ਰਾਸ਼ਟਰੀ ਖਬਰਾਂ
 

ਪੂਰਬ-ਉ¤ਤਰ ਦੇ ਲੋਕਾਂ ਦੀ ਹਿਜਰਤ ਜਾਰੀ, ਧੁਬਰੀ ’ਚ ਵਿਖਾਵੇ ਦੌਰਾਨ ਦੋ ਜ਼ਖ਼ਮੀ


ਨਵੀਂ ਦਿੱਲੀ/ਬੰਗਲੌਰ/ਪੂਨੇ/ਚੇਨਈ, 18 ਅਗੱਸਤ : ਉ¤ਤਰ-ਪੂਰਬੀ ਖੇਤਰ ਦੇ ਲੋਕਾਂ ਦੀ ਹਿਜਰਤ ਅੱਜ ਵੀ ਜਾਰੀ ਰਹੀ। ਬੰਗਲੌਰ ਤੋਂ ਅੱਜ ਦੋ ਰੇਲ ਗੱਡੀਆਂ ਆਸਾਮ ਪੁਜੀਆਂ ਪਰ ਉ¤ਤਰ-ਪੂਰਬ ਦੇ ਨਵੀਂ ਦਿੱਲੀ ’ਚ ਰਹਿੰਦੇ ਲੋਕਾਂ ’ਤੇ ਹਮਲੇ ਦੇ ਸੰਦੇਸ਼ ਮਿਲਣ ਤੋਂ ਬਾਅਦ ਲੋਕਾਂ ਵਿਚ ਬੇਚੈਨੀ ਫੈਲ ਗਈ। ਅੱਜ ਧੁਬਰੀ ਅਤੇ ਬਾਰਪੇਟਾ ਖੇਤਰ ’ਚ ਵਿਖਾਵਾਕਾਰੀ ਬੋਡੋ ਅਤੇ ਆਸਾਮ ਵਿਦਿਆਰਥੀ ਯੂਨੀਅਨ ਵਲੋਂ ਇਕ ਬੱਸ ’ਤੇ ਪਥਰਾਅ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਠੀਚਾਰਜ ਕੀਤਾ। ਕੇਂਦਰ ਸਰਕਾਰ ਨੇ ਰਾਜਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਿਜਰਤ ਕਰ ਰਹੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਸੀ.ਬੀ.ਆਈ. ਨੇ ਆਸਾਮ ਹਿੰਸਾ ਵਿਚ ਸ਼ਾਮਲ ਦੋਸ਼ੀਆਂ ਦਾ ਪਤਾ ਦੱਸਣ ਲਈ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬੰਗਲੌਰ ਤੋਂ ਹਿਜਰਤਕਾਰੀਆਂ ਦੀ ਗਿਣਤੀ ਕੁੱਝ ਘਟੀ ਹੈ। ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਯਕੀਨੀ ਬਣਾਉਣ ਲਈ ਪੁਲਿਸ ਦੀ ਗਸ਼ਤ ਵਧਾਉਣ ਤੋਂ ਇਲਾਵਾ ਰੈਪਿਡ ਐਕਸ਼ਨ ਫ਼ੋਰਸ ਦੀਆਂ 6 ਕੰਪਨੀਆਂ ਵੀ ਬੰਗਲੌਰ ’ਚ ਤੈਨਾਤ ਕੀਤੀਆਂ ਗਈਆਂ ਹਨ। ਰੇਲਵੇ ਨੇ ਅੱਜ ਵਿਸ਼ੇਸ਼ ਰੇਲ ਗੱਡੀਆਂ ਦਾ ਕੋਈ ਐਲਾਨ ਨਹੀਂ ਕੀਤਾ। ਪਿਛਲੇ ਤਿੰਨ ਦਿਨਾਂ ’ਚ ਅੱਠ ਵਿਸ਼ੇਸ਼ ਗੱਡੀਆਂ ਰਾਹੀਂ ਤੀਹ ਹਜ਼ਾਰ ਤੋਂ ਵੱਧ ਲੋਕ ਘਰਾਂ ਨੂੰ ਪਰਤ ਗਏ ਹਨ। ਪੂਨੇ ’ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਇਥੋਂ ਦੇ ਪੂਰਬ-ਉ¤ਤਰ ਦੇ ਲੋਕਾਂ ਨੇ ਹਮਲਿਆਂ ਦੀ ਸ਼ੰਕਾ ਨੂੰ ਵੇਖਦਿਆਂ ਅੱਜ ਵੀ

