ਪੰਜਾਬ ਖਬਰਾਂ
 

ਅਮਰੀਕਾ ਵਿਰੁਧ ਬਿਆਨਬਾਜ਼ੀ ਕਰਨੋ ਗੁਰੇਜ਼ ਕੀਤਾ ਜਾਵੇ : ਲਾਇਲਪੁਰੀ

ਫ਼ਿਰੋਜ਼ਪੁਰ, 12 ਅਗੱਸਤ (ਚਾਵਲਾ): ਭਾਵੇਂ ਅਮਰੀਕਾ ਹੋਇਆ ਹਾਦਸਾ ਨਿੰਦਣਯੋਗ ਹੈ ਪਰ ਅਮਰੀਕਾ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਸਲਾਹੁਣਯੋਗ ਹੈ ਪਰ ਕੁੱਝ ਲੋਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਅਮਰੀਕਾ ਵਿਰੁਧ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ, ਉਹ ਇਸ ਕੰਮ ਤੋਂ ਗੁਰੇਜ਼ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਵਾ ਸ਼ਕਤੀ ਪੰਜਾਬ ਦੇ ਪ੍ਰਧਾਨ ਅਤੇ ਸ਼ਹੀਦ ਊਧਮ ਸਿੰਘ, ਭਗਤ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਦੇ ਚੇਅਰਮੈਨ ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ ਨੇ ਕੀਤਾ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਮਰੀਕਾ ਵਿਚ ਸਖ਼ਤ ਮਿਹਨਤ ਕਰ ਕੇ ਅਪਣਾ ਜੀਵਨ ਪਧਰ ਸੁਧਾਰਿਆ ਹੈ ਤੇ ਕਈ ਪ੍ਰਕਾਰ ਦੇ ਕਾਰੋਬਾਰ ਵੀ ਸ਼ੁਰੂ ਕੀਤੇ ਹਨ ਪਰ ਕੁੱਝ ਲੋਕ ਅਮਰੀਕਾ ਵਿਰੁਧ ਬਿਆਨਬਾਜ਼ੀਆਂ ਕਰ ਕੇ ਉਨ੍ਹਾਂ ਮਿਹਨਤੀ ਲੋਕਾਂ ਦੇ ਰਾਹਾਂ ਵਿਚ ਕੰਡੇ ਬੀਜ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਅਜਿਹੀ ਬਿਆਨਬਾਜ਼ੀ ਨਾ ਕਰਨ ਜਿਸ ਨਾਲ ਅਮਰੀਕਾ ਬੈਠੇ ਪੰਜਾਬੀਆਂ ਨੂੰ ਕੋਈ ਨੁਕਸਾਨ ਹੋਵੇ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਜੇ ਕਿਤੇ ਇਹ ਹਾਦਸੇ ਸਾਡੇ ਦੇਸ਼ ਵਿਚ ਵਾਪਰ ਜਾਂਦਾ ਤਾਂ ਕੀ ਸਾਡੇ ਦੇਸ਼ ਦਾ ਵਿਵਹਾਰ ਅਮਰੀਕਾ ਵਰਗਾ ਰਹਿੰਦਾ? ਉਨ੍ਹਾਂ ਕਿਹਾ ਕਿ ਦੁਨੀਆਂ ਦੇ ਚੋਟੀ ਦੇ ਦੇਸ਼ ਵਲੋਂ ਅਪਣੇ ਝੰਡੇ ਨੀਵੇਂ ਕਰਨੇ ਕੋਈ ਛੋਟੀ-ਮੋਟੀ ਗੱਲ ਨਹੀਂ। ਸ੍ਰੀ ਲਾਇਲਪੁਰੀ ਨੇ ਅਪਣੀ ਗੱਲ ਦੁਹਰਾਉਂਦਿਆਂ ਬਿਆਨਬਾਜ਼ੀ ਕਰਨ ਵਾਲੇ ਅਨਸਰਾਂ ਨੂੰ ਮੁੜ ਤੋਂ ਅਜਿਹਾ ਨਾ ਕਰਨ ਦੀ ਸਲਾਹ ਦਿਤੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਵਰੰਟ ਅਫ਼ਸਰ ਨੇ ਨਾਜਾਇਜ਼ ਹਿਰਾਸਤ 'ਚ ਰੱਖੇ ਦੋ ਵਿਅਕਤੀ ਛੁਡਾਏ

ਸਿਰਫ਼ 11 ਸਾਲ ਦੀ ਉਮਰ ਵਿਚ ਬਣ ਗਿਆ ਬਾਪ

ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

ਮੀਂਹ ਦੇ ਪਾਣੀ ਨੇ ਖ਼ਜ਼ਾਨੇ ਦੇ 'ਸਟਰਾਂਗ ਰੂਮ' 'ਚ ਪਏ ਕਰੋੜਾਂ ਦੇ ਅਸ਼ਟਾਮ ਕੀਤੇ ਮਿੱਟੀ

ਮਾਇਆਵਤੀ ਦੇ ਬੰਗਲੇ ਦੀ ਇਕ ਖਿੜਕੀ 15 ਲੱਖ ਦੀ

ਸ਼ਹੀਦੀ ਦਿਹਾੜਾ ਮਨਾ ਕੇ ਜਥਾ ਵਤਨ ਪਰਤਿਆ

ਸੰਦੌਡ਼, ੧੭ ਜੂਨ (ਗੋਬੰਿਦ ਸੰਦੌਡ਼ਵੀ) : ਨਜ਼ਦੀਕੀ ਪੰਿਡ ਫ਼ਤਹਿਗਡ਼੍ਹ ਪੰਜਗਰਾਈਆਂ ਵਖੇ ਲਸਾਡ਼ਾ ਡਰੇਨ ਤੋਂ ਉਤੋਂ ਦੀ ਚਲੇ ਪਾਣੀ ਨੇ ਕਈ ਕਸਾਨਾਂ ਦੀ ਕਰੀਬ ੩੦੦ ਏਕਡ਼ ਫ਼ਸਲ ਤਬਾਹ ਕਰ ਕੇ

ਭਾਰੀ ਬਰਸਾਤ ਕਾਰਨ ਵੱਖ-ਵੱਖ ਥਾਈਂ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ

ਲੋਕ ਸਭਾ ਚੋਣਾਂ 'ਚ ਲੋਕ ਅਕਾਲੀ-ਭਾਜਪਾ ਗਠਜੋੜ ਨੂੰ ਮੂੰਹ ਤੋੜ ਜਵਾਬ ਦੇਵਾਂਗੇ : ਸਿੰਗਲਾ

60 ਥਰਮਲ ਕਾਮਿਆਂ ਦੀ ਗ੍ਰਿਫ਼ਤਾਰੀ ਵਿਰੁਧ ਮੁਜ਼ਾਹਰਾ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.