ਨਵੀਂ ਦਿੱਲੀ, 12 ਅਗੱਸਤ (ਅਮਨਦੀਪ ਸਿੰਘ) : ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਇਥੇ ਅਪਣੇ ਦਿੱਲੀ ਦਫ਼ਤਰ ਰਾਜੀਵ ਭਵਨ ਵਿਖੇ ਪਾਰਟੀ ਦੇ ਬਲਾਕ ਪ੍ਰਧਾਨਾਂ ਦੇ ਸਨਮਾਨ ਸਮਾਰੋਹ ਦੀ ਲੜੀ ਵਿਚ ਪ੍ਰੀਤ ਵਿਹਾਰ ਬਲਾਕ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ ਤੇ ਕੌਂਸਲਰ ਸ.ਗੁਰਚਰਨ ਸਿੰਘ ਰਾਜੂ, ਸ਼ਕੂਰਪੁਰ ਬਲਾਕ ਕਾਂਗਰਸ ਦੀ ਪ੍ਰਧਾਨ ਇੰਦੂ ਕੋਸ਼ਿਕ ਅਤੇ ਕਾਲਕਾ ਜੀ ਬਲਾਕ ਕਾਂਗਰਸ ਪ੍ਰਧਾਨ ਗੁਲਸ਼ਨ ਟੱਕਰ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੈਪ੍ਰਕਾਸ਼ ਅਗਰਵਾਲ ਨੇ ਕੀਤੀ ਜਦਕਿ ਸੰਸਦ ਮੈਂਬਰ ਜਗਦਮਬਿਕਾ ਪਾਲ, ਸੰਸਦ ਆਰ.ਸੀ.ਕੁੰਤਿਆ ਅਤੇ ਸੰਸਦ ਧੀਰਜ ਸਾਹੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨਾਂ ਨੇ ਬਲਾਕ ਕਾਂਗਰਸ ਪ੍ਰਧਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਸ਼ਾਲ ਨਾਲ ਸਨਮਾਨਤ ਕੀਤਾ। ਇਸ ਮੌਕੇ ਅਗਰਵਾਲ ਨੇ ਕਿਹਾ ਕਿ ਬਲਾਕ ਪ੍ਰਧਾਨ ਕਾਂਗਰਸ ਦੀ ਅਸਲੀ ਪਛਾਣ ਹਨ ਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ।