ਹਰਿਆਣਾ ਖਬਰਾਂ
 

ਕਾਂਗਰਸੀਆਂ ਨੇ ਲਾਏ ਪੌਦੇ


ਸਿਰਸਾ, 17 ਅਗੱਸਤ (ਉ¤ਤਮ ਸਿੰਘ ਗਰੋਵਰ) :    ਵਰਤਮਾਨ ਵਿਚ ਵਾਤਾਵਰਨ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਪੂਰੇ ਸੰਸਾਰ ਦੀ ਗੰਭੀਰ ਸਮ¤ਸਿਆ ਬਣ ਗਈ ਹੈ ।  ਜਿਸਦਾ ਇਕੋ ਇਕ ਹਲ ਵਧ ਤੋਂ ਵਧ ਪੌਦੇ ਲਾ ਕੇ ਹੋ ਸਕਦਾ । ਇਸ ਨਾਲ ਸਾਨੂੰ ਸ਼ੁ¤ਧ ਹਵਾ ਦੇ ਨਾਲ ਨਾਲ ਪ੍ਰਦੂਸ਼ਣ ਦੀ ਸਮ¤ਸਿਆ ਤੋਂ ਵੀ ਕਾਫ਼ੀ ਹ¤ਦ ਤ¤ਕ ਨਜ਼ਾਤ ਮਿਲਦੀ ਹੈ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਸਿਰਸਾ ਸ਼ਹਿਰੀ ਦੇ ਪ੍ਰਧਾਨ ਭੂਪੇਸ਼ ਮਹਿਤਾ ਨੇ  ਬਲਾਕ ਕਾਂਗਰਸ ਕਮੇਟੀ ਦੁਆਰਾ ਪੌਦਾ ਲਾਉਣ ਸਬੰਧੀ ਰੱਖੇ ਪ੍ਰੋਗਰਾਮ ਦੌਰਾਨ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਈਕਸ ਦਾ ਪੌਦਾ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ।  ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਸ਼੍ਰੀਮਤੀ ਕਮਲੇਸ਼ ਚਾਹਰ ਨੇ ਸ਼੍ਰੀ ਮੇਹਤਾ ਅਤੇ ਹੋਰ ਖਾਸ ਮਹਿਮਾਨਾਂ ਦਾ ਸਵਾਗਤ ਕੀਤਾ । ਭੂਪੇਸ਼ ਮਹਿਤਾ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਹਰ ਵਿਅਕਤੀ ਨੂੰ ਬੂਟੇ ਲਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਲਾਕ ਕਾਂਗਰਸ ਕਮੇਟੀ ਦੁਆਰਾ ਅਜ ਬਾਲ ਭਵਨ ਤੋਂ ਸ਼ੁਰੂ ਕੀਤੀ ਪੌਦਾ ਲਾਉਣ ਦੀ ਮੁਹਿੰਮ ਬਾਲ ਭਵਨ ਦੀ ਸੁੰਦਰਤਾ ਨੂੰ ਚਾਰ ਚੰਨ ਲਾਵੇਗੀ। ਇਸ ਦੌਰਾਨ ਬਲਾਕ ਕਾਂਗਰਸ ਕਮੇਟੀ ਅਤੇ ਬਾਲ ਭਵਨ ਦੇ ਮੈਬਰਾਂ ਨੇ ਵੀ ਬੂਟੇ ਲਾਏ। ਇਸ ਮੌਕੇ ਪ੍ਰੇਮ ਸ਼ਰਮਾ, ਪ੍ਰਹਲਾਦ ਰਾਮ, ਵਕੀਲ ਸਿੰਘ, ਸਤਿਆਪ੍ਰਕਾਸ਼ ਭਾਰਦਵਾਜ, ਅਸ਼ੋਕ ਸ਼ਰਮਾ, ਹੋਸ਼ਿਆਰ ਸਿੰਘ, ਮਾ. ਅਨਿਲ ਸ਼ਰਮਾ, ਭੂਸ਼ਣ ਕੁਮਾਰ, ਯੁਗੰਬਰ ਸਿੰਘ, ਕਾਂਗਰਸ ਸੇਵਾ ਦਲ ਦੀ ਪ੍ਰਧਾਨ ਸੀਮਾ ਕੰਬੋਜ, ਸ¤ਜਨ ਸਿੰਘ, ਬਲਾਕ ਕਮੇਟੀ ਮੈਂਬਰ ਗੁਰਲਾਭ ਸਿੰਘ, ਵੇਦ ਕੇਸਰੀ, ਕ੍ਰਿਸ਼ਣ ਸੈਨਤ, ਗੁਰਮੇਲ ਸਿੰਘ , ਸੁਰੇਸ਼ ਮਾਲੀ, ਨਿਜੀ ਸਕ¤ਤਰ ਪ੍ਰੇਮ ਸੈਨੀ ਆਦਿ ਆਗੂ ਮੌਜੂਦ ਸਨ।  

 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.