ਸਾਨ ਫ਼ਰਾਂਸਿਸਕੋ, 14 ਅਗੱਸਤ (ਤਰਲੋਚਨ ਸਿੰਘ ਦੁਪਾਲਪੁਰ) : ਵਿਸਕਾਨਸਨ ਦੇ ਓਕ ਕਰੀਕ ਗੁਰਦਵਾਰੇ ਵਿਚ ਗੋਲੀ ਕਾਂਡ ਪਿੱਛੋਂ ਨਵੀਂ ਦਿੱਲੀ ’ਚ ਭਾਰਤ ਦੇ ਕੁੱਝ ਸਿਆਸੀ ਕਾਰਕੁਨਾਂ ਵਲੋਂ ਅਮਰੀਕੀ ਝੰਡੇ ਨੂੰ ਸਾੜਨ ਵਿਰੁਧ ਸਿੱਖ-ਅਮਰੀਕੀ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਭਾਰਤ ਇਸ ਕਾਰੇ ਲਈ ਮੁਆਫ਼ੀ ਮੰਗੇ। ਅਮਰੀਕਾ ਸਥਿਤ ਸਿੱਖ ਸੂਚਨਾ ਕੇਂਦਰ ਦੇ ਡਾਇਰੈਕਟਰ ਭਜਨ ਸਿੰਘ ਭਿੰਡਰ ਨੇ ਮੰਗ ਕੀਤੀ ਹੈ ਕਿ ਇਹ ਝੰਡਾ ਸਾੜਨ ਲਈ ਭਾਰਤ ਅਤੇ ਇਸ ਦੀ ਕਠਪੁਤਲੀ ਪੰਜਾਬ ਸਰਕਾਰ ਸਿੱਖ-ਅਮਰੀਕੀ ਭਾਈਚਾਰੇ ਤੋਂ ਮੁਆਫ਼ੀ ਮੰਗੇ। ਯਾਦ ਰਹੇ ਕਿ 6 ਅਗੱਸਤ ਨੂੰ ਅਕਾਲੀ ਦਲ ਅਤੇ ਭਾਜਪਾ ਦੇ ਕੁੱਝ ਵਰਕਰਾਂ ਨੇ ਅਮਰੀਕਾ ’ਚ ਹੋਈ ਗੋਲੀਬਾਰੀ ਦੀ ਘਟਨਾ ਪਿੱਛੋਂ ਅਮਰੀਕੀ ਝੰਡੇ ਸਾੜ ਦਿਤੇ ਸਨ।