ਚੰਡੀਗੜ੍ਹ ਖਬਰਾਂ
 

ਬਰਖ਼ਾਸਤ ਕਲਰਕਾਂ ਦਾ ਪੀਪੇ ਭੰਨ ਅੰਦੋਲਨ

ਅਜੀਤਗੜ੍ਹ, 14 ਅਗੱਸਤ (ਸਤਵਿੰਦਰ ਸਿੰਘ ਧੜਾਕ, ਰਵਿੰਦਰ ਰਵੀ) : ਇਕ ਪਾਸੇ 15 ਅਗੱਸਤ ਵਾਲੇ ਦਿਨ  ਆਜ਼ਾਦੀ ਦਿਹਾੜਾ ਮਨਾਉਣ ਲਈ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਤਿਆਰੀਆਂ ਕਰ ਰਿਹਾ ਹੈ ਦੂਜੇ ਪਾਸੇ ਆਜ਼ਾਦ ਭਾਰਤ ਵਿਚ ਅਪਣੀਆਂ ਨੌਕਰੀਆਂ ਦੀ ਬਹਾਲੀ ਲਈ ਸਿਖਿਆ ਬੋਰਡ ਬਰਖ਼ਾਸਤ 134 ਕਲਰਕਾਂ ਨੇ ਸਰਕਾਰ ਵਿਰੁਧ ਪੀਪੇ ਭੰਨ ਕੇ ਮੁਜ਼ਾਹਰਾ ਕੀਤਾ ਹੈ। ਇਨ੍ਹਾਂ ਦਾ ਧਰਨਾਂ 1272 ਵੇਂ ਦਿਨ ਵਿਚ ਪਹੁੰਚ ਗਿਆ ਹੈ ਜਦਕਿ ਭੁੱਖ ਹੜਤਾਲ 16ਵੇਂ ਦਿਨ ’ਚ ਸ਼ਾਮਲ ਹੋ ਗਈ। ਪਿਛਲੇ ਕਈ ਦਿਨਾਂ ਤੋਂ ਉਪਰੋਕਤ ਜਥੇਬੰਦੀ ਨੇ ਅਪਣਾ ਸੰਘਰਸ਼ ਤੇਜ਼ ਕੀਤਾ ਹੋਇਆ ਹੈ ਅਤੇ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਦੀਆਂ ਸੁਰਾਂ ਪੰਚਮ ਸੁਰ ਪਾਰ ਕਰ ਗਈਆਂ ਹਨ। ਤਰਤੀਬ ਵਾਰ  ਭੁੱਖ ਹੜਤਾਲ ਤੇ ਅੱਜ ਕਿਰਨਜੀਤ ਕੌਰ ਅਤੇ ਸ਼ਰਨਜੀਤ ਕੌਰ  ਬੈਠੀਆਂ। ਅੱਜ ਸਵੇਰੇ ਹੀ ਜਥੇਬੰਦੀ ਆਗੂਆਂ ਨੇ ਬੋਰਡ ਦੇ ਮੁਖ ਗੇਟ ’ਤੇ ਇਕੱਠੇ  ਕਈ ਘੰਟੇ ਪਹਿਲਾਂ ਨਾਹਰੇਬਾਜੀ ਕੀਤੀ ਅਤੇ ਫਿਰ ਖ਼ਾਲੀ ਪੀਪੇ ਖੜਕਾ ਕੇ ਆਰਥਕ ਮੰਦਹਾਲੀ ਦਾ ਸਬੂਤ ਦਿਤਾ। ਇਸ ਮੌਕੇ ਬੋਲਦਿਆਂ ਜਥੇਬੰਦੀ ਆਗੁੂ ਜਗਵਿੰਦਰ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਪੰਜ ਸਾਲਾਂ ਲਾਰੇ ਲਗਾ ਰਹੀ ਹੈ ਅਤੇ ਹੁਣ ਇਨ੍ਹਾਂ ਵਿਚੋਂ ਕਈਆਂ ਦੀਆਂ ਉਮਰਾਂ ਨੌਕਰੀਆਂ ਪ੍ਰਾਪਤ ਕਰਨ ਦੀ ਸ਼ਰਤਾਂ ਤੋਂ ਟੱਪ ਗਈ ਹੈ ਜਿਸ ਕਾਰਨ ਉਹ ਹੁਣ ਨਾ ਤਾਂ ਇਧਰ ਦੇ ਰਹੇ ਹਨ ਨਾ ਉਧਰ ਦੇ। ਵੱਖ ਵੱਖ ਆਗੂਆਂ ਨੇ ਕਿਹਾ ਕਿ ਜਥੇਬੰਦੀ ਸਰਕਾਰੀ ਅਧਿਕਾਰੀਆਂ ਅਤੇ ਨੇਤਾਵਾਂ ਦੇ ਲਾਰਿਆਂ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ ਅਤੇ ਹੁਣ ਵਿਹਲੇ ਬੈਠਕੇ ਆਰਥਕ ਹਾਲਤ ਹੀ  ਕੰਮਜ਼ੋਰ  ਗਈ ਹੈ, ਜਿਸ ਕਾਰਨ ਸਾਡੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਔਖਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਰਾ ਭਾਰਤ 66ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ ਉਥੇ ਅਸੀਂ ਅਸੀਂ ਸਿਖਿਆ ਬੋਰਡ  ਦੇ ਸਾਹਮਣੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਹਾਂ। ਬਾਦਲ ਸਰਕਾਰ ਕੋਲ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ 3 ਜਨਵਰੀ 2011 ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਜੋ ਬਾਦਲ ਸਰਕਾਰ ਨੇ ਪੂਰਾ ਨਹੀਂ ਕੀਤਾ। ਜਗਵਿੰਦਰ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸਰਕਾਰ ਨੇ ਜਲਦੀ ਹੀ ਸਾਡੇ ਕੇਸ ਨੂੰ ਵਿਚਾਰ ਕੇ ਸਾਨੂੰ ਬਹਾਲ ਨਾ ਕੀਤਾ ਤਾਂ ਜਲਦੀ ਹੀ ਸਾਡੇ ਵਾਲੇ ਸਮੂਹਿਕ ਆਤਮਦਾਹ ਕੀਤਾ ਜਾਵੇਗਾ। ਜਿਸ ਦੀ ਜ਼ੁੰਮੇਵਾਰ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀ ਹੋਵੇਗੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਆਜ਼ਾਦ ਭਾਰਤ ਪੰਜਾਬ ਦੀ ਬਾਦਲ ਸਰਕਾਰ ਕੋਲ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਿਖਿਆ ਮੰਤਰੀ ਸਿੰਕਦਰ ਸਿੰਘ ਮਲੂਕਾ ਤੋਂ ਲਿਖਤੀ ਪੱਤਰ ਭੇਜ ਕੇ ਮੀਟਿੰਗ ਲਈ ਸਮਾਂ ਮੰਗਿਆ ਸੀ ਪਰ ਸਿਖਿਆ ਮੰਤਰੀ ਨੇ ਅਜੇ ਤੱਕ ਮੀਟਿੰਗ ਲਈ ਕੋਈ ਸੱਦਾ ਨਹੀਂ ਭੇਜਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਅਪੀਲ ਕੀਤੀ ਕਿ ਸਾਨੂੰ 909 ਪੰਚਾਇਤ ਸਕੱਤਰਾਂ ਦੀ ਤਰ੍ਹਾਂ ਜਲਦੀ ਬਹਾਲ ਕੀਤਾ ਜਾਵੇ। ਅੱਜ ਦੇ ਧਰਨ ਵਿਚ ਜਗਤਾਰ ਸਿੰਘ, ਜਸਦੇਵ ਸਿੰਘ, ਮਲਕੀਤ ਸਿੰਘ ਫ਼ੌਜੀ, ਰਾਮ ਸਿੰਘ, ਨਿਰਭੈਅ ਸਿੰਘ, ਪਰਮਜੀਤ ਸਿੰਘ, ਰਮੇਸ਼ ਕੁਮਾਰ, ਕਿਰਨਜੀਤ ਕੌਰ, ਸ਼ਰਨਜੀਤ ਕੌਰ, ਰੇਖਾ ਰਾਣੀ, ਰਵਜੀਤ ਕੌਰ ਸਮੇਤ ਹੋਰ ਬਹੁਤ ਬਰਖ਼ਾਸਤ ਕਲਰਕ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਚੰਡੀਗੜ੍ਹ ਖਬਰਾਂ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.