ਪੰਜਾਬ ਖਬਰਾਂ
 

ਸ਼ਹੀਦੀ ਕਾਨਫ਼ਰੰਸ ਸਬੰਧੀ ਯਾਦੂ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ

ਖੰਨਾ, 12 ਅਗੱਸਤ (ਅਰਵਿੰਦਰ ਸਿੰਘ ਟੀਟੂੁ): 15 ਅਗੱਸਤ ਨੂੰ ਗੋਆ ਦੇ ਮਹਾਨ ਸ਼ਹੀਦ ਮਾ. ਕਰਨੈਲ ਸਿੰਘ ਈਸੜੂ ਦੇ ਜੱਦੀ ਪਿੰਡ ਈਸੜੂ ਵਿਖੇ ਹੋਣ ਵਾਲੀ ਸ਼ਹੀਦੀ ਕਾਨਫਰੰਸ ਦੌਰਾਨ ਕਰੀਬ 10 ਹਜ਼ਾਰ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਤੇ ਵਰਕਰਾਂ ਦਾ ਵਿਸ਼ਾਲ ਇਕੱਠ ਦੇਖ ਕੇ ਵਿਰੋਧੀ ਖੇਮੇ ਵਿਚ ਹਲਚਲ ਪੈਦਾ ਹੋ ਜਾਵੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਆਗੂਆਂ ਤੇ ਵਰਕਰਾਂ ਦੀ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੱਦੀ ਇਕ ਅਹਿਮ-ਮੀਟਿੰਗ ਦੌਰਾਨ ਜ਼ਿਲ੍ਹਾ ਯੂਥ ਅਕਾਲੀ ਪ੍ਰਧਾਨ ਸ. ਯਾਦਵਿੰਦਰ ਸਿੰਘ ਯਾਦੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਥੇ ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਨੌਜਵਾਨਾਂ ਦਾ ਭਾਰੀ ਇਕੱਠ ਇਕ ਵਿਸ਼ਾਲ ਰੈਲੀ ਵਿਚ ਤਬਦੀਲ ਹੋ ਗਿਆ। ਸ. ਯਾਦੂ ਨੇ ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਵਰਕਰ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਜਿੰਨ੍ਹਾਂ ਤੋਂ ਬਿਨ੍ਹਾਂ ਪਾਰਟੀ ਦਾ ਵਜੂਦ ਖ਼ਤਰੇ ਵਿਚ ਹੁੰਦਾ ਹੈ ਪਰ ਇਥੇ ਇਹ ਸ਼ਲਾਘਾਯੋਗ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਪੰਜਾਬ ਦੇ ਵੱਡੀ ਗਿਣਤੀ ਵਿਚ ਨੌਜਵਾਨ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਪਾਰਟੀ ਨੂੰ ਹੋਰ ਤਾਕਤ ਤੇ ਮਜਬੂਤੀ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਨੌਜਵਾਨਾਂ ਨੂੰ ਨਵੀ ਸੇਧ ਅਤੇ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਜ਼ਿਲ੍ਹੇ ਭਰ ਤੋਂ ਸੀਨੀਅਰ ਅਕਾਲੀ ਲੀਡਰਸ਼ਿਪ ਜਿਸ ਵਿਚ ਜ਼ਿਲ੍ਹਾ ਜਥੇ. ਸੰਤਾ ਸਿੰਘ ਊਮੈਦਪੁਰੀ, ਹਲਕਾ ਖੰਨਾ ਇੰਚਾਰਜ ਰਣਜੀਤ ਸਿੰਘ ਤਲਵੰਡੀ, ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਜਥੇ. ਦਵਿੰਦਰ ਸਿੰਘ ਖੱਟੜਾ, ਜਥੇ. ਹਰਪਾਲ ਸਿੰਘ ਜੱਲ੍ਹਾ, ਜਥੇ. ਸਰਬੰਸ ਸਿੰਘ ਮਾਣਕੀ (ਤਿੰਨੋ ਐਸ.ਜੀ.ਪੀ.ਸੀ. ਮੈਂਬਰ), ਕੌਂਸਲਰ ਰਜਿੰਦਰ ਸਿੰਘ ਜੀਤ, ਗੁਰਦੀਪ ਸਿੰਘ ਦੀਪਾ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਘਲੋਟੀ ਮੈਂਬਰ ਜ਼ਿਲ੍ਹਾਂ ਪ੍ਰੀਸ਼ਦ, ਇੰਦਰਜੀਤ ਸਿੰਘ ਬਰਮਾਲੀਪੁਰ, ਜਗਦੀਪ ਸਿੰਘ ਦੀਪੀ ਸਰਪੰਚ, ਹਰਿੰਦਰਪਾਲ ਸਿੰਘ ਹਨੀ ਚੇਅਰਮੈਨ ਬਲਾਕ ਸੰਮਤੀ, ਰਣਜੀਤ ਸਿੰਘ ਹੀਰਾ ਆਦਿ ਆਗੂ ਤੇ ਵਰਕਰ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਵਰੰਟ ਅਫ਼ਸਰ ਨੇ ਨਾਜਾਇਜ਼ ਹਿਰਾਸਤ 'ਚ ਰੱਖੇ ਦੋ ਵਿਅਕਤੀ ਛੁਡਾਏ

