ਹਰਿਆਣਾ ਖਬਰਾਂ
 

ਢਾਬਾਂ ਵਿਚ ਲੱਖਾਂ ਦੀ ਡਕੈਤੀ, ਪਿੰਡ ’ਚ ਡਰ ਦਾ ਮਾਹੌਲ

ਸਿਰਸਾ, 12 ਅਗੱਸਤ (ਉਤਮ ਸਿੰਘ ਗਰੋਵਰ) : ਬੜਾਗੁੜਾ ਖੇਤਰ ਦੇ ਪਿੰਡ ਢਾਬਾਂ ’ਚ ਅੱਧੀ ਰਾਤ ਨੂੰ ਪਿੰਡ ਦੇ ਇਕ ਘਰ ਤੋਂ ਇਕ ਦਰਜਨ ਦੇ ਕਰੀਬ ਲੁਟੇਰਿਆਂ ਨੇ ਪਿੰਡ ਦੇ ਇਕ ਘਰ ਤੋਂ ਰੁਪਏ, ਸੋਨਾ, ਜੀਪ, ਮੋਬਾਈਲ ਲੁੱਟ ਕੇ ਮਕਾਨ ਮਾਲਕ ਨੂੰ ਜ਼ਖ਼ਮੀ ਕਰ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਖੇਤਰ ਦੇ ਪਿੰਡ ਢਾਬਾਂ ਵਿਚ ਰਹਿਣ ਵਾਲੇ ਇੰਦਰਾਜ ਮਹਿਤਾ (60) ਅਪਣੇ ਘਰ ਵਿਚ ਅਪਣੀ ਪਤਨੀ ਰਾਮਪਿਆਰੀ (55) ਅਤੇ ਪੁੱਤਰ ਕੁਨਾਲ (14) ਨਾਲ ਘਰ ਦੇ ਵਿਹੜੇ ਵਿਚ ਸੋ ਰਹੇ ਸੀ ਲਗਭਗ ਇਕ ਵਜੇ ਜਦੋਂ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਉਨ੍ਹਾਂ ਨੂੰ ਕੁਝ ਆਦਮੀਆਂ ਨੇ ਘੇਰ ਰਖਿਆ ਹੈ। ਉਨ੍ਹਾਂ ਦਸਿਆ ਕਿ ਉਹ 10-12 ਜਣੇ ਸਨ ਤੇ ਉਨ੍ਹਾਂ ਨੇ ਉਸ ਦੇ ਸਿਰ ’ਤੇ ਡੰਡੇ ਨਾਲ ਵਾਰ ਕੀਤਾ ਅਤੇ ਅਲਮਾਰੀ ਦੀ ਚਾਬੀ ਲੈ ਕੇ ਉਸ ਵਿਚੋਂ ਲਗਭਗ ਇਕ ਲੱਖ ਰੁਪਇਆ, 35 ਤੋਲੇ ਸੋਨਾ, ਤਿੰਨ ਮੋਬਾਈਲ ਅਤੇ ਜੀਪ ਪੀ ਸੀ 57-6182 ਲੈ ਕੇ ਫ਼ਰਾਰ ਹੋ ਗਏ। ਜਦੋਂ ਰੌਲਾ ਸੁਣ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਛੇਤੀ ਛੇਤੀ ਵਿਚ ਉਹ ਅਪਣੀ ਸੂਮੋਂ ਗੱਡੀ ਐਚ ਆਰ 61-3886 ਸੰਤੁਲਨ ਵਿਗੜਨ ਕਾਰਨ ਖੇਤਾ ਵਿਚ ਹੀ ਛੱਡ ਗਏ। ਪੁਲਿਸ ਨੂੂੰ ਸੂਚਨਾ ਦਿਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.