ਖੇਡ ਖਬਰਾਂ
 

ਭੂਪਤੀ ਤੇ ਬੋਪੰਨਾ ਦੀ ਜੋੜੀ ਸੈਮੀਫ਼ਾਈਨਲ ਵਿਚ ਦਾਖ਼ਲ


ਸਿਨਸਿਨਾਟੀ (ਅਮਰੀਕਾ), 18 ਅਗੱਸਤ : ਭਾਰਤ ਦੇ ਮਹੇਸ਼ ਭੂਪਤੀ ਅਤੇ ਰੋਹਨ ਬੋਪੰਨਾ ਦੀ ਜੋੜੀ ਵੈਸਟਰਨ ਐਂਡ ਸਦਰਨ ਉਪਨ ਟੈਨਿਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿਚ ਦਾਖ਼ਲ ਹੋ ਗਈ ਹੈ। ਦੂਜੇ ਪਾਸੇ, ਔਰਤ ਕੱਲ-ਮੁਕੱਲੇ ਮੁਕਾਬਲੇ ਵਿਚ ਸੰਸਾਰ ਦੀ ਨੌਵਾਂ ਦਰਜਾ ਪ੍ਰਾਪਤ ਚੀਨ ਦੀ ਲੀ ਨਾ ਅਤੇ ਅਮਰੀਕਾ ਦੀ ਵੀਨਸ ਵਿਲੀਅਮ ਅਪਣੇ ਅਪਣੇ ਮੁਕਾਬਲੇ ਜਿੱਤ ਕੇ ਸੈਮੀਫ਼ਾਈਨਲ ਵਿਚ ਦਾਖ਼ਲ ਹੋ ਗਈਆਂ ਹਨ। ਪੁਰਸ਼ਾਂ ਦੀਆਂ ਜੋੜੀਆਂ ਦੇ ਮੁਕਾਬਲਿਆਂ ਦੇ ਕਵਾਰਟਰ ਫ਼ਾਈਨਲ ਵਿਚ ਭੂਪਤੀ ਅਤੇ ਬੋਪੰਨਾ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਪੋਲੈਂਡ ਦੇ ਮਾਰਿਯਸ ਫ਼ਾਇਰੇਸਟੇਨਬਰਗ ਅਤੇ ਮਾਰਸਿਨ ਮੈਤਕੋਵਸਦੀ ਦੀ ਜੋੜੀ ਨੂੰ 6-4, 3-6, 10-8 ਨਾਲ ਹਰਾ ਦਿਤਾ। ਇਹ ਮੁਕਾਬਲੇ 73 ਮਿੰਟਾਂ ਤਕ ਚਲਿਆ। ਵਰਣਨਯੋਗ ਹੈ ਕਿ ਭਾਰਤ ਦੇ ਲਿਏਂਡਰ ਪੇਸ ਅਤੇ ਚੈਕ ਗਣਰਾਜ ਦੇ ਰਾਡੇਕ ਸਟੇਪਾਨੇਕ ਦੀ ਜੋੜੀ ਪਹਿਲਾ ਹੀ ਪ੍ਰੀ ਕਵਾਰਟਰ ਫ਼ਾਈਨਲ ਮੁਕਾਬਲੇ ਵਿਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਇਥੇ ਖੇਡੇ ਗਏ ਔਰਤਾਂ ਦੇ ਕੱਲ-ਮੁਕੱਲੇ ਮੁਕਾਬਲਿਆਂ ਵਿਚ ਕਵਾਰਟਰ ਫ਼ਾਈਨਲ ਵਿਚ ਲੀ ਨਾ ਨੇ ਟੂਰਨਾਮੈਂਟ ਦੀ ਸਿਖ਼ਰਲਾ ਦਰਜਾ ਪ੍ਰਾਪਤ ਪੋਲੈਂਡ ਦੀ ਏਗਨਿਸਕਾ ਰਦਾਂਸਕਾ ਨੂੰ 6-1, 6-1 ਨਾਲ ਹਰਾ ਦਿਤਾ। ਸੈਮੀਫ਼ਾਈਨਲ ਵਿਚ ਲੀ ਨਾ ਦਾ ਸਾਹਮਣਾ ਵੀਨਸ ਵਿਲੀਅਮ ਨਾਲ ਹੋਵੇਗਾ। ਵੀਨਲਸ ਨੇ ਆਸਟ੍ਰੇਲੀਆ ਦੀ ਸਮਾਂਥਾ ਸਟੋਸੁਰ ਨੂੰ 6-2, 6-7 (2), 6-4 ਨਾਲ ਮਾਤ ਦਿਤੀ। ਉਧਰ ਜਰਨਮੀ ਦੀ ਅੰਗੋਲਿਕ ਕੇਰਬਰ ਨੇ ਸੇਰੇਨਾ ਨੂੰ 6-4, 6-4 ਨਾਲ ਹਰਾਇਆ। ਸੈਮੀਫ਼ਾਈਨਲ ਵਿਚ ਕੇਰਬਰ ਦਾ ਸਾਹਮਣਾ ਚੇਕ ਗਣਰਾਜ ਦੀ ਪੇਤਰਾ ਕਿਵਤੋਵਾ ਨਾਲ ਹੋਵੇਗਾ ਜਿਸ ਨੇ ਰੂਸ ਦੀ ਅਨਾਸਤਾਸਿਆ ਵਾਪਲਿਊਚੇਂਕੋਵਾ ਨੂੰ 6-3, 7-6, (4) ਨਾਲ ਹਰਾ ਕੇ ਅੰਤਿਮ ਚਾਰ ਵਿਚ ਥਾਂ ਬਣਾਈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.