ਕੈਨਬਰਾ, 17 ਅਗੱਸਤ: ਦੀਪਿਕਾ ਪੱਲੀਕਲ ਗੋਲਡ ਸੀਰੀਜ਼ ਮੁਕਾਬਲੇ ਦੇ ਸੈਮੀਫ਼ਾਈਨਲ ਵਿਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਜਦੋਂ ਉਨ੍ਹਾਂ ਇੱਥੇ ਆਸਟਰੇਲੀਆਈ ਸਕਵਾਸ਼ ਓਪਨ ਵਿਚ ਅਮਾਂਡਾ ਸੋਭੀ ਨੂੰ ਸਿੱਧੇ ਸੈ¤ਟਾਂ ਵਿਚ ਹਰਾਇਆ । ਦੀਪਿਕਾ ਨੇ ਅਪਣੀ ਅਮਰੀਕੀ ਵਿਰੋਧੀ ਖਿਡਾਰੀ ਨੂੰ 11-5, 11-7 ਅਤੇ 12-10 ਨਾਲ ਹਰਾਇਆ । ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਉਲਟਫੇਰ ਕਰਦੇ ਹੋਏ ਦੁਨੀਆਂ ਦੀ ਤੀਸਰੇ ਨੰਬਰ ਦੀ ਖਿਡਾਰੀ ਜੇਨੀ ਡਨਕਾਲਫ ਨੂੰ ਵੀ ਬਾਹਰ ਦਾ ਰਸਤਾ ਵਖਾਇਆ ਸੀ । ਦੀਪਿਕਾ ਨੇ ਕਿਹਾ ਕਿ ਕਲ ਮੈਂ ਹੌਲੀ ਸ਼ੁਰੂਆਤ ਕੀਤੀ ਸੀ ਪਰ ਅੱਜ ਮੈਂ ਮੈਚ ਤੋਂ ਪਹਿਲਾਂ ਵਾਰਮਅੱਪ ’ਤੇ ਧਿਆਨ ਦਿਤਾ। ਮੈਂ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੇ ਦੋ ਸੈ¤ਟਾਂ ਵਿਚ ਮੈਂ ਅਮਾਂਡਾ ਵਿਰੁਧ 6-0 ਅਤੇ 6-1 ਨਾਲ ਅੱਗੇ ਸੀ । ਦੀਪਿਕਾ ਨੇ ਹੁਣ ਅਗਲੇ ਗੇੜ ਵਿਚ ਦੁਨੀਆਂ ਦੀ ਚੌਥੇ ਨੰਬਰ ਦੀ ਖਿਡਾਰੀ ਇੰਗਲੈਂਡ ਦੀ ਲਾਰਾ ਮਾਸਾਰੋ ਦਾ ਸਾਹਮਣਾ ਕਰਨਾ ਹੈ। (ਏਜੰਸੀ)