ਹਰਿਆਣਾ ਖਬਰਾਂ
 

ਦਿੱਲੀ ਦੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਮਾਲੀ ਸਹਾਇਤਾ ਵਜੋਂ ਇਕ-ਇਕ ਲੱਖ ਰੁਪਏ ਦੇ ਚੈਕ ਭੇਂਟ

ਨਵੀਂ ਦਿੱਲੀ, 12 ਅਗੱਸਤ (ਸੁਖਰਾਜ ਸਿੰਘ) : ਅਮਰੀਕਾ ਦੇ ਵਿਸਕਾਨਸਨ ਪ੍ਰਾਂਤ ਦੇ ਸ਼ਹਿਰ ਓਕ-ਕ੍ਰੀਕ ਵਿਖੇ ਗੁਰਦਵਾਰਾ ਸਾਹਿਬ ’ਚ ਪਿਛਲੇ ਦਿਨੀਂ ਗੋਲੀਬਾਰੀ ’ਚ ਮਾਰੇ ਗਏ ਤਿਲਕ ਨਗਰ ਖੇਤਰ ਦੇ ਦੋ ਮ੍ਰਿਤਕ ਭਰਾਵਾਂ, ਜਿਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਮਾਲੀ ਸਹਾਇਤਾ ਪ੍ਰਦਾਨ ਕਰਨ ਦਾ ਵਿਸ਼ਵਾਸ ਦਿਲਾਇਆ ਗਿਆ ਸੀ ਉਨ੍ਹਾਂ ਨੂੰ ਅੱਜ ਜਥੇ. ਮਨਜੀਤ ਸਿੰਘ ਜੀ.ਕੇ. ਪ੍ਰਧਾਨ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼, ਜਥੇ. ਅਵਤਾਰ ਸਿੰਘ ਹਿਤ ਕੌਮੀ ਜਨਰਲ ਸਕੱਤਰ, ਜਥੇ. ਉਂਕਾਰ ਸਿੰਘ ਥਾਪਰ ਕੌਮੀ ਮੀਤ ਪ੍ਰਧਾਨ, ਸ: ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਯੂਥ ਵਿੰਗ, ਸ: ਹਰਮੀਤ ਸਿੰਘ ਕਾਲਕਾ ਕੌਮੀ ਸਕੱਤਰ ਜਨਰਲ ਯੂਥ ਵਿੰਗ ਦੀ ਮੌਜ਼ੂਦਗੀ ’ਚ ਦਿੱਲੀ ’ਚ ਪੰਜਾਬ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਕੇ. ਸ਼ਿਵਾ ਪ੍ਰਸਾਦ ਦੇ ਹਵਾਲੇ ਨਾਲ ਹੰਸਰਾਜ ਗੁਲੇਰੀਆ ਪ੍ਰੋਟੋਕਾਲ ਅਫ਼ਸਰ ਪੰਜਾਬ ਸਰਕਾਰ, ਨੇ ਮ੍ਰਿਤਕ ਸੀਤਾ ਸਿੰਘ ਦੀ ਪਤਨੀ ਸੁਰਿੰਦਰ ਕੌਰ ਅਤੇ ਮ੍ਰਿਤਕ ਰੰਜੀਤ ਸਿੰਘ ਦੀ ਪਤਨੀ ਲੋਕੇਂਦਰ ਕੌਰ ਨੂੰ ਉਨ੍ਹਾਂ ਦੇ ਨਿਵਾਸ ਈ-14 ਸ਼ਾਮ ਨਗਰ ਵਿਖੇ ਜਾ ਕੇ ਇਕ-ਇਕ ਲੱਖ ਰੁਪਏ ਦੇ ਚੈਕ ਭੇਂਟ ਕੀਤੇ ਗਏ। ਇਸ ਮੌਕੇ ਸਤਨਾਮ ਸਿੰਘ ਔਲਖ, ਚਮਨ ਸਿੰਘ ਸ਼ਾਹਪੁਰਾ, ਗੁਰਬਖਸ਼ ਸਿੰਘ ਮੌਂਟੂ ਸ਼ਾਹ, ਰਮਨਦੀਪ ਸਿੰਘ ਸੋਨੂੰ, ਭਾਈ ਗੁਰਚਰਨ ਸਿੰਘ, ਦਵਿੰਦਰਪਾਲ ਸਿੰਘ ਡੱਬੂ ਅਤੇ ਹਲਕੇ ਦੇ ਕਈ ਪੱਤਵੰਤੇ ਆਦਿ ਵੀ ਮੌਜ਼ੂਦ ਸਨ। ਅਕਾਲੀ ਦਲ ਬਾਦਲ ਦੇ ਦਫ਼ਤਰ ਤੋਂ ਜਾਰੀ ਹੋਏ ਪ੍ਰੈਸ ਬਿਆਨ ’ਚ ਦਸਿਆ ਗਿਆ ਹੈ ਕਿ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਅਮਰੀਕਾ ਜਾਣ ਲਈ ਵੀਜ਼ਾ ਮਿਲ ਗਿਆ ਹੈ ਅਤੇ ਹੁਣ ਉਥੇ ਹੀ ਦਿੱਲੀ ਦੇ ਦੋਵੇਂ ਮ੍ਰਿਤਕਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਸ: ਪ੍ਰਕਾਸ਼ ਸਿੰਘ ਬਾਦਲ ਵੀ ਇਨ੍ਹਾਂ ਦਿਨੀਂ ਅਮਰੀਕਾ ਦੌਰੇ ’ਤੇ ਹਨ ਅਤੇ ਉਨ੍ਹਾਂ ਵਲੋਂ ਪੀੜ੍ਹਤ ਪਰਵਾਰਾਂ ਨੂੰ ਉਥੇ ਹਰ ਸੰਭਵ ਮਦਦ ਮੁਹਈਆ ਕਰਵਾਈ ਜਾਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਮ੍ਰਿਤਕਾਂ ਦੇ ਪਰਵਾਰਾਂ ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਹਿਮ ਮੰਗ ਕਰਕੇ ਇੱਛਾ ਪ੍ਰਗਟਾਈ ਗਈ ਸੀ ਕਿ ਗੋਲੀਬਾਰੀ ’ਚ ਮਾਰੇ ਗਏ ਉਨ੍ਹਾਂ ਦੇ ਪਰਵਾਰ ਦੇ ਦੋਵਾਂ ਮੈਂਬਰਾਂ ਦੀ ਮ੍ਰਿਤਕ ਦੇਹਾਂ ਦਿੱਲੀ ਲਿਆਂਦੀ ਜਾਵੇ ਤਾਂ ਕਿ ਉਨ੍ਹਾਂ ਦਾ ਅੰਤਮ ਸਸਕਾਰ ਇਥੇ ਪਰਵਾਰਕ ਮੈਂਬਰਾਂ ਦੀ ਮੌਜ਼ੂਦਗੀ ’ਚ ਕੀਤਾ ਜਾ ਸਕੇ, ਜਿਸ ਤੋਂ ਬਾਅਦ ਸ: ਬਾਦਲ ਵਲੋਂ ਐਲਾਨ ਕੀਤਾ ਗਿਆ ਸੀ ਇਸ ਦੇ ਲਈ ਸਾਰਾ ਖ਼ਰਚਾ ਪੰਜਾਬ ਸਰਕਾਰ ਕਰੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.