ਘਰਾਂ ਨੂੰ ਵਾਪਸੀ ਜਾਰੀ ਰੱਖੀ। ਕੋਂਧਵਾ, ਹੜਪਸਾਰ ਅਤੇ ਛਾਉਣੀ ਇਲਾਕਿਆਂ ਵਿਚ ਉ¤ਤਰ-ਪੂਰਬ ਦੇ ਲੋਕਾਂ ਵਿਚ ਸਹਿਮ ਬਰਕਰਾਰ ਹੈ। ਹਮਲਿਆਂ ਦੀਆਂ ਅਫ਼ਵਾਹਾਂ ਕਾਰਨ ਚੇਨਈ ਤੋਂ ਅੱਜ ਵੀ ਉ¤ਤਰ-ਪੂਰਬ ਦੇ ਲੋਕ ਗੱਡੀਆਂ ਰਾਹੀਂ ਘਰਾਂ ਨੂੰ ਵਾਪਸ ਜਾਣ ਲਈ ਰੇਲਵੇ ਸਟੇਸ਼ਨਾਂ ’ਤੇ ਵੱਡੀ ਗਿਣਤੀ ਵਿਚ ਵੇਖੇ ਗਏ। ਦਿੱਲੀ ’ਚ ਰਹਿ ਰਹੇ ਉ¤ਤਰ-ਪੂਰਬ ਦੇ ਲੋਕਾਂ ਨੂੰ ਖ਼ਾਸ ਕਰ ਕੇ ਰਮਜ਼ਾਨ ਤੋਂ ਬਾਅਦ ਨਿਸ਼ਾਨਾ ਬਣਾਉਣ ਸਬੰਧੀ ਐਸ.ਐਮ.ਐਸ. ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਲੋਕਾਂ ਨੂੰ ਅਜਿਹੇ ਸੁਨੇਹਿਆਂ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਪਰ ਉ¤ਤਰ-ਪੂਰਬੀ ਖੇਤਰਾਂ ਨਾਲ ਸਬੰਧਤ ਲੋਕਾਂ ਵਿਚ ਬੇਚੈਨੀ ਫ਼ੈਲੀ ਹੋਈ ਹੈ। (ਪੀ.ਟੀ.ਆਈ.)
ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖ਼ਾ ਅਤੇ ਪੀ.ਸੀ.ਆਰ. ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਕਰ ਕੇ ਸਥਿਤੀ ਬਾਰੇ ਵਿਚਾਰ ਕੀਤੀ। ਪੁਲਿਸ ਨੇ ਜਨਕਪੁਰੀ, ਮਹੀਪਾਲਪੁਰ, ਮੁਨੀਰਕਾ, ਮੁਖਰਜੀ ਨਗਰ ਵਿਚ ਰਹਿ ਰਹੇ ਪੂਰਬ-ਉ¤ਤਰ ਦੇ ਨਾਗਰਿਕਾਂ ਨਾਲ ਸੁਰੱਖਿਆ ਸਬੰਧੀ ਤਾਲਮੇਲ ਲਈ ਬੈਠਕ ਕੀਤੀ। ਪੁਲਿਸ ਵਲੋਂ ਗਸ਼ਤ ਤੇਜ਼ ਕਰ ਦਿਤੀ ਗਈ ਹੈ ਅਤੇ ਕਿਸੇ ਅਫ਼ਵਾਹ ਬਾਰੇ ਕੰਟਰੋਲ ਰੂਮ ਨੂੰ ਸੂਚਨਾ ਦੇਣ ਦੀ ਹਦਾਇਤ ਵੀ ਕੀਤੀ ਹੈ। ਦੂਜੇ ਪਾਸੇ ਮਣੀਪੁਰ ’ਚ ਆਸਾਮ ਹਿੰਸਾ ਤੋਂ ਬਾਅਦ ਦੀ ਸਥਿਤੀ ਲਈ ਮੁੱਖ ਮੰਤਰੀ ਨੇ ਕੈਬਨਿਟ ਦੀ ਮੀਟਿੰਗ ਵਿਚ ਸਥਿਤੀ ਦਾ ਜਾਇਜ਼ਾ ਲਿਆ। (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.