ਕੈਨਬਰਾ, 18 ਅਗੱਸਤ : ਭਾਰਤੀ ਦੀ ਦੀਪਿਕਾ ਪੱਲੀਕਲ ਆਸਟ੍ਰੇਲੀਆਈ ਉਪਨ ਗੋਲਡ ਲੜੀ ਸਕਵਾਸ਼ ਦੇ ਸਖ਼ਤ ਸੈਮੀਫ਼ਾਈਨਲ ਵਿਚ ਦੁਨੀਆਂ ਦੀ ਚੌਥੇ ਨੰਬਰ ਦੀ ਖਿਡਾਰਨ ਲੌਰਾ ਮਾਸਾਰੋ ਤੋਂ ਹਾਰ ਗਈ। ਪੰਜ ਸੈਟਾਂ ਤਕ ਚੱਲੇ ਮੁਕਾਬਲੇ ਵਿਚ ਦੀਪਿਕਾ ਨੇ ਪਹਿਲੀ ਖੇਡ 7-11 ਤੋਂ ਗਵਾ ਦਿਤੀ। ਉਸ ਨੇ ਦੂਜੀ ਤੇ ਚੌਥੀ ਖੇਡ 11-7 ਅਤੇ 11-3 ਨਾਲ ਜਿੱਤੀ। ਮੈਚ ਇਕ ਸਮੇਂ ਬਰਾਬਰੀ ’ਤੇ ਜਾ ਰਿਹਾ ਸੀ ਪਰ ਇੰਗਲੈਂਡ ਦੀ ਖਿਡਾਰਨ ਨੇ 11-7, 7-11, 13-11, 3-11, 11-9 ਨਾਲ ਮੁਕਾਬਲਾ ਜਿੱਤਾ ਲਿਆ। ਦੀਪਿਕਾ ਕਿਸੇ ਗੋਲਡ ਲੜੀ ਵਿਚ ਸੈਮੀਫ਼ਾਈਨਲ ਤਕ ਪੁੱਜਣ ਵਾਲੀ ਪਹਿਲੀ ਭਾਰਤੀ ਬਣਾ ਗਈ ਹੈ। ਮਸ਼ਹੂਰ ਸਕਵਾਸ਼ ਖਿਡਾਰਨ ਸਾਰਾ ਫ਼ਿਟਜ ਗੇਰਾਲਡ ਦੇ ਮਾਰਗਦਰਸ਼ਨ ਵਿਚ ਸਿਖਲਾਈ ਪ੍ਰਾਪਤ ਕਰ ਰਹੀ ਦੀਪਿਕਾ ਇਸ ਸਾਲ ਫ਼ਰਵਰੀ ਵਿਚ ਕੈਰੀਅਰ ਦੀ ਵਧੀਆ 14ਵੀਂ ਰੈਕਿੰਗ ’ਤੇ ਪੁੱਜੀ। ਉਹ ਯੂਰਪੀ ਜੂਨੀਅਰ ਸਕਵਾਸ਼ ਸਰਕਿਟ ’ਤੇ ਜਰਮਨ ਉਪਨ, ਡੱਚ ਉਪਨ, ਫ਼੍ਰੈਂਚ ਉਪਨ, ਆਸਟ੍ਰੇਲੀਆਈ ਉਪਨ ਅਤੇ ਸਕਾਟਿਸ਼ ਉਪਨ ਜਿੱਤ ਚੁੱਕੀ ਹੈ। (ਏਜੰਸੀ)