ਹਰਿਆਣਾ ਖਬਰਾਂ
 

ਕਰੂਕਸ਼ੇਤਰ ਨੂੰ ਕੌਮਾਂਤਰੀ ਪਧਰ ’ਤੇ ਵਿਕਸਿਤ ਕੀਤਾ ਜਾਵੇਗਾ : ਹੁੱਡਾ


ਚੰਡੀਗੜ੍ਹ, 14 ਅਗੱਸਤ (ਗੁਰਪ੍ਰੀਤ ਸਿੰਘ ਮਹਿਕ/ ਹਰਪ੍ਰੀਤ ਸਿੰਘ) : ਹਰਿਆਣਾ  ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਰਾਜ ਸਰਕਾਰ ਦਾ ਟੀਚਾ ਹੈ ਕਿ ਕੁਰੂਕਸ਼ੇਤਰ ਨੂੰ ਕੌਮਾਂਤਰੀ ਪਧਰ ’ਤੇ ਅਧਿਆਤਮਕ, ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇ। ਕੁਰੂਕਸ਼ੇਤਰ ਵਿਚ ਇਸਕੋਨ ਅਤੇ ਅਕਸ਼ਰਧਾਮ ਵਰਗੀਆਂ ਪ੍ਰਸਿੱਧ ਧਾਰਮਕ ਸੰਸਥਾਵਾਂ ਵੀ ਅਪਣੇ ਸੰਸਥਾਨ ਸਥਾਪਤ ਕਰਨ ਲਈ ਯਤਨ ਕਰ ਰਹੀਆਂ ਹਨ। ਹੁੱਡਾ ਅੱਜ ਕੁਰੂਕਸ਼ੇਤਰ ਵਿਚ  ਵੇਂਕਟੇਸ਼ਵਰ ਸਵਾਮੀ (ਬਾਲਾਜੀ) ਮੰਦਰ ਦਾ ਨੀਂਹ ਪੱਥਰ ਰਖਣ ਤੋਂ ਬਾਅਦ ਧਾਰਮਕ ਇੱਕਠ ਨੂੰ ਸੰਬੋਧਤ ਕਰ ਰਹੇ ਸਨ। ਇਸ ਮੰਦਰ ਦਾ ਨਿਰਮਾਣ 30 ਕਰੋੜ ਰੁਪਏ ਦੀ ਲਾਗਤ ਨਾਲ 5.52 ਏਕੜ ਜ਼ਮੀਨ ’ਤੇ ਕੀਤਾ ਜਾਵੇਗਾ। ਮੰਦਰ ਨਿਰਮਾਣ ਲਈ ਇਹ ਜ਼ਮੀਨ ਕੁਰੂਕਸ਼ੇਤਰ ਵਿਕਾਸ ਬੋਰਡ ਵਲੋਂ ਦਿਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੇਂਕਟੇਸ਼ਵਰ ਸਵਾਮੀ (ਬਾਲਾਜੀ) ਮੰਦਿਰ ਆਂਧਰ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ਵਰਗਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਬਾਲਾ ਜੀ ਮੰਦਿਰ ਕੁਰੂਕਸ਼ੇਤਰ ਵਿਚ ਨਿਰਮਾਣ ਕਰਨ ਦਾ ਫੈਸਲਾ ਕੀਤਾ ਗਿਆ ਹੈ । ਮੰਦਿਰ ਦੇ ਨਿਰਮਾਣ ਨੂੰ ਲੈ ਕੇ ਸੰਸਥਾ ਦਾ ਕੁਰੂਕਸ਼ੇਤਰ ਵਿਕਾਸ ਬੋਰਡ ਨਾਲ ਇਕ ਸਮਝੌਤਾ ਵੀ ਹੋਇਆ ਹੈ। ਇਸ ਮੌਕੇ ਹਰਿਆਣਾ ਦੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.