ਰਾਸ਼ਟਰੀ ਖਬਰਾਂ
 

ਰੀਉ ਉ¦ਪਿਕ ਮੁਕਾਬਲਿਆਂ ’ਚ ਤਮਗ਼ੇ ਕਰ ਰਹੇ ਨੇ ਸਾਡੀ ਉਡੀਕ : ਰਾਸ਼ਟਰਪਤੀ


ਨਵੀਂ ਦਿੱਲੀ, 18 ਅਗੱਸਤ : ਦੇਸ਼ ਦੇ ਖਿਡਾਰੀਆਂ ਲਈ ਮਜ਼ਬੂਤ ਬੁਨਿਆਦੀ ਖੇਡ ਢਾਂਚੇ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਸਾਨੂੰ ਅਗਲੀਆਂ ਰੀਉ ਉ¦ਪਿਕਸ ਵਿਚ ਤਮਗ਼ੇ ਉਡੀਕ ਰਹੇ ਹਨ ਜਿਸ ਲਈ ਸਾਨੂੰ ਸੰਸਾਰ ਪੱਧਰ ’ਤੇ ਇਕ ਮਜ਼ਬੂਤ ਖਿਡਾਰੀਆਂ ਦੇ ਦੇਸ਼ ਵਜੋਂ ਅਪਣਾ ਸਥਾਨ ਬਣਾਉਣ ਲਈ ਖੇਡਾਂ ਵਿਚ ਸੁਧਾਰ ਕਰਨਾ ਪਵੇਗਾ। ¦ਡਨ ਉ¦ਪਿਕਸ ਵਿਚ ਭਾਰਤ ਲਈ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਨੂੰ ਰਾਸ਼ਟਰਪਤੀ ਨੇ ਕਿਹਾ ਕਿ ਅਰਾਮ ਕਰਨ ਦਾ ਸਮਾਂ ਨਹੀਂ ਸਗੋਂ ਸਾਨੂੰ ਅਪਣੇ ਦੇਸ਼ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਖੇਡਾਂ ਦੇ ਖੇਤਰ ’ਚ ਉਪਰ ਚੁੱਕਣਾ ਹੋਵੇਗਾ। ਰਾਸ਼ਟਰਪਤੀ ਨੇ ਖਿਡਾਰੀਆਂ ਤੋਂ ਇਲਾਵਾ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਖੇਡਾਂ ਪ੍ਰਤੀ ਅਪਣੇ ਫ਼ਰਜ਼ਾਂ ਅਤੇ ਦੇਸ਼ ਦੇ ਖੇਡ ਸਭਿਆਚਾਰ ਵਿਚ ਬਣਦਾ ਹਿੱਸਾ ਪਾ ਸਕਦੇ ਹਨ। ਰਾਸ਼ਟਰਪਤੀ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਲੇ ਮੁੱਖ ਘਰਾਣਿਆਂ ਨੂੰ ਕਿਹਾ ਕਿ ਉਹ ਪ੍ਰਤਿਭਾਵਾਂ ਦੀ ਪਛਾਣ ਕਰਨ ਜਿਸ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ। ਪ੍ਰਣਬ ਮੁਖਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਅਗਲੀਆਂ ਉ¦ਪਿਕ ਖੇਡਾਂ ਵਿਚ ਸਾਡੇ ਤਮਗ਼ਿਆਂ ਦੀ ਸੂਚੀ ’ਚ ਵਾਧਾ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ¦ਡਨ ਉ¦ਪਿਕਸ ਦੇ ਤਮਗ਼ਾ ਜੇਤੂ ਗਗਨ ਨਾਰੰਗ, ਸਾਇਨਾ ਨੇਹਵਾਲ, ਵਿਜੇ ਕੁਮਾਰ, ਮੁੱਕੇਬਾਜ਼ ਮੈਰੀਕਾਮ, ਯੋਗੇਸ਼ਵਰ ਦੱਤ ਅਤੇ ਸੁਸ਼ੀਲ ਕੁਮਾਰ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਵਧਾਈ ਦਿਤੀ।               (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.