ਹਰਿਆਣਾ ਖਬਰਾਂ
 

‘ਰਾਸ਼ਟਰੀ ਸਿੱਖ ਸੰਗਤ ਵਿਰੁਧ ਗੁਮਰਾਹਕੁਨ ਪ੍ਰਚਾਰ ਬੰਦ ਕੀਤਾ ਜਾਵੇ’

ਨਵੀਂ ਦਿੱਲੀ, 13 ਅਗੱਸਤ (ਅਮਨਦੀਪ ਸਿੰਘ) : ਰਾਸ਼ਟਰੀ ਸਿੱਖ ਸੰਗਤ ’ਤੇ ਸਿੱਖ ਸਿਧਾਂਤਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਲੱਗਦੇ ਦੋਸ਼ਾਂ ਬਾਰੇ ਅਪਣੀ ਸਫ਼ਾਈ ਪੇਸ਼ ਕਰਦਿਆਂ ਰਾਸ਼ਟਰੀ ਸਿੱਖ ਸੰਗਤ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ.ਦਵਿੰਦਰ ਸਿੰਘ ਗੁਜਰਾਲ ਨੇ ਕਿਹਾ ਕਿ ਸਾਡੀ ਫਿਤਰਤ ਸਿੱਖ ਪੰਥ ਵਿਰੋਧੀ ਨਹੀਂ ਹੈ, ਸਾਡਾ ਕਾਰਜ ਸਿੱਖ ਧਰਮ ਦੀ ਸਹੀ ਜਾਣਕਾਰੀ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਤੱਕ ਪਹੁੰਚਾਉਣਾ ਹੈ। ਸਾਡੀ ਸੰਸਥਾ ਵਿਚ ਕੋਈ ਤਾਨਾਸ਼ਾਹੀ ਨਹੀਂ ਹੈ। ਜੇ ਸਾਡੇ ਵਲੋਂ ਦਿਤੀ ਗਈ ਜਾਣਕਾਰੀ ਬਾਰੇ ਕਿਸੇ ਨੂੰ ਕੋਈ ਕਮੀ-ਪੇਸ਼ੀ ਨਜ਼ਰ ਆਉਂਦੀ ਹੈ ਤਾਂ ਉਹ ਸਾਡੇ ਨਾਲ ਗੱਲ ਕਰ ਸਕਦਾ ਹੈ। ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ.ਜਸਬੀਰ ਸਿੰਘ ਕਾਕਾ ਵਲੋਂ ਪਿਛਲੇ ਦਿਨੀਂ ਰਾਸ਼ਟਰੀ ਸਿੱਖ ਸੰਗਤ ਵਿਰੁਧ ਦਿਤੇ ਗਏ ਬਿਆਨ ਜਿਸ ’ਚ ਉਨ੍ਹਾਂ ਰਾਸ਼ਟਰੀ ਸਿੱਖ ਸੰਗਤ ਨੂੰ ਸੰਘ ਪਰਵਾਰ ਦੀ ‘ਪਾਕੇਟ ਏਜੰਸੀ’ ਕਿਹਾ ਸੀ, ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵਾਰ-ਵਾਰ ਗੁਮਰਾਹਕੁਨ ਬਿਆਨ ਨਹੀਂ ਆਉਣੇ ਚਾਹੀਦੇ। ਸਿੱਖ ਪੰਥ ਇਕ ਅਜ਼ਾਦ ਪੰਥ ਹੈ ਇਸ ਸਬੰਧੀ ਕਿਸੇ ਨੂੰ ਵੀ ਸ਼ੱਕ ਕਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਕ ਅਜ਼ਾਦ ਕੌਮ ਹੈ ਤੇ ਇਸ ਬਾਰੇ 2004 ਦੇ ‘ਗੁਰਦਵਾਰਾ ਗਜ਼ਟ’ ਵਿਚ ਸਾਡਾ ਸਪਸ਼ਟੀਕਰਨ ਵੀ ਪ੍ਰਕਾਸ਼ਤ ਹੋ ਚੁਕਾ ਹੈ। ਰਾਸ਼ਟਰੀ ਸਿੱਖ ਸੰਗਤ ਨੇ ਇਕ ਬਿਆਨ ’ਚ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਜੋ ਵੀ ਕਾਰਜ ਕਰ ਰਹੀ ਹੈ ਉਸ ਦੀ ਪੜਚੋਲ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮਰਥ ਹੈ। ਉਸ ਵਿਚ ਸਾਡੀ ਕਿਸੇ ਕਿਸਮ ਦੀ ਕੋਈ ਦਖ਼ਲਅੰਦਾਜ਼ੀ ਨਹੀਂ। ਜੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਾਹੁਣ ਤਾਂ ਉਹ ਰਾਸ਼ਟਰੀ ਸਿੱਖ ਸੰਗਤ ਨਾਲ ਮੀਟਿੰਗ ਕਰ ਸਕਦੇ ਹਨ ਤਾਕਿ ਕਿਸੇ ਵੀ ਗ਼ਲਤਫ਼ਹਿਮੀ ਨੂੰ ਬਿਨਾਂ ਕਿਸੇ ਵਿਰੋਧ ਦੇ ਦੂਰ ਕੀਤਾ ਜਾ ਸਕੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.