ਸਿਰਫ਼ 11 ਸਾਲ ਦੀ ਉਮਰ ਵਿਚ ਬਣ ਗਿਆ ਬਾਪ

ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

ਮੀਂਹ ਦੇ ਪਾਣੀ ਨੇ ਖ਼ਜ਼ਾਨੇ ਦੇ 'ਸਟਰਾਂਗ ਰੂਮ' 'ਚ ਪਏ ਕਰੋੜਾਂ ਦੇ ਅਸ਼ਟਾਮ ਕੀਤੇ ਮਿੱਟੀ

ਮਾਇਆਵਤੀ ਦੇ ਬੰਗਲੇ ਦੀ ਇਕ ਖਿੜਕੀ 15 ਲੱਖ ਦੀ

ਸ਼ਹੀਦੀ ਦਿਹਾੜਾ ਮਨਾ ਕੇ ਜਥਾ ਵਤਨ ਪਰਤਿਆ

ਸੰਦੌਡ਼, ੧੭ ਜੂਨ (ਗੋਬੰਿਦ ਸੰਦੌਡ਼ਵੀ) : ਨਜ਼ਦੀਕੀ ਪੰਿਡ ਫ਼ਤਹਿਗਡ਼੍ਹ ਪੰਜਗਰਾਈਆਂ ਵਖੇ ਲਸਾਡ਼ਾ ਡਰੇਨ ਤੋਂ ਉਤੋਂ ਦੀ ਚਲੇ ਪਾਣੀ ਨੇ ਕਈ ਕਸਾਨਾਂ ਦੀ ਕਰੀਬ ੩੦੦ ਏਕਡ਼ ਫ਼ਸਲ ਤਬਾਹ ਕਰ ਕੇ

ਭਾਰੀ ਬਰਸਾਤ ਕਾਰਨ ਵੱਖ-ਵੱਖ ਥਾਈਂ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ

ਲੋਕ ਸਭਾ ਚੋਣਾਂ 'ਚ ਲੋਕ ਅਕਾਲੀ-ਭਾਜਪਾ ਗਠਜੋੜ ਨੂੰ ਮੂੰਹ ਤੋੜ ਜਵਾਬ ਦੇਵਾਂਗੇ : ਸਿੰਗਲਾ

60 ਥਰਮਲ ਕਾਮਿਆਂ ਦੀ ਗ੍ਰਿਫ਼ਤਾਰੀ ਵਿਰੁਧ ਮੁਜ਼ਾਹਰਾ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.