ਪੰਜਾਬ ਖਬਰਾਂ
 

ਸਿੱਖ ਧਰਮ ਸਬੰਧੀ ਕੀਤੀ ਟਿੱਪਣੀ ਲਈ ਰਾਮਦੇਵ ਸਿੱਖਾਂ ਕੋਲੋਂ ਮੁਆਫ਼ੀ ਮੰਗੇ : ਭਾਈ ਤਰਸੇਮ ਸਿੰਘ


ਨਵੀਂ ਦਿੱਲੀ, 18 ਅਗੱਸਤ (ਅਮਨਦੀਪ ਸਿੰਘ) : ਯੋਗੀ ਰਾਮਦੇਵ ਵਲੋਂ ਅਪਣੇ ਧਰਨੇ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਿੱਖ ਹੋਣ ਨੂੰ ਲੈ ਕੇ ਕੀਤੀ ਗਈ ਟਿੱਪਣੀ ’ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਯੋਗੀ ਨੂੰ ਸਿੱਖ ਸਿਧਾਂਤਾਂ ਬਾਰੇ ਬੇਹੁਦਾ ਟਿੱਪਣੀ ਕਰਨ ਤੋਂ ਬਾਜ਼ ਆਉਣ ਦੀ ਤਾੜਨਾ ਕਰਦਿਆਂ ਅਪਣੇ ਸ਼ਬਦ ਵਾਪਸ ਲੈਣ ਤੇ ਸਿੱਖ ਕੌਮ ਕੋਲੋਂ ਮੁਆਫ਼ੀ  ਮੰਗਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਿੱਖ ਹੋਣ ਬਾਰੇ ਸਿੱਖ ਸਿਧਾਂਤਾਂ ਤੇ ਰਵਾਇਤਾਂ ਸਬੰਧੀ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਦਿਤਾ ਜਾ ਸਕਦਾ। ਭਾਈ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੇ ਸਰਬਉਚ ਅਹੁਦਿਆਂ ’ਤੇ ਬਿਰਾਜਮਾਨ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਆਦਿ ਬਾਰੇ ਕਿਸੇ ਹੋਰ ਨੇ ਅਜਿਹੀ ਭੱਦੀ ਟਿੱਪਣੀ ਨਹੀਂ ਕੀਤੀ ਜਿਸ ਤਰ੍ਹਾਂ ਦੀ ਰਾਮਦੇਵ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਣੇ ਹਰੇਕ ਸਿੱਖ ਭਾਵੇਂ ਉਹ ਕਿਸੇ ਵੀ ਅਹੁਦੇ ’ਤੇ ਹੈ, ਅਪਣੇ ਧਰਮ ਤੇ ਮਰਿਆਦਾ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਜਿਸ ਲਈ ਰਾਮਦੇਵ ਦੀ ਬੇਹੁਦਾ ਸਲਾਹ ਦੀ ਕੋਈ ਲੋੜ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਡਾ. ਮਨਮੋਹਨ ਸਿੰਘ ਸਿੱਖ ਹੋਣ ਕਰ ਕੇ ਨਹੀਂ, ਸਗੋਂ ਅਪਣੀ ਕਾਬਲੀਅਤ ਕਰ ਕੇ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਹੈ। ਉਨ੍ਹਾਂ ਯੋਗੀ ਨੂੰ ਅਪਣਾ ਮਾਨਸਕ ਤਵਾਜ਼ਨ ਠੀਕ ਕਰਵਾਉਣ ਦਾ ਸੁਝਾਅ ਵੀ ਦਿਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਡਾਂਗਾਂ ਚੱਲੀਆਂ, ਦੋਵੇਂ ਧਿਰਾਂ ਹਸਪਤਾਲ 'ਚ ਦਾਖ਼ਲ

10 ਕਿੱਲੋ ਅਫ਼ੀਮ ਸਣੇ ਅੰਤਰਰਾਜੀ ਗਰੋਹ ਦਾ ਇਕ ਤਸਕਰ ਕਾਬੂ

ਅਤਿਵਾਦ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਹੋਇਆ ਨਸ਼ੇ ਦਾ ਵਪਾਰ ਨੌਜਵਾਨਾਂ ਨੂੰ ਕਰ ਰਿਹੈ ਬਰਬਾਦ : ਸ਼ਸ਼ੀਕਾਂਤ

ਮਹਾਂਨਗਰ ਦੇ ਤਿੰਨਾਂ ਕਮਿਸ਼ਨਰਾਂ ਦੇ ਮੀਟਿੰਗ 'ਚ ਨਾ ਪਹੁੰਚਣ 'ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸੂਦ ਵਲੋਂ ਮੀਟਿੰਗਾਂ ਦਾ ਬਾਈਕਾਟ

ਇਲਾਜ ਦੇ ਬਹਾਨੇ ਨਾਬਾਲਗ਼ ਲੜਕੀ ਦੀ ਪੱਤ ਲੁੱਟਣ ਵਾਲਾ ਤਾਂਤਰਿਕ ਗ੍ਰਿਫ਼ਤਾਰ

ਪੰਜਾਬ ਸਰਕਾਰ ਨੂੰ ਲਗਾਇਆ 2 ਕਰੋੜ 33 ਲੱਖ ਦਾ ਚੂਨਾ

ਹਥਿਆਰਾਂ 'ਤੇ ਪਾਬੰਦੀ ਲਾਉਣ ਸਬੰਧੀ ਜਰਮਨੀ 'ਚ ਹੋਣ ਵਾਲੀ ਕਾਨਫ਼ਰੰਸ 'ਚ ਭਾਰਤ ਤੋਂ ਜਾਣਗੇ 22 ਡੈਲੀਗੇਟ

ਬਿਜਲੀ ਦੀ ਤਾਰ ਟੁੱਟਣ ਕਾਰਨ ਲੱਗੀ ਅੱਗ 8 ਮੱਝਾਂ ਝੁਲਸੀਆਂ, ਇਕ ਝੁੱਗੀ ਸੜੀ

ਛੱਪੜ 'ਚ ਬੱਚੀ ਡਿੱਗੀ, ਸ਼ਾਮ ਤਕ ਕੁੱਝ ਪਤਾ ਨਾ ਲੱਗਾ

ਕਾਂਗਰਸੀਆਂ ਕੋਲ ਝੂਠੀ ਬਿਆਨਬਾਜ਼ੀ ਕਰਨ ਤੋਂ ਬਿਨਾਂ ਕੱਖ ਨਹੀਂ : ਬੱਬੀ ਖਹਿਰਾ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.