ਰਾਸ਼ਟਰੀ ਖਬਰਾਂ
 

ਈਰਾਨ: ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ 250 ਹੋਈ, ਦੋ ਹਜ਼ਾਰ ਤੋਂ ਵੱਧ ਜ਼ਖ਼ਮੀ


ਬਾਰਜਕਾਨ, 12 ਅਗੱਸਤ : ਈਰਾਨ ਦੇ ਉ¤ਤਰ-ਪਛਮੀ ਹਿੱਸੇ ’ਚ ਕਲ ਆਏ ਭੂਚਾਲ ਦੇ ਦੋ ਜ਼ਬਰਦਸਤ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 250 ਹੋ ਗਈ ਜਦਕਿ ਦੋ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਰਾਹਤ ਟੀਮਾਂ ਵਲੋਂ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਹਿਤ ਕਾਰਵਾਈ ਦਿਨ ਰਾਤ ਜਾਰੀ ਹੈ। ਈਰਾਨ ਦੇ ਉ¤ਤਰ-ਪਛਮੀ ਸ਼ਹਿਰ ਤਬਰੀਜ਼ ਦੇ ਕਈ ਪਿੰਡਾਂ ਵਿਚ ਭਾਰੀ ਤਬਾਹੀ ਮਚੀ ਹੈ। ਕਈ ਥਾਵਾਂ ’ਤੇ ਔਰਤਾਂ ਅਤੇ ਬੱਚਿਆਂ ਨੂੰ ਵਿਰਲਾਪ ਕਰਦਿਆਂ ਦੇਖਿਆ ਗਿਆ ਹੈ। ਕਲ ਆਏ ਭੂਚਾਲ ਤੋਂ ਬਾਅਦ ਦੂਰਸੰਚਾਰ ਸੇਵਾਵਾਂ ਵਿਚ ਵੀ ਵਿਘਨ ਪਿਆ ਹੈ, ਇਸ ਲਈ ਹੰਗਾਮੀ ਹਾਲਾਤ ਨੂੰ ਵੇਖਦਿਆਂ ਬਚਾਅ ਟੀਮਾਂ ਨੂੰ ਰੇਡੀਉ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਅਜੇ ਭੂਚਾਲ ਕਾਰਨ ਹੋਏ ਨੁਕਸਾਨ ਦਾ ਮੁਕੰਮਲ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਜਦਕਿ ਰਾਹਤ ਕਾਰਜਾਂ ਲਈ ਭੂਚਾਲ ਪ੍ਰਭਾਵਤ ਪਿੰਡਾਂ ਵਿਚ ਰਾਹਤ ਟੀਮਾਂ ਨੂੰ ਪੈਦਲ ਜਾਣਾ ਪੈ ਰਿਹਾ ਹੈ। ਤਹਿਰਾਨ ਯੂਨੀਵਰਸਿਟੀ ਦੇ ਭੂਚਾਲ ਵਿਗਿਆਨ ਕੇਂਦਰ ਦੇ ਮੁਤਾਬਕ ਕਲ 11 ਮਿੰਟ ਦੇ ਫ਼ਰਕ ਨਾਲ ਆਏ ਰਿਕਟਰ ਪੈਮਾਨੇ ’ਤੇ 6.2 ਅਤੇ 6.0 ਸਮਰੱਥਾ ਵਾਲੇ ਝਟਕਿਆਂ ਨੇ ਭਾਰੀ ਤਬਾਹੀ ਮਚਾਈ ਹੈ। ਸੰਸਾਰ ਭਰ ਵਿਚ ਭੂਚਾਲ ਦੀ ਸਰਗਰਮੀ ’ਤੇ ਨਜ਼ਰ ਰੱਖਣ ਵਾਲੀ ਅਮਰੀਕੀ ਸੰਸਥਾ ਮੁਤਾਬਕ ਦੋਹਾਂ ਝਟਕਿਆਂ ਦੀ ਸਮਰੱਥਾ 6.4 ਅਤੇ 6.3 ਸੀ। ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਪ੍ਰਭਾਵਤ ਖੇਤਰ ਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਗਈ ਹੈ ਜਦਕਿ ਅਧਿਕਾਰੀਆਂ ਨੂੰ ਹਦਾਇਤ ਦਿਤੀ ਗਈ ਹੈ ਕਿ ਉਹ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਲਈ ਉਪਰਾਲੇ ਕਰਨ। ਰੀਪੋਰਟਾਂ ਵਿਚ ਦਸਿਆ ਗਿਆ ਹੈ ਕਿ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਨੇ ਤਕਰੀਬਨ 210 ਲੋਕਾਂ ਨੂੰ ਹੁਣ ਤਕ ਬਚਾਅ ਲਿਆ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।                         (ਏਜੰਸੀ)

 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.