖ ਵੱਖ ਥਾਂਵਾ ’ਤੇ ਟੀਮ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਇਸਲਾਮ ਦੇ ਇਸ ਪ੍ਰਸਿੱਧ ਤਿਉਹਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਮ ਅਤੇ ਜਾਤੀਵਾਦ ਤੋਂ ਉਪਰ ਉਠ ਕੇ ਸਾਂਝੇ ਭਾਈਚਾਰੇ ਦਾ ਉਪਦੇਸ਼ ਦੇ ਸਕਣ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹਰ ਬੰਦਾ ਆਪਸੀ ਪਿਆਰ ਦੀ ਭਾਵਨਾ ਦਾ ਸੁਨੇਹਾ ਸਾਰੇ ਸੰਸਾਰ ਨੂੰ ਦੇਕੇ ਸੱਚੇ ਮੁਸਲਮਾਨ ਹੋਣ ਦਾ ਫ਼ਰਜ਼ ਅਦਾ ਕਰੇ। ਇਸ ਮੌਕੇ ਬੋਲਦਿਆਂ ਸਿਆਸੀ ਸਕੱਤਰ ਸ੍ਰੀ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਮੇਸ਼ਾਂ ਹੀ ਹਰ ਇਕ ਧਰਮ ਦਾ ਸਤਿਕਾਰ ਕਰਦਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਲੋਕਾਂ ਦੀਆਂ ਮੁਖ ਸਮੱਸਿਆਵਾਂ ਹਲਕਾ ਇੰਚਾਰਜ ਸ. ਬਲਵੰਤ ਸਿੰਘ ਰਾਮੂਵਾਲੀਆ ਦੇ ਧਿਆਨ ਹਿਤ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਰੌਸ਼ਨ ਲਾਲ (ਪ੍ਰਧਾਨ) ਸਰਦਾਰਾ ਅਲੀ (ਖ਼ਜ਼ਾਨਚੀ) ਅਹਿਲਕਾਰ ਜਸਪਾਲ ਸਨੇਟਾ, ਸੁਲੇਮਾਨ ਭੱਟ, ਰਾਜੇਸ਼ ਅਲੀ, ਜੈਦ ਇਕਬਾਲ ਕਾਕਾ ਖਾਂ ਬਾਂਕਾ ਅਲੀ, ਬਲਜੀਤ ਖ਼ਾਨ, ਕੂੜਾ ਖ਼ਾਨ, ਹਮੀਦ ਅਲੀ (ਪ੍ਰਧਾਨ ਮੁਸਲਿਮ ਵੈਲਫ਼ੇਅਰ ਕਮੇਟੀ) ਅਨਵਰ ਹੁਸੈਨ ਸਲੀਮ ਅਲੀ ਸੰਜੀਵ ਕੁਮਾਰ (ਸਰਪੰਚ) ਅਮਰਜੀਤ ਕੌਰ (ਪੰਚ) ਪਰਮਾ (ਪੰਚ) ਤਰਸੇਮ ਸਿੰਘ ਸੁਲੇਮਾਨ ਭੱਟ (ਜਨਰਲ ਸਕੱਤਰ) ਗੁਡਾਣਾ, ਢੇਲਪੁਰ, ਰਾਏਪੁਰ, ਸੁਖਗੜ੍ਹ, ਦੁਰਾਲੀ, ਨੌਗਿਆਰੀ ਐਂਡ ਪਰਲ ਐਂਡ ਐਮ.ਜੀ.ਐਫ ਕੰਪਨੀ ਦੇ ਮੁਸਲਮਾਨ ਮੁਲਾਜ਼ਮ ਆਦਿ ਨੇ ਆਗੂਆਂ ਦਾ ਪਿੰਡ ਪਹੁੰਚਣ ’ਤੇ ਵਿਸ਼ੇਸ਼ ਧਨਵਾਦ ਕੀਤਾ।