ਚੰਡੀਗੜ੍ਹ, 14 ਅਗੱਸਤ (ਗੁਰਪ੍ਰੀਤ ਸਿੰਘ ਮਹਿਕ/ ਹਰਪ੍ਰੀਤ ਸਿੰਘ) : 66ਵੇਂ ਆਜਾਦੀ ਦਿਵਸ ਦੇ ਮੌਕੇ ’ਤੇ ਹਰਿਆਣਾ ਪੁਲਿਸ ਦੇ 19 ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਤਮਗ਼ੇ ਤੇ ਪੁਲਿਸ ਤਮਗ਼ੇ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਵਰਗੀ ਬਾਬੂ ਰਾਮ (ਈਐਸਸੀ) ਨੂੰ ਬਹਾਦੁਰੀ ਲਈ ਮਰਨ ਤੋਂ ਬਾਅਦ ਅਤੇ ਸ੍ਰੀ ਕੁਲਯਸ਼ ਕੁਮਾਰ ਸ਼ਰਮਾ, ਆਈਜੀ/ ਪੁਲਿਸ ਕਮਿਸ਼ਨਰ, ਅੰਬਾਲਾ-ਪੰਚਕੂਲਾ ਨੂੰ ਵਧੀਆ ਸੇਵਾ ਲਈ ਰਾਸ਼ਟਰਪਤੀ ਪੁਲਿਸ ਤਮਗ਼ੇ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਵਧੀਆ ਸੇਵਾ ਲਈ ਸ੍ਰੀ ਯੋਗੇਂਦਰ ਸਿੰਘ ਨੇਹਰਾ, ਪੁਲਿਸ ਸੁਪਰਡੈਂਟ, ਰਾਜ ਸੁਪਰਡੈਂਟ ਵਿਜੀਲੈਂਸ ਬਿਊਰੋ, ਗੁੜਗਾਉਂ, ਡਾ. ਰਾਜ ਸ੍ਰੀ ਸਿੰਘ, ਪੁਲਿਸ ਸੁਰਪਡੈਂਟ, ਮਹੇਂਦਰਗੜ੍ਹ, ਸ੍ਰੀ ਬਲਵਿੰਦਰ ਸਿੰਘ, ਇੰਸਪੈਕਟਰ, ਪੁਲਿਸ ਕੰਟ੍ਰੋਲ ਰੂਮ, ਪੰਚਕੂਲਾ, ਸ੍ਰੀ ਲੱਛਮੀ ਚੰਦ, ਇੰਸਪੈਕਟਰ, ਅੰਬਾਲਾ, ਸ੍ਰੀ ਬਲਵੰਤ ਸਿੰਘ, ਇੰਸਪੈਕਟਰ ਹਿਸਾਰ, ਸ੍ਰੀ ਵਿਰੇਂਦਰ ਕੁਮਾਰ, ਇੰਸਪੈਕਟਰ ਐਮ.ਆਈ. ਪ੍ਰੋਯੋਰਮੇਂਟ, ਸ੍ਰੀ ਰਾਮ ਚੰਦ, ਸਬ-ਇੰਸਪੈਕਟਰ, ਗੁੜਗਾਉਂ, ਸ੍ਰੀ ਜਗਦੀਸ਼ ਪ੍ਰਸਾਦ, ਸਬ-ਇੰਸਪੈਕਟਰ, ਗੁੜਗਾਉਂ, ਸ੍ਰੀ ਰਾਮ ਪਾਲ, ਸਬ-ਇੰਸਪੈਕਟਰ, ਐਚਪੀਏ, ਮਧੁਬਨ, ਸ੍ਰੀ ਪ੍ਰੇਮਚੰਦ, ਸਬ-ਇੰਸਪੈਕਟਰ, ਰਾਜ ਵਿਜੀਲੈਂਸ ਬਿਊਰੋ, ਮੁੱਖ ਦਫਤਰ, ਪੰਚਕੂਲਾ, ਸ੍ਰੀ ਤਿਲਕ ਰਾਜ, ਸਬ-ਇੰਸਪੈਕਟਰ, ਟੈਲੀਕਾਮ, ਪੰਚਕੂਲਾ, ਸ੍ਰੀ ਅਮਰ ਸਿੰਘ, ਸਹਾਇਤ ਸਬ-ਇੰਸਪੈਕਟਰ, ਐਚਵੀਪੀਐਨਐਲ, ਸ੍ਰੀ ਰਾਧੇ ਸ਼ਿਆਮ, ਸਹਾਇਕ ਸਬ-ਇੰਸਪੈਕਟਰ, ਐਚਪੀਏ, ਮਧੁਬਨ, ਸ੍ਰੀ ਰਘੁਬੀਰ ਸਿੰਘ, ਸਹਾਇਕ ਸਬ-ਇੰਸਪੈਕਟਰ, ਦੂਜੀ ਬਟਾਲਿਅਨ, ਐਚਪੀਏ, ਮਧੁਬਨ, ਸ੍ਰੀ ਧਰਮਵੀਰ ਸਿੰਘ, ਸਬ-ਇੰਸਪੈਕਟਰ, ਸੀਆਈਡੀ, ਸ੍ਰੀ ਰਾਜੇਂਦਰ ਸਿੰਘ, ਸਹਾਇਕ ਸਬ-ਇੰਸਪੈਕਟਰ, ਰਾਜ ਵਿਜੀਲੈਂਸ ਬਿਊਰੋ ਮੁੱਖ ਦਫਤਰ ਅਤੇ ਸ੍ਰੀ ਲਾਭ ਸਿੰਘ ਸਹਾਇਕ ਸਬ-ਇੰਸਪੈਕਟਰ, ਯਮੁਨਾਨਗਰ ਨੂੰ ਪੁਲਿਸ ਤਗਮੇ ਨਾਲ ਸਨਮਾਨਿਤ ਕੀਤਾ ਜਾਵੇਗਾ।