ਰਾਸ਼ਟਰੀ ਖਬਰਾਂ
 

ਉ¦ਪਿਕ ਖੇਡਾਂ: ਸੁਸ਼ੀਲ ਕੁਮਾਰ ਨੇ ਚਾਂਦੀ ਅਤੇ ਯੋਗੇਸ਼ਵਰ ਦੱਤ ਨੇ ਤਾਂਬੇ ਦਾ ਤਮਗ਼ਾ ਜਿੱਤਿਆ

¦ਡਨ, 12 ਅਗੱਸਤ : ਭਾਰਤ ਦੇ ਸਟਾਰ ਪਹਿਲਵਾਨ ਅਤੇ 2008 ਦੀਆਂ ਬੀਜਿੰਗ ਉ¦ਪਿਕ ਵਿਚ ਤਾਂਬੇ ਦਾ ਤਮਗ਼ਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੇ ਫ਼ਾਈਨਲ ਵਿਚ ਸਿੱਧੀ ਥਾਂ ਬਣਾ ਲਈ ਪਰ ਆਖ਼ਰੀ ਮੁਕਾਬਲੇ ਵਿਚ ਜਾਪਾਨ ਦੇ ਪਹਿਲਵਾਨ ਯੋਨੇਮਿਤਸੁ ਨੇ ਉਸ ਨੂੰ ਹਰਾ ਦਿਤਾ। ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਸੁਸ਼ੀਲ ਕੁਮਾਰ ਬੀਮਾਰ ਹੋ ਗਿਆ ਸੀ, ਫਿਰ ਵੀ ਉਸ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ। ਦਿੱਲੀ ਸਰਕਾਰ ਨੇ ਸੁਸ਼ੀਲ ਕੁਮਾਰ ਨੂੰ 1 ਕਰੋੜ, ਹਰਿਆਣਾ ਸਰਕਾਰ ਨੇ 1.50 ਕਰੋੜ ਅਤੇ ਰੇਲਵੇ ਨੇ 75 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ¦ਡਨ ਉ¦ਪਿਕ ਵਿਚ ਭਾਰਤ ਹੁਣ ਤਕ 6 ਤਮਗ਼ੇ ਜਿੱਤ ਚੁੱਕਾ ਹੈ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੇ ਅੱਜ ਇਤਿਹਾਸ ਰਚਦੇ ਹੋਏ ¦ਡਨ ਉ¦ਪਿਕ ਖੇਡਾਂ ਦੇ 66 ਕਿਲੋਗ੍ਰਾਮ ਵਜ਼ਨ ਮੁਕਾਬਲਿਆਂ ਦੇ ਫ਼ਾਈਨਲ ਵਿਚ ਥਾਂ ਬਣਾ ਕੇ ਘਟੋ-ਘੱਟ ਚਾਂਦੀ ