ਪੰਜਾਬ ਖਬਰਾਂ
 

ਨਸ਼ੇ ਵੇਚਣ ਵਾਲਿਆਂ ਵਿਰੁਧ ਪੰਚਾਇਤਾਂ ਲਗੀਆਂ ਝੰਡੇ ਚੁੱਕਣ


ਫ਼ਤਿਹਗੜ੍ਹ ਸਾਹਿਬ, 12 ਅਗੱਸਤ (ਸੁਰਜੀਤ ਸਿੰਘ ਸਾਹੀ/ਜਗਜੀਤ ਜਟਾਣਾ): ਨਸ਼ਿਆਂ ਨੇ ਹੁਣ ਸ਼ਹਿਰਾਂ ਤੋਂ ਬਾਅਦ ਪਿੰਡਾਂ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਅਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਜਿਸ ਕਾਰਨ ਪਿੰਡਾਂ ਵਿਚ ਅਕਸਰ ਲੜਾਈ-ਝਗੜੇ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਲੈ ਜਿਥੇ ਸਮਾਜ ਸੇਵੀ ਜਥੇਬੰਦੀਆਂ ਚਿੰਤਤ ਹਨ ਉਥੇ ਹੁਣ ਪਿੰਡਾਂ ਦੇ ਪਤਵੰਤਿਆਂ ਨੇ ਸਪੋਰਟਸ ਕਲੱਬਾਂ ਅਤੇ ਗਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਸੇਵਨ ਕਰਨ ਅਤੇ ਵੇਚਣ ਵਾਲਿਆਂ ਵਿਰੁਧ ਝੰਡਾ ਚੁੱਕ ਲਿਆ ਹੈ। ਇਸ ਦੀ ਮਿਸਾਲ ਸਬ ਡਵੀਜ਼ਨ ਖਮਾਣੋਂ ਦੇ ਪਿੰਡ ਰਾਏਪੁਰ ਤੋਂ ਮਿਲਦੀ ਹੈ ਜਿਥੋਂ ਅੱਜ ਗਰਾਮ ਪੰਚਾਇਤ, ਪਿੰਡ ਦੇ ਨੰਬਰਦਾਰਾਂ, ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਹੋਰ ਪਤਵੰਤਿਆਂ ਨੇ ਇਕੱਠੇ ਹੋ ਕੇ ਇਕ ਮਤਾ ਪਾਸ ਕਰ ਕੇ ਪਿੰਡ ’ਚ ਨਸ਼ੇ ਦਾ ਸੇਵਨ ਕਰਨ ਅਤੇ ਵੇਚਣ ਵਾਲਿਆਂ ਦੀ ਕਿਸੇ ਤਰ੍ਹਾਂ ਦੀ ਮੱਦਦ ਅਤੇ ਥਾਣੇ ਵਿਚੋਂ ਨਾ ਛੁਡਵਾਉਣ ਦਾ ਫ਼ੈਸਲਾ ਕੀਤਾ ਹੈ। ਪਿੰਡ ਦੀ ਸੱਥ ਵਿਚ ਇਕੱਤਰ ਹੋਏ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਰੋਮੀ ਦੀ ਅਗਵਾਈ ਵਿਚ ਇਕੱਤਰ ਹੋਏ ਪਤਵੰਤਿਆਂ ਜਿਨ੍ਹਾਂ ਵਿਚ ਪਿੰਡ ਦੇ ਸਰਪੰਚ ਕਮਲਜੀਤ ਕੌਰ, ਨੰਬਰਦਾਰ ਸ਼ੇਰ ਸਿੰਘ, ਬਲਵਿੰਦਰ ਸਿੰਘ, ਪੰਚ ਜੀਤ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਆਦਿ ਨੇ ਮਤਾ ਪਾ ਕੇ ਪਾਸ ਕੀਤਾ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਨਾਗਰਿਕ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਵੇ ਕਿ ਭੁੱਕੀ, ਸਮੈਕ, ਅਫ਼ੀਮ ਜਾ ਮੈਡੀਕਲ ਨਸ਼ਾ ਵੇਚਦਾ ਜਾ ਉਸ ਦਾ ਸੇਵਨ ਕਰਦਾ ਫੜਿਆ ਗਿਆ ਤਾਂ ਪਿੰਡ ਦੀ ਪੰਚਾਇਤ, ਨੰਬਰਦਾਰ ਅਤੇ ਹੋਰ ਕੋਈ ਵੀ ਪਿੰਡ ਵਾਸੀ ਉਸ ਦੀ ਜ਼ਮਾਨਤ ਦੇਣ ਨਹੀਂ ਜਾਵੇਗਾ ਅਤੇ ਨਾ ਹੀ ਥਾਣੇ ਵਿਚ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਨਸ਼ਿਆਂ ਕਾਰਨ ਜਿਥੇ ਸਮਾਜਕ ਰਿਸ਼ਤੇ ਤਿੜਕਦੇ ਜਾ ਰਹੇ ਹਨ, ਉਥੇ ਇਨ੍ਹਾਂ ਵਧੇਰੇ ਵਰਤੋਂ ਕਰਨ ਨਾਲ ਨੌਜਵਾਨਾਂ ਵਿਚ ਨਿਪੁਨਸੁਕਤਾ ਵੀ ਵਧਦੀ ਹੈ। ਇਸ ਮੌਕੇ ਅਮਰੀਕ ਸਿੰਘ ਰੋਮੀ ਇਲਾਕਾਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਉਨ੍ਹਾਂ ਦੀ ਤਰ੍ਹਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਉਪਰਾਲੇ ਕਰਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਅਤੇ ਪੰਜਾਬ ਦੇ ਨੌਜਵਾਨਾ ਨੂੰ ਨਸ਼ਿਆ ਦੇ ਵਗ ਰਹੇ ਛੇਵੇ ਦਰਿਆ ’ਚ ਵਗਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਗਜੀਤ ਸਿੰਘ ਜੱਗੀ, ਗਿਆਨ ਸਿੰਘ, ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ , ਗੁਰਚਰਨ ਸਿੰਘ, ਨਿਰਮਲ ਸਿੰਘ ਸੋਢੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਪੰਜਾਬ ਦੇ 73 ਫ਼ੀ ਸਦੀ ਲੋਕ ਨਸ਼ੇ ਦੀ ਗ੍ਰਿਫ਼ਤ 'ਚ

