ਚੰਡੀਗੜ੍ਹ ਖਬਰਾਂ
 

ਪਿਛਲੇ 5 ਮਹੀਨਿਆਂ ਦਾ ਰਾਸ਼ਨ ਕਾਰਪੋਰੇਸ਼ਨ ਨੇ ਸਫ਼ਾਈ ਕਰਮਚਾਰੀਆਂ ਨੂੰ ਵੰਡਿਆ²

ਚੰਡੀਗੜ੍ਹ, 18 ਅਗੱਸਤ (ਆਰ.ਐਸ.ਲਿਬਰੇਟ) : ਪਿਛਲੇ 5 ਮਹੀਨਿਆਂ ਦਾ ਗੁੜ, ਤੇਲ ਅਤੇ ਸਾਬਣਾਂ ਕਾਰਪੋਰੇਸ਼ਨ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਅਗਵਾਈ ਵਿਚ ਵੰਡਿਆ ਗਿਆ। ਜਾਣਕਾਰੀ ਅਨੁਸਾਰ ਪ੍ਰਤੀ ਸਫ਼ਾਈ ਕਰਮਚਾਰੀ ਸਾਢੇ ਪੰਜ ਕਿਲੋ ਗੁੜ, 1 ਕਿਲੋ ਤੇਲ ਅਤੇ 120 ਗ੍ਰਾਮ ਦੀਆਂ 4 ਸਾਬਣ ਟਿੱਕੀਆਂ ਵੰਡੀਆਂ ਗਈਆਂ। ਇਸ ਤਕਸੀਮ ਦੇ ਪਹਿਲੇ ਗੇੜ ਵਿਚ ਲਗਭਗ 400 ਕਰਮਚਾਰੀਆਂ ਨੂੰ ਇਹ ਸਮੱਗਰੀ ਦਿਤੀ ਜਾ ਚੁੱਕੀ ਹੈ। ਇਥੇ ਜ਼ਿਕਰਯੋਗ ਹੈ ਕਿ ਪਹਿਲਾਂ ਸਿਰਫ਼ 70 ਗ੍ਰਾਮ ਦੀਆਂ 4 ਸਾਬਣ ਹੀ ਦਿਤੀਆਂ ਜਾਂਦੀਆਂ ਸਨ ਪਰ ਹੁਣ ਵਰਕਰਾਂ ਦੀ ਮੰਗ ’ਤੇ 120 ਗ੍ਰਾਮ ਦੀਆਂ ਸਾਬਣਾਂ ਦਿਤੀਆਂ ਗਈਆਂ ਹਨ। ਕਾਰਪੋਰੇਸ਼ਨ ਵਿਚ ਇਹ ਸਹੂਲਤ ਲੈਣ ਵਾਲੇ ਸਫ਼ਾਈ ਕਰਮਚਾਰੀਆਂ ਦੀ ਕੁਲ ਸੰਖਿਆ 1158 ਹੈ। ਰਹਿੰਦੇ ਕਰਮਚਾਰੀਆਂ ਨੂੰ ਨਿਯਤ ਕੀਤੇ ਸਮੇਂ ਦੌਰਾਨ ਇਹ ਸਮੱਗਰੀ ਇਸੇ ਦਰ ਨਾਲ ਛੇਤੀ ਹੀ ਤਕਸੀਮ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰੀ ਕੈਂਥ ਅਤੇ ਸ੍ਰੀ ਗਰਗ ਸੀਨੀਅਰ ਅਤੇ ਡਿਪਟੀ ਮੇਅਰ ਕਾਰਪੋਰੇਸ਼ਨ ਨੇ ਦਿਤੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.