ਚੰਡੀਗੜ੍ਹ, 14 ਅਗੱਸਤ (ਆਰ.ਐਸ. ਲਿਬਰੇਟ) : ਅੱਜ ਸਥਾਨਕ ਕਮਿਊਨਿਟੀ ਸੈਂਟਰ ਸੈਕਟਰ-21 ਵਿਚ ਇਕ ਵਿਸ਼ੇਸ਼ ਸਮਾਗਮ ਤਹਿਤ ਹਿੰਦ ਪ੍ਰੈ¤ਸ ਮੈਨ ਧੋਬੀ ਪ੍ਰੀਸ਼ਦ ਚੰਡੀਗੜ੍ਹ ਨੇ ਭਾਰਤ ਜਨਤਾ ਮਜ਼ਦੂਰ ਮਹਾਂਸੰਘ ਦੇ ਨਾਲ ਸਬੰਧਤ ਹੋਣਾ ਐਲਾਨ ਦਿਤਾ। ਧੋਬੀ ਪ੍ਰੀਸ਼ਦ ਨੇ ਭਾਰਤੀ ਜਨਤਾ ਮਜ਼ਦੂਰ ਮਹਾਂਸੰਘ ਦੇ ਨਾਲ ਸਬੰਧ ਰੱਖਣ ਸਬੰਧੀ ਬੇਨਤੀ ਕੀਤੀ। ਫਿਰ ਸਬੰਧਤ ਪ੍ਰਮਾਣ ਪੱਤਰ ਕੌਮੀ ਸਕੱਤਰ ਸ੍ਰੀ ਅਮਰਦੀਪ ਸਾਹਨੀ ਭਾਰਤੀ ਜਨਤਾ ਮਜ਼ਦੂਰ ਮਹਾਂਸੰਘ ਦੁਆਰਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਸੌਂਪਿਆ ਗਿਆ। ਇਸ ਉਪਰੰਤ ਭਾਰਤੀ ਜਨਤਾ ਮਜ਼ਦੂਰ ਮਹਾਂਸੰਘ ਦੇ ਜਨਰਲ ਸਕੱਤਰ ਅਜੀਤ ਸਿੰਘ ਨੂੰ ਪ੍ਰੀਸ਼ਦ ਦਾ ਚੇਅਰਮੈਨ ਅਤੇ ਨਨਕੁ ਪ੍ਰਸ਼ਾਦ ਨੂੰ ਪ੍ਰੀਸ਼ਦ ਦਾ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਜਪਾ ਚੰਡੀਗੜ੍ਹ ਪ੍ਰਦੇਸ਼ ਪ੍ਰਧਾਨ ਸ੍ਰੀ ਸੰਜੇ ਟੰਡਨ ਨੇ ਅਪਣੇ ਸੰਬੋਧਨ ’ਚ ਕਿਹਾ ਕਿ ਭਾਜਪਾ ਧੌਬੀ ਪ੍ਰੀਸ਼ਦ ਦੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਪਹਿਲ ਦੇ ਅਧਾਰ ’ਤੇ ਕੋਸ਼ਿਸ਼ ਰਹੇਗੀ ਕਿ ਧੋਬੀ ਜਾਂ ਕਪੜੇ ਪ੍ਰੈ¤ਸ ਕਰਨ ਵਾਲੇ ਰੁਜ਼ਗਾਰ ਨਾਲ ਜੁੜੇ ਮਜ਼ਦੂਰਾਂ ਦੀ ਸ਼ਨਾਖ਼ਤ ਕਰਵਾ ਕੇ ਸਬੰਧਤ ਚੰਡੀਗੜ੍ਹ ਅਦਾਰੇ ਦੁਆਰਾ ਪਛਾਣ ਪੱਤਰ ਦਿਵਾਏ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹਿੰਦ ਪ੍ਰੈ¤ਸ ਮੈਨ ਧੋਬੀ ਪ੍ਰੀਸ਼ਦ ਆਗੂ ਸ੍ਰੀ ਜਨਕੂ ਨੇ ਦਸਿਆ ਕਿ ਉੁਨ੍ਹਾਂ ਦੀ ਮੂਲ ਮੰਗ ਹੈ ਕਿ ਉਨ੍ਹਾਂ ਦੇ ਪੇਸ਼ੇ ਨਾਲ ਜੁੜੇ ਸਹੀ ਮਜ਼ਦੂਰਾਂ ਦਾ ਚੰਡੀਗੜ੍ਹ ਪ੍ਰਸ਼ਾਸਨ ਸਰਵੇ ਕਰਵਾ ਕੇ ਉਨ੍ਹਾਂ ਨੂੰ ਪਛਾਣ ਪੱਤਰ ਦਿਤੇ ਜਾਣ ਤਾਂ ਜੋ ਕਾਰਪੋਰੇਸ਼ਨ ਜਾਂ ਜਾਇਦਾਦ ਸਬੰਧੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਪ੍ਰਤੀ ਦਿਨ ਹੋ ਰਹੇ ਸੋਸ਼ਣ ਤੋਂ ਉੁਨ੍ਹਾਂ ਨੂੰ ਨਿਜ਼ਾਤ ਮਿਲ ਸਕੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਖਾਣ ਪਦਾਰਥਾਂ ਨਾਲ ਜੁੜੇ ਤੰਦੂਰੀਏ ਵਕਤੀ ਪਰਾਊਠਾ ਤੇ ਭੋਜਨ ਰੇਹੜੀਆਂ ਦੀ ਸਰਵੇ ਕਰਵਾ ਕੇ ਕੁੱਝ ਤੰਦੂਰੀਆਂ ਨੂੰ ਪਛਾਣ ਪੱਤਰ ਪਹਿਲਾ ਅਸਟੇਟ ਦਫ਼ਤਰ ਅਤੇ ਫਿਰ ਸਿਹਤ ਵਿਭਾਗ ਨੇ ਦਿਤ। ਉਨ੍ਹਾਂ ਲਈ ਕੰਮ ਕਰਨ ਲਈ ਨਿਰਧਾਰਤ ਸਥਾਨਾਂ ਨੂੰ ਪ੍ਰਵਾਨਤਾ ਦੇ ਦਿਤੀ ਸੀ। ਇਸੇ ਤਰ੍ਹਾਂ ਧੌਬੀ ਅਤੇ ਕਪੜੇ ਪ੍ਰੈ¤ਸ ਕਰਨ ਨਾਲ ਸਬੰਧਤ ਮਜ਼ਦੂਰਾਂ ਨੂੰ ਵੀ ਉਸੇ ਤਰਜ਼ ’ਤੇ ਪ੍ਰਮਾਣ ਪੱਤਰ ਅਤੇ ਪ੍ਰਮਾਣਤ ਸਥਾਨ ਦਿਤੇ ਜਾਣ। ਇਸ ਮੌਕੇ ਕੌਂਸਲਰ ਸੋਰਭ ਜੋਸ਼ੀ, ਸਤਿੰਦਰ ਸਿੰਘ, ਅਰੁਨ ਸੂਦ, ਦਵੇਸ਼ ਮੋਦਗਿੱਲ, ਭਾਜਪਾ ਆਗੂ ਸ੍ਰੀਮਤੀ ਦੇਵਸਾਲੀ, ਬੀ.ਸੀ. ਪੁਰੀ, ਪ੍ਰੇਮ ਕੌਸ਼ਿਕ, ਸੰਤੋਸ਼ ਮਿਸ਼ਰਾ ਅਤੇ ਰਾਜੀਵ ਪਾਡੇ ਨੇ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਯੂ.ਟੀ. ਕੇਡਰ ਐਜੂਕੇਸ਼ਨ ਇੰਪਲਾਈਜ਼ ਯੂਨੀਅਨ ਪ੍ਰਧਾਨ ਸਵਰਨ ਸਿੰਘ ਕੰਬੋਜ, ਮਨਜੀਤ ਸਿੰਘ ਸਿੱਧੂ ਖਜ਼ਾਨਚੀ, ਭਾਰਤੀ ਜਨਤਾ ਪਾਰਟੀ ਮਜ਼ਦੂਰ ਮਹਾਂਸੰਘ, ਜਨਰਲ ਸਕੱਤਰ ਨਾਨਕੂ ਪ੍ਰਸ਼ਾਦ, ਉਪ ਪ੍ਰਧਾ ਵਿਜੇ ਕੁਮਾਰ ਅਤੇ ਬਸ਼ੀਰ ਅਹਿਮਦ ਨੇ ਵੀ ਸੰਬੋਧਨ ਕੀਤਾ।