ਪੰਜਾਬ ਖਬਰਾਂ
 

ਬਾਦਲ ਅਤੇ ਸੁਖਬੀਰ ਮੁੜ ਹਫ਼ਤੇ ਲਈ ਵਿਦੇਸ਼ ਦੌਰੇ ’ਤੇ


ਚੰਡੀਗੜ੍ਹ, 17 ਅਗੱਸਤ (ਐਸ. ਐਸ. ਬਰਾੜ²): ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬੀਤੀ ਰਾਤ, ਇਕ ਹਫ਼ਤੇ ਲਈ ਮੁੜ ਵਿਦੇਸ਼ ਦੌਰੇ ’ਤੇ ਰਵਾਨਾ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਉੁਨ੍ਹਾਂ ਦਾ ਇਹ ਦੌਰਾ ਸਰਕਾਰੀ ਨਹੀਂ ਬਲਕਿ ਨਿਜੀ ਦੌਰਾ ਹੈ। ਇਥੇ ਇਹ ਦਸਣਾ ਯੋਗ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਅਮਰੀਕਾ ਵਿਚ ਇਕ ਹਫ਼ਤਾ ਰਹਿਣ ਪਿਛੋਂ 14 ਅਗੱਸਤ ਨੂੰ ਹੀ ਵਾਪਸ ਆਏ ਸਨ। ਉੁਨ੍ਹਾਂ ਨੇ ਅਜੇ ਕੁੱਝ ਹੋਰ ਸਮਾਂ ਅਮਰੀਕਾ ਵਿਚ ਰਹਿਣਾ ਸੀ ਪਰ 15 ਅਗੱਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਪੂਰੀ ਕਰਨ ਲਈ ਉੁਨ੍ਹਾਂ ਦਾ ਵਾਪਸ ਆਉਣਾ ਜ਼ਰੂਰੀ ਸੀ।
ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ.ਬਾਦਲ ਅਤੇ ਸ. ਸੁਖਬੀਰ ਸਿੰਘ ਦਾ ਇਹ ਪ੍ਰੋਗਰਾਮ ਪਹਿਲਾਂ ਹੀ ਨਿਸ਼ਚਿਤ ਸੀ। ਜ਼ਿਕਰਯੋਗ ਹੈ ਕਿ ਸ. ਸੁਖਬੀਰ ਸਿੰਘ ਬਾਦਲ ਵੀ ਉ¦ਪਿਕ ਖੇਡਾਂ ਸਮੇਂ ¦ਡਨ ਗਏ ਸਨ। ਇਹ ਜਾਣਕਾਰੀ ਨਹੀਂ ਮਿਲੀ ਕਿ ਉਪ ਮੁੱਖ ਮੰਤਰੀ ਕਿਹੜੇ-ਕਿਹੜੇ ਦੇਸ਼ਾਂ ਦੇ ਦੌਰੇ ’ਤੇ ਜਾ ਰਹੇ ਹਨ। ਸ. ਬਾਦਲ ਦੇ 23 ਅਗੱਸਤ ਤਕ ਅਮਰੀਕਾ ਦੇ ਦੌਰੇ ’ਤੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਿਦੇਸ਼ ਦੌਰੇ ’ਤੇ ਗਏ ਹੋਣ ਕਾਰਨ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨੂੰ ਪੰਜਾਬ ਸਿਵਲ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ਵਿਖੇ ਅਤੇ ਆਮ ਲੋਕਾਂ ਨੂੰ ਅਪਣੀ ਸਰਕਾਰੀ ਰਿਹਾਇਸ਼ ’ਤੇ 26 ਅਗੱਸਤ ਤਕ ਨਹੀਂ ਮਿਲ ਸਕਣਗੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.