ਖੇਡ ਖਬਰਾਂ
 

ਕਲਾਤਮਕ ਬੱਲੇਬਾਜ਼ ਲਕਸ਼ਮਣ ਵਲੋਂ ਕ੍ਰਿਕਟ ਨੂੰ ਅਲਵਿਦਾ


ਨਵੀਂ ਦਿੱਲੀ, 18 ਅਗੱਸਤ : ਟੀਮ ਇੰਡੀਆ ਦੀ ਦੀਵਾਰ ਰਾਹੁਲ ਦ੍ਰਾਵਿੜ ਦੇ ਸੰਨਿਆਸ ਲੈਣ ਦੇ ਕੁੱਝ ਹੀ ਮਹੀਨਿਆਂ ਬਾਅਦ ਭਾਰਤ ਦੇ ਇਕ ਹੋਰ ਸਟਾਈਲਿਸ਼ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਵੀ ਕੌਮਾਂਤਰੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ। ਉਸ ਨੇ ਕਈ ਮੌਕਿਆਂ ’ਤੇ ਠੋਕਵੀਆਂ ਪਾਰੀਆਂ ਖੇਡਣ ਕਾਰਨ ਦੁਨੀਆਂ ਭਰ ਵਿਚ ਅਪਣੇ ਪ੍ਰਸ਼ੰਸਕਾਂ ਤੋਂ ਵਾਹ ਵਾਹ ਖੱਟੀ। ਭਾਰਤੀ ਕ੍ਰਿਕਟ ਟੀਮ ਦੇ ਕਲਾਤਮਕ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਸ਼ਨਿਵਾਰ ਨੂੰ ਭਾਵੁਕ ਹੁੰਦੇ ਹੋਏ ਹੈਦਰਾਬਾਦ ਪ੍ਰੈਸ ਕਾਨਫ਼ਰੰਸ ’ਚ ਇਹ ਐਲਾਨ ਕੀਤਾ। ਨਿਊਜ਼ੀਲੈਂਡ ਵਿਰੁਧ 23 ਅਗੱਸਤ ਤੋਂ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਵਿਚ ਉਹ ਮੌਜੂਦ ਨਹੀਂ ਹੋਣਗੇ। ਨਿਊਜ਼ੀਲੈਂਡ ਵਿਰੁਧ ਭਾਰਤ ਦਾ ਪਹਿਲਾ ਟੈਸਟ ਲਕਸ਼ਮਣ ਦੇ ਘਰੇਲੂ ਮੈਦਾਨ ਹੈਦਰਾਬਾਦ ਵਿਚ 23 ਅਗੱਸਤ ਨੂੰ ਖੇਡਿਆ ਜਾ ਰਿਹਾ ਹੈ। 134 ਟੈਸਟ ਮੈਚ ਖੇਡਣ ਵਾਲੇ 37 ਸਾਲਾ ਲਕਸ਼ਮਣ, ਸਚਿਨ ਤੇਂਦੂਲਕਰ, ਰਾਹੁਲ ਦ੍ਰਾਵਿੜ ਅਤੇ ਸੌਰਵ ਗਾਂਗੂਲੀ ਨਾਲ ਸਾਲਾਂ ਬੱਧੀ ਭਾਰਤੀ ਕ੍ਰਿਕਟ ਦੇ ਮੱਧ ਕ੍ਰਮ ਦੀ ਰੀਢ ਬਣੇ ਅਤੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕੀਤਾ। ‘ਗੁੱਟ ਦੇ ਜਾਦੂਗਰ’ ਲਕਸ਼ਮਣ ਨੇ ਟੀਮ ਇੰਡੀਆ ਨੂੰ ਟੈਸਟ ਵਿਚ ਸ਼ਾਨਦਾਰ ਸਥਿਤੀ ਵਿਚ ਪੁੱਜਦਾ ਕਰ ਕੇ ਨੰਬਰ ਇਕ ਟੀਮ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। 17 ਟੈਸਟ ਸੈਂਕੜਿਆਂ ਨਾਲ 8781 ਦੌੜਾਂ ਬਣਾਉਣ ਵਾਲੇ ਇਸ ਹੈਦਰਾਬਾਦੀ ਖਿਡਾਰੀ ਨੂੰ ਆਸਟ੍ਰੇਲੀਆ ਵਿਰੁਧ 281 ਦੌੜਾਂ ਦੀ ਪਾਰੀ ਨੇ ਸੰਸਾਰ ਪਧਰ ’ਤੇ ਨਾਇਕ ਬਣਾ ਦਿਤਾ ਸੀ। ਇਸ ਮੈਚ ਵਿਚ ਭਾਰਤ ਨੇ ਫਲੋਆਨ ਝੱਲਣ ਦੇ ਬਾਵਜੂਦ ਜਿੱਤ ਪ੍ਰਾਪਤ ਕੀਤੀ ਸੀ।  (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.