ਅੰਤਰਰਾਸ਼ਟਰੀ ਖਬਰਾਂ
 

ਦਖਣੀ ਅਫ਼ਰੀਕਾ ਦੀਆਂ ਸੱਤ ਵਿਕਟਾਂ ’ਤੇ 262 ਦੌੜਾਂ


ਲੰਦਨ, 17 ਅਗੱਸਤ: ਤੇਜ਼ ਗੇਂਦਬਾਜ਼ ਸਟੀਵਨ ਫਿਨ ਦੇ ਕਹਿਰ ਕਾਰਨ ਡੂੰਘੇ ਸੰਕਟ ਵਿਚ ਫੱਸਣ ਵਾਲੇ ਦੱਖਣੀ ਅਫ਼ਰੀਕਾ ਨੇ ਤੀਸਰੇ ਅਤੇ ਅੰਤਮ ਟੈਸਟ ਮੈਚ  ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਦੇ ਸਮੇਂ ਤਕ ਸੱਤ ਵਿਕਟ ਉ¤ਤੇ 262 ਦੌੜਾਂ ਬਣਾ ਲਈਆਂ ਸਨ । ਇਸ ਸਮੇਂ ਡੀ. ਸਟੇਨ 21 ਅਤੇ ਫਿਲਾਂਡਰ 46 ਦੌੜਾਂ ਉ¤ਤੇ ਖੇਡ ਰਹੇ ਸਨ । ਫਿਨ ਨੇ ਮਿਡਲਸੈਕਸ ਦੇ ਅਪਣੇ ਘਰੇਲੂ ਮੈਦਾਨ ’ਤੇ ਸੱਤ ਗੇਂਦ ਅਤੇ ਤਿੰਨ ਦੌੜਾਂ ਦੇ ਅੰਦਰ ਐਲਵਿਰੋ ਪੀਟਰਸਨ,  ਹਾਸ਼ਿਮ ਅਮਲਾ ਅਤੇ ਜਾਕ ਕੈਲਿਸ ਨੂੰ ਆਊਟ ਕਰ ਕੇ ਦੱਖਣੀ ਅਫ਼ਰੀਕਾ ਨੂੰ ਡੂੰਘੇ ਸੰਕਟ ਵਿਚ ਪਾ ਦਿਤਾ । ਇਸ ਤੋਂ ਬਾਅਦ ਜਾਕ ਰੂਡੋਲਫ਼ ਨੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਦੇ ਨੁਕਸਾਨ ਤੋਂ ਬਾਹਰ ਕੱਢਣ ਦਾ ਬੀੜਾ ਚੁੱਕਿਆ । ਉਨ੍ਹਾਂ ਏਬੀ ਡਿਵੀਲੀਅਰਸ (27) ਨਾਲ ਪੰਜਵੀਂ ਵਿਕਟ ਲਈ 51 ਦੌੜਾਂ ਜੋੜੀਆਂ । ਇੰਗਲੈਂਡ ਇਸ ਲੜੀ ਵਿਚ 0-1 ਨਾਲ ਪਿੱਛੇ ਚੱਲ ਰਿਹਾ ਹੈ ਅਤੇ ਉਸ ਨੂੰ ਨੰਬਰ ਇਕ ਦਾ ਤਾਜ ਬਚਾਉਣ ਲਈ ਇਸ ਮੈਚ ਵਿਚ ਹਰ ਹਾਲ ’ਚ ਜਿ¤ਤ ਦਰਜ ਕਰਨੀ ਪਵੇਗੀ।  ਮੈਚ ਤੋਂ ਪਹਿਲਾਂ ਹਾਲਾਂਕਿ ਕੇਵਿਨ ਪੀਟਰਸਨ ਦਾ ਦੱਖਣੀ ਅਫ਼ਰੀਕੀ ਖਿਡਾਰੀਆਂ ਨੂੰ ਸੁਨੇਹਾ ਭੇਜਣਾ ਅਤੇ ਫਿਰ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਦਾ ਮੁੱਦਾ ਛਾਇਆ ਰਿਹਾ । ਇਸ ਸੱਭ ਦੌਰਾਨ ਦੱਖਣੀ ਅਫ਼ਰੀਕੀ ਕਪਤਾਨ ਗਰੀਮ ਸਮਿਥ  ਨੇ ਟਾਸ ਜਿੱਤ ਕੇ ਅਸਮਾਨ ਵਿਚ ਬੱਦਲ ਹੋਣ ਦੇ ਬਾਵਜੂਦ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ । ਇਸ ਤੋਂ ਪਹਿਲਾਂ ਲਾਰਡਸ ਉ¤ਤੇ ਦੋ ਮੈਚਾਂ ਵਿਚ 259 ਅਤੇ 107 ਦੌੜਾਂ ਬਣਾਉਣ ਵਾਲੇ ਸਮਿਥ ਅੱਜ ਤੀਜੀ ਵਾਰ ਸੈਂਕੜਾ ਨਹੀਂ ਠੋਕ ਸਕੇ।             (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.