ਹਰਿਆਣਾ ਖਬਰਾਂ
 

ਦਿਲਵਿੰਦਰ ਸਿੰਘ ਨਾਰੰਗ ਦਾ ਸਸਕਾਰ, ਸਿੱਖ ਹਸਤੀਆ ਵਲੋਂ ਅਕਾਲ ਚਲਾਣੇ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ

ਨਵੀਂ ਦਿੱਲੀ, 13 ਅਗੱਸਤ (ਸੁਖਰਾਜ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ‘ਅਯੂਰ ਗਰੁੱਪ ਕੰਪਨੀ’ ਦੇ ਮਾਲਕ ਸ: ਦਿਲਵਿੰਦਰ ਸਿੰਘ ਨਾਰੰਗ (55) ਦਾ ਬੀਤੇ ਕੱਲ੍ਹ ਅੰਤਮ ਸਸਕਾਰ ਪੰਜਾਬੀ ਬਾਗ਼ ਦੇ ਸ਼ਮਸ਼ਾਨਘਾਟ ਵਿਖੇ ਕਰ ਦਿਤਾ ਗਿਆ। ਅਰਦਾਸ ਤੋਂ ਬਾਅਦ ਚਿਤਾ ਨੂੰ ਅਗਨੀ ਮ੍ਰਿਤਕ ਦੇ ਸਪੁਤਰ ਅੰਗਦਦੀਪ ਸਿੰਘ ਨੇ ਦਿਤੀ। ਵਰਣਨਯੋਗ ਹੈ ਕਿ ਸ: ਨਾਰੰਗ ਬੀਤੇ ਸ਼ਨੀਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ ਅਤੇ ਉਹ ਅਪਣੇ ਪਿਛੇ ਧਰਮ ਸਪਤਨੀ ਸੋਨੀਆਂ ਸਿੰਘ (40), ਪੁੱਤਰ ਅੰਗਦਦੀਪ ਸਿੰਘ (18), ਪੁੱਤਰੀ ਬਖਸ਼ੀਨ ਕੌਰ (17) ਨੂੰ ਛੱਡ ਗਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ., ਕੌਮੀ ਜਨਰਲ ਸਕੱਤਰ ਜਥੇ: ਅਵਤਾਰ ਸਿੰਘ ਹਿਤ, ਕੌਮੀ ਮੀਤ ਪ੍ਰਧਾਨ ਜਥੇ: ਉਂਕਾਰ ਸਿੰਘ ਥਾਪਰ, ਕੌਮੀ ਜਥੇਬੰਦਕ ਸਕੱਤਰ ਜਥੇ: ਕੁਲਦੀਪ ਸਿੰਘ ਭੋਗਲ, ਯੂਥ ਵਿੰਗ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ, ਕੌਮੀ ਸਕੱਤਰ ਜਨਰਲ ਯੂਥ ਵਿੰਗ ਸ: ਹਰਮੀਤ ਸਿੰਘ ਕਾਲਕਾ, ਕਰੋਲ ਬਾਗ ਦੀ ਸਾਬਕਾ ਕੌਸਲਰ ਬੀਬੀ ਮਨਦੀਪ ਕੌਰ ਬਖਸ਼ੀ, ਪਰਮਜੀਤ ਸਿੰਘ ਰਾਣਾ, ਜੱਥੇ: ਚਮਨ ਸਿੰਘ ਸ਼ਾਹਪੁਰਾ, ਤਨਵੰਤ ਸਿੰਘ, ਤੋਂ ਇਲਾਵਾ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਪੁਸ਼ਪਿੰਦਰ ਸਿੰਘ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਹਰਵਿੰਦਰ ਸਿੰਘ ਸਰਨਾ, ਭਜਨ ਸਿੰਘ ਵਾਲੀਆ, ਦਲਜੀਤ ਸਿੰਘ, ਰਾਜਾ ਹਰਪ੍ਰੀਤ ਸਿੰਘ, ਭਾਈ ਭੁਪਿੰਦਰ ਸਿੰਘ ਸਾਧੂ, ਸੁਦੀਪ ਸਿੰਘ ਰਾਣੀਬਾਗ਼, ਜਸਵੰਤ ਸਿੰਘ ਅਰੌੜਾ, ਭਾਈ ਪਰਮਜੀਤ ਸਿੰਘ, ਦਿੱਲੀ ਕਮੇਟੀ ਦੇ ਸਮੁਚੇ ਮੈਂਬਰਾਂ ਅਤੇ ਪੰਜਾਬੀ ਪ੍ਰਮੋਸ਼ਨ ਕੌਸਲ ਦੇ ਪ੍ਰਧਾਨ ਸ: ਜਸਵੰਤ ਸਿੰਘ ਬਾਬੀ, ਅਰਮੀਤ ਸਿੰਘ ਖਾਨਪੁਰੀ, ਜਸਪ੍ਰੀਤ ਸਿੰਘ ਵਿਕੀ ਮਾਨ, ਗੁਣਜੀਤ ਸਿੰਘ ਬਖ਼ਸ਼ੀ, ਪਰਮਜੀਤ ਸਿੰਘ ਬਜਾਜ, ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂ.ਕੇ ਦੇ ਮੀਤ ਪ੍ਰਧਾਨ ਪੀ.ਐਸ.ਬਖ਼ਸ਼ੀ, ਸੁਖਬੀਰ ਸਿੰਘ ਕਾਲੜਾ, ਭੁਪਿੰਦਰ ਸਿੰਘ,ਅਮਰਜੀਤ ਸਿੰਘ ਬੌਬੀ ਤੋਂ ਇਲਾਵਾਂ ਹੋਰ ਕਈ ਸਿੱਖ ਜੱਥੇਬੰਦੀਆਂ, ਧਾਰਮਿਕ ਸੰਸਥਾਵਾਂ ਦੇ ਆਹੁਦੇਦਾਰਾ ਨੇ ਦਿਲਵਿੰਦਰ ਸਿੰਘ ਨਾਰੰਗ ਦੇ ਪਰਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਅੰਤਮ ਸਸਕਾਰ ਵਿਚ ਸ਼ਾਮਲ ਹੋਏ। ਮ੍ਰਿਤਕ ਦੇ ਪਰਵਾਰਕ ਮੈਂਬਰਾਂ ਅਤੇ ਮਨਜੀਤ ਸਿੰਘ ਜੀ.ਕੇ ਨੇ ਦਸਿਆ ਕਿ ਸ: ਨਾਰੰਗ ਦੀ ਅੰਤਮ ਅਰਦਾਸ ਇਥੋਂ ਦੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਦਿਨ ਸ਼ੁਕਰਵਾਰ 17 ਅਗੱਸਤ ਨੂੰ ਦੁਪਹਿਰੇ 3 ਵੱਜੇ ਤੋਂ ਸ਼ਾਮ 5 ਵੱਜੇ ਤਕ ਹੋਵੇਗੀ।
ਦਿਲਵਿੰਦਰ ਸਿੰਘ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ : ਰਾਣਾ
ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਰਾਣਾ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪਟੇਲ ਨਗਰ ਹਲਕੇ ਤੋਂ ਮੈਂਬਰ ਅਤੇ ਅਯੂਰ ਗਰੁੱਪ ਕੰਪਨੀ ਦੇ ਮਾਲਕ ਸ: ਦਿਲਵਿੰਦਰ ਸਿੰਘ ਨਾਰੰਗ ਦਾ ਅਚਾਨਕ ਹੋਇਆ ਅਕਾਲ ਚਲਾਣਾ ਦਿੱਲੀ ਦੇ ਸਿੱਖਾਂ ਲਈ ਵੱਡੀ ਘਾਟ ਹੈ ਕਿਉਂਕਿ ਉਹ ਗੁਰੂ ਘਰ ਨਾਲ ਜੁੜੇ ਸੱਚੇ-ਸੁੱਚੇ ਤੇ ਪੜ੍ਹੇ-ਲਿਖੇ ਵਿਅਕਤੀ ਸਨ ਅਤੇ ਉਨ੍ਹਾਂ ਵਲੋਂ ਨਾ ਸਿਰਫ਼ ਸਿੱਖ ਧਰਮ ਬਲਕਿ ਹੋਰਨਾਂ ਧਰਮਾਂ ਲਈ ਕੀਤੀਆਂ ਗਈ ਸੇਵਾਵਾਂ ਲਈ ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।
