ਲਕਸ਼ਮਣ ਦੇ ਅਚਾਨਕ ਸੰਨਿਆਸ ਦੀ ਖ਼ਬਰ ਨਾਲ ਕ੍ਰਿਕਟ ਪ੍ਰੇਮੀ ਹੈਰਾਨ ਹਨ ਅਤੇ ਉਨ੍ਹਾਂ ਨੇ ਟਿਵੱਟਰ, ਫੇਸਬੁਕ ਅਤੇ ਹੋਰ ਤਰੀਕਿਆਂ ਨਾਲ ਅਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਟਿਵੱਟਰ ’ਤੇ ਭਰਤ ਨੇ ਲਿਖਿਆ ਕਿ ਵੀਵੀਐਸ ਲਕਸ਼ਮਣ ਦੇ ਸੰਨਿਆਸ ਦੇ ਨਾਲ ਭਾਰਤੀ ਕ੍ਰਿਕਟ ਦਾ ਇਕ ਯੁੱਗ ਖ਼ਤਮ ਹੋ ਗਿਆ। ਈਡੇਨ ਗਾਰਡਸ ਵਿਚ ਆਸਟ੍ਰੇਲੀਆ ਵਿਰੁਧ ਖੇਡੀ ਗਈ 281 ਦੌੜਾਂ ਦੀ ਪਾਰੀ ਮੇਰੇ ਰਾਹੀਂ ਦੇਖੀ ਗਈ ਸੱਭ ਤੋਂ ਵਧੀਆ ਪਾਰੀ ਹੈ। ਪਲਾਸ਼ ਵਿਸ਼ਵਾਸ ਨੇ ਟਵੀਟ ਕੀਤਾ ਕਿ ਰਾਹ ਦਾ ਰੋੜਾ ਕਹੇ ਜਾਣ ਤੋਂ ਦੁਖੀ ਹੋਏ ਲਕਸ਼ਮਣ। ਲੈਣਗੇ ਸੰਨਿਆਸ। ਇਕ ਪ੍ਰਸ਼ੰਸਕ ਬੀ ਮਾਈਕ ਨੇ ਕ੍ਰਿਕਈਂਕੋ ਡਾਟ ਕਾਮ ’ਤੇ ਪੋਸਟ ਕੀਤਾ ਹੈ ਕਿ ਕਪਤਾਨ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਵਰਿੰਦਰ ਸਹਿਵਾਗ ਅਤੇ ਵਿਰਾਟ ਕੋਹਲੀ ਟੈਸਟ ਕ੍ਰਿਕਟ ਦੇ ਪਧਰ ਦੇ ਬੱਲੇਬਾਜ਼ ਨਹੀਂ ਹਨ। ਇਹ ਬੱਲੇਬਾਜ਼ ਲਿਮਟਡ ਉਵਰਾਂ ਦੇ ਮੈਚਾਂ ਲਈ ਤਾਂ ਠੀਕ ਹਨ ਪਰ ਤੇਂਦੂਲਕਰ, ਦ੍ਰਾਵਿੜ ਅਤੇ ਲਕਸ਼ਮਣ ਸਹੀ ਅਰਥਾਂ ਵਿਚ ਵਧੀਆ ਬੱਲੇਬਾਜ਼ ਹਨ ਅਤੇ ਪਿਛਲੇ ਦਹਾਕੇ ਵਿਚ ਭਾਰਤੀ ਕ੍ਰਿਕਟ ਦੀ ਰੀਢ ਦੀ ਹੱਡੀ ਰਹੇ ਹਨ। ਇਨ੍ਹਾਂ ਦਿੱਗਜਾਂ ਦੇ ਸੰਨਿਆਸ ਲੈਣ ਤੋਂ ਬਾਅਦ ਮੈਂ ਭਾਰਤੀ ਦੀਆਂ ਹੋਰ ਕਰਾਰੀਆਂ ਹਾਰਾਂ ਨੂੰ ਨਹੀਂ ਵੇਖ ਸਕਦਾ। ਉਦੇ ਨੇ ਲਿਖਿਆ ਕਿ 136 ਟੈਸਟ ਮੈਚਾਂ ਵਿਚ 17 ਸੈਂਕੜੇ ਲਗਾਉਣ ਵਾਲੇ ਇਸ ਭਾਰਤੀ ਬੱਲੇਬਾਜ਼ ਨੂੰ ਮਹਾਨ ਕ੍ਰਿਕਟਰ ਕਿਹਾ ਜਾ ਸਕਦਾ ਹੈ। ਇਕ ਹੋਰ ਪ੍ਰਸ਼ੰਸਕ ਨੇ ਪੋਸਟ ਕੀਤਾ ਕਿ ਵੀਵੀਐਸ ਲਕਸ਼ਮਣ ਤੁਆਡਾ ਸ਼ਾਨਦਾਰ ਕੈਰੀਅਰ ਦਿਖਾਉਂਦਾ ਹੈ ਕਿ ਅਪਣੇ ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ‘ਵੈਰੀ ਵੈਰੀ ਸਪੈਸ਼ਲ’ ਕੀਤਾ ਹੈ। (ਏਜੰਸੀ)