ਗਰਮੀ ਕਾਰਨ ਨਰਮੇ ਦੀ ਫ਼ਸਲ ਸੜਨ ਲੱਗੀ

ਵਧਦੀ ਗਰਮੀ ਕਾਰਨ ਹਰੀਕੇ ਝੀਲ ਸੁੰਨੀ ਹੋਈ ਪੰਛੀ ਅਪਣੇ ਵਤਨਾਂ ਨੂੰ ਪਰਤੇ

ਦਰਦਨਾਕ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਅੰਤਰਰਾਜੀ ਲੁਟੇਰਾ ਗਰੋਹ ਭਾਰੀ ਮਾਤਰਾ ਵਿਚ ਦੇਸੀ ਤੇ ਵਿਦੇਸ਼ੀ ਅਸਲੇ ਸਮੇਤ ਕਾਬੂ

ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਡਾਂਗਾਂ ਚੱਲੀਆਂ, ਦੋਵੇਂ ਧਿਰਾਂ ਹਸਪਤਾਲ 'ਚ ਦਾਖ਼ਲ

10 ਕਿੱਲੋ ਅਫ਼ੀਮ ਸਣੇ ਅੰਤਰਰਾਜੀ ਗਰੋਹ ਦਾ ਇਕ ਤਸਕਰ ਕਾਬੂ

ਅਤਿਵਾਦ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਹੋਇਆ ਨਸ਼ੇ ਦਾ ਵਪਾਰ ਨੌਜਵਾਨਾਂ ਨੂੰ ਕਰ ਰਿਹੈ ਬਰਬਾਦ : ਸ਼ਸ਼ੀਕਾਂਤ

ਮਹਾਂਨਗਰ ਦੇ ਤਿੰਨਾਂ ਕਮਿਸ਼ਨਰਾਂ ਦੇ ਮੀਟਿੰਗ 'ਚ ਨਾ ਪਹੁੰਚਣ 'ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸੂਦ ਵਲੋਂ ਮੀਟਿੰਗਾਂ ਦਾ ਬਾਈਕਾਟ

ਇਲਾਜ ਦੇ ਬਹਾਨੇ ਨਾਬਾਲਗ਼ ਲੜਕੀ ਦੀ ਪੱਤ ਲੁੱਟਣ ਵਾਲਾ ਤਾਂਤਰਿਕ ਗ੍ਰਿਫ਼ਤਾਰ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.