ਅਕਾਲੀ ਦਲ (ਦਿੱਲੀ ਯੂ.ਕੇ.) ਵਲੋਂ ਦੁਖ ਦਾ ਪ੍ਰਗਟਾਵਾ
ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਪ੍ਰਧਾਨ ਜਸਜੀਤ ਸਿੰਘ ਅਤੇ ਸਮੂਹ ਅਹੁਦੇਦਾਰਾਂ ਨੇ ਇਥੇ ਸਾਂਝੇ ਰੂਪ ਵਿਚ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਦਿਲਵਿੰਦਰ ਸਿੰਘ ਅਯੂਰ ਦੇ ਚਲਾਣੇ ’ਤੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਯੂਰ ਗੁਰਦਵਾਰਾ ਕਮੇਟੀ ਦੇ ਉਨ੍ਹਾਂ ਚੁਨਿੰਦਾ ਮੈਂਬਰਾਂ ਵਿਚੋਂ ਮੋਹਰੀ ਸਨ, ਜਿਨ੍ਹਾਂ ਸਮਾਜ ਦੇ ਹਰ ਵਰਗ ਦੀ ਸੇਵਾ ਨੂੰ ਅਮਲੀ ਤੌਰ ’ਤੇ ਅਪਣੇ ਜੀਵਨ ਦਾ ਅਸਲ ਮਕਸਦ ਬਣਾਇਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਯੂਰ ਨੇ ਆਪਣੀ ਉਚੀ-ਸੁੱਚੀ ਕਿਰਤ ਰਾਹੀਂ ਭਾਰਤੀ ਜਨਤਾ ਨੂੰ ਆਯੁਰਵੇਦਿਕ ਉਤਪਾਦਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਇਲਾਵਾ ਸਿਖਿਆ ਦੇ ਪ੍ਰਚਾਰ-ਪ੍ਰਸਾਰ ਲਈ ਟੀ.ਵੀ. ਚੈਨਲ ਸਥਾਪਤ ਕੀਤਾ ਅਤੇ ਸਿੱਖੀ ਪ੍ਰਚਾਰ ਵਿਚ ਰੁੱਝੀਆਂ ਸੰਸਥਾਵਾਂ ਦੀ ਬੇਸ਼ੁਮਾਰ ਮਦਦ ਕੀਤੀ। ਜਸਜੀਤ ਸਿੰਘ ਨੇ ਕਿਹਾ ਕਿ ਸ੍ਰੀ ਅਯੂਰ ਦਾ ਚਲਾਣਾ ਦਿੱਲੀ ਦੀਆਂ ਸੰਗਤਾਂ ਲਈ ਪੂਰਾ ਨਾ ਹੋ ਸਕਣ ਵਾਲਾ ਘਾਟਾ ਸਾਬਿਤ ਹੋਵੇਗਾ। ਉਨ੍ਹਾਂ ਸ੍ਰੀ ਅਯੂਰ ਦੇ ਰਿਸ਼ਤੇਦਾਰਾਂ ਅਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਦਮੇ ਦੀ ਇਸ ਘੜੀ ਵਿਚ ਵੀ ਅਕਾਲ ਪੁਰਖ ਦੇ ਭਾਣੇ ਨੂੰ ਸਿਦਕ-ਦਿਲੀ ਨਾਲ ਮੰਨਿਆ ਜਾਵੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.