ਕਠਮੰਡੂ, 18 ਅਗੱਸਤ : ਨੇਪਾਲ ਵਿਚ ਚੀਨ ਦੇ ਰਾਜਦੂਤ ਯਾਗ ਹੌਲਾਨ ਨੇ ਇਥੇ ਕਿਹਾ ਕਿ ਨੇਪਾਲ ਅਤੇ ਚੀਨ ਨੂੰ ਦੋ ਪੱਖੀ ਵਪਾਰਕ ਸਬੰਧਾਂ ਨੂੰ ਮਜਬੂਤ ਬਣਾਉਣਾ ਚਾਹੀਦਾ ਹੈ। ਚੀਨੀ ਰਾਜਦੂਤ ਨੇ ਕਿਹਾ ਕਿ ਚੀਨ, ਨੇਪਾਲ ਦੇ ਆਰਥਿਕ ਨਿਰਮਾਣ ਅਤੇ ਸਮਾਜਿਕ ਵਿਕਾਸ ਵਿਚ ਹਿੱਸਾ ਲੈਣ ਲਈ ਅਪਣੇ ਲਿਹਾਜ ਨਾਲ ਹੱਲਾਸ਼ੇਰੀ ਦਿੰਦਾ ਰਹੇਗਾ। ਖ਼ਬਰ ਏਜੰਸੀ ਸਿਨਹੁਆ ਮੁਤਾਬਕ, ਯਾਂਗ ਨੇ ਹਾਲਾਂਕਿ ਇਸ ਗੱਲ ਨੂੰ ਸਾਫ਼ ਨਹੀਂ ਕੀਤਾ ਕਿ ਕੁੱਝ ਚੀਨੀ ਸਨਅਤਕਾਰ ਨੇਪਾਲ ਵਿਚ ਨਿਵੇਸ਼ ਕਰਨ ਨੂੰ ਕਾਹਲੇ ਪਏ ਹੋਏ ਹਨ। ਯਾਂਗ ਨੇ ਕਿਹਾ ਕਿ ਸਮੱਸਿਆਵਾਂ ਗੱਲਬਾਤ ਤੇ ਸੰਪਰਕ ਵਧਾਉਣ ਨਾਲ ਸੁਲਝਾਈਆਂ ਜਾ ਸਕਦੀਆਂ ਹਨ। ਯਾਂਗ, ਨੇਪਾਲ ਅਤੇਚੀਨ ਵਿਚਕਰ ਸਬੰਧਾਂ ਨੂੰ ਮਜਬੂਤ ਕਰਨ ’ਤੇ ਨੇਪਾਲੀ ਉਦਯੋਗ ਦੇ ਪਰਿਸੰਘ ਅਤੇ ਊਰਜਾ ਵਿਕਾਸ ਪਰਿਸ਼ਦ ਦੀ ਬੈਠਕ ਵਿਚ ਬੋਲ ਰਹੇ ਸਨ। (ਏਜੰਸੀ)