ਰਾਣੀਆਂ, 12 ਅਗੱਸਤ (ਮਲਕੀਤ ਸਿੰਘ ਜੋਸਨ) : ਸ਼ਹਿਰ ਅਤੇ ਪਿੰਡਾਂ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦੇ ਦਾਅਵੇ ਉਦੋਂ ਢਹਿ ਢੇਰੀ ਹੋ ਜਾਂਦੇ ਹਨ ਜਦੋਂ ਸ਼ਹਿਰ ਤੇ ਪਿੰਡਾਂ ਦੀਆ ਗਲੀਆਂ ਵਿਚ ਗੰਦਗੀ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ। ਸਿਰਸਾ ਦੇ ਡੀ ਸੀ ਜੇ ਗਣੇਸ਼ਨ ਨੇ ਪਿੰਡਾਂ ਵਿਚ ਸਫ਼ਾਈ ਅਭਿਆਨ ਚਲਾਇਆ ਹੋਇਆ ਹੈ ਪਰ ਸਿਰਸਾ ਦੇ ਨਾਲ ਸਿਰਫ਼ 20 ਕਿਲੋਮੀਟਰ ਦੂਰ ਤੇ ਰਾਣੀਆਂ ਹੈ। ਜਿਸ ਦਾ ਸਫ਼ਾਈ ਦੀ ਅਣਹੋਂਦ ਕਾਰਨ ਬੁਰਾ ਹਾਲ ਹੈ। ਗਲੀਆਂ-ਨਾਲੀਆਂ ਦਾ ਇੰਨਾ ਮਾੜਾ ਹਾਲ ਹੈ ਕਿ ਲੋਕਾਂ ਦਾ ਸੜਕਾਂ ਵਿਚੋ ¦ਘਣਾ ਮੁਸ਼ਕਲ ਹੋ ਗਿਆ ਹੈ। ਥਾਂ ਥਾਂ ਗੰਦਗੀ ਹੈ ਤੇ ਸੀਵਰੇਜ ਲੀਕ ਹੈ, ਸੜਕਾਂ ਸੀਵਰੇਜ ਕੁਨੈਕਸ਼ਨ ਲੈਣ ਲਈ ਪੁਟੀਆਂ ਗਈਆਂ ਹਨ। ਮੀਂਹ ਦੇ ਦਿਨਾਂ ਵਿਚ ਤਾਂ ਇਹ ਸਭ ਚਿਕੱੜ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਇਸ ਦੀ ਬਦਬੂ ਪੂਰੇ ਇਲਾਕੇ ’ਚ ਫ਼ੈਲ ਜਾਂਦੀ ਹੈ। ਜਿਸ ਕਾਰਨ ਇਹ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਇਸ ਬਾਰੇ ਤਹਿਸੀਲਦਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਛੇਤੀ ਹੀ ਸਫ਼ਾਈ ਦਾ ਭਰੋਸਾ ਦਵਾਇਆ ਹੈ।