ਹਰਿਆਣਾ ਖਬਰਾਂ
 

’84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਂਅ ’ਤੇ ਬਾਦਲ ਦਲ ਗੁਮਰਾਹ ਕਰ ਰਿਹੈ: ਉਂਕਾਰ ਸਿੰਘ ਰਾਜਾ

ਨਵੀਂ ਦਿੱਲੀ, 17 ਅਗੱਸਤ (ਅਮਨਦੀਪ ਸਿੰਘ) : ਨਵੰਬਰ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਵਲੋਂ ਦਿਤੇ ਬਿਆਨ ਨੂੰ ਗੁਮਰਾਹਕੁਨ ਕਰਾਰ ਦਿੰਦਿਆਂ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੀ ਦੱਖਣ  ਇਕਾਈ ਦੇ ਪ੍ਰਧਾਨ ਸ. ਓਂਕਾਰ ਸਿੰਘ ਰਾਜਾ ਨੇ ਕਿਹਾ ਕਿ ਅਜਿਹੇ ਬਿਆਨ ਦੇ ਕੇ ਸ.ਸਿਰਸਾ ਅਪਣੇ ਗੁਨਾਹਾਂ ‘ਤੇ ਪਰਦਾ ਪਾਉਣ ਦੀ  ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇ ਸ. ਸਿਰਸਾ ਸਚਮੁਚ ਕਤਲੇਆਮ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਪ੍ਰਤੀ ਈਮਾਨਦਾਰ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬਾਦਲ ਪਾਰਟੀ ਵਿਚੋਂ ਉਨ੍ਹਾਂ ਲੋਕਾਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਨਵੰਬਰ, 84 ਦੇ ਦੋਸ਼ੀ ਜਗਦੀਸ਼ ਟਾਈਲਟਲਰ ਨੂੰ ‘ਕਲੀਨ  ਚਿੱਟ’ ਦਿੰਦਿਆਂ ਉਸਨੂੰ ਸਿਰਪਾਉ ਨਾਲ ਸਨਮਾਨਤ ਕਰਨ ਵਾਲਿਆਂ ਨੂੰ ਦਿੱਲੀ ਗੁਰਦਵਾਰਾ ਕਮੇਟੀ ਦਾ ਮੈਂਬਰ ਬਣਵਾਉਣ ਲਈ ਅਪਣਾ ਪੂਰਾ ਜ਼ੋਰ ਲਾਇਆ। ਉਨ੍ਹਾਂ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੇ ਅਹੁਦੇਦਾਰਾਂ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਅਪਣੀ ਪਾਰਟੀ ਦੇ ਅਹੁਦੇਦਾਰਾਂ ਦੇ ਕਿਰਦਾਰ ਵੱਲ ਵੇਖ ਲੈਣਾ ਚਾਹੀਦਾ ਹੈ।
ਦਿੱਲੀ ਗੁਰਦਵਾਰਾ ਕਮੇਟੀ ਵਲੋਂ ਜਾਰੀ ਬਿਆਨ ‘ਚ ਸ. ਓਂਕਾਰ ਸਿੰਘ ਰਾਜਾ ਨੇ ਇਹ ਵੀ ਪੁਛਿਆ ਕਿ ਕੀ ਸ.ਸਿਰਸਾ ਉਨ੍ਹਾਂ ਲੋਕਾਂ ਨੂੰ ਬਾਦਲ ਪਾਰਟੀ ਵਿਚੋਂ ਨਿਕਲਵਾਉਣ ਲਈ ਮੁਹਿੰਮ ਉਲੀਕਣ ਦੀ ਤਾਕਤ ਰੱਖਦੇ ਹਨ ਜਿਨ੍ਹਾਂ ਬਾਰੇ ਸਪਰੀਮ ਕੋਰਟ ਦੇ ਐਡਵੋਕੇਟ ਐਚ.ਐਸ.ਫੂਲਕਾ ਨੇ ਅਪਣੀ ਕਿਤਾਬ (ਜਦੋਂ ਇਕ ਦਰੱਖਤ ਨੇ ਦਿੱਲੀ ਹਿਲਾਈ) ਵਿਚ ਇੰਕਸ਼ਾਫ ਕੀਤਾ ਹੈ ਕਿ ਉਨ੍ਹਾਂ ਕਿਸ ਤਰ੍ਹਾਂ ਦੋਸ਼ੀਆਂ ਦੀ ਮਦਦ ਲਈ ਚਸ਼ਮਦੀਦ ਗਵਾਹਾ ਨਾਲ ਸੌਦੇ ਕਰਵਾਏ। ਸ.ਰਾਜਾ ਨੇ ਸੁਝਾਅ ਦਿਤਾ ਕਿ ਮੁਜ਼ਾਹਰਿਆਂ ਨਾਲ ਦੋਸੀਆਂ ਨੂੰ ਸਜ਼ਾਵਾਂ ਨਹੀਂ ਦੁਆਈਆਂ ਜਾਂਦੀਆਂ ਸਗੋਂ ਇਸ ਲਈ ਈਮਾਨਦਾਰੀ ਨਾਲ ਅਮਲੀ ਤੌਰ ‘ਤੇ ਕੰਮ ਕਰਨਾ ਪੈਂਦਾ ਹੈ।

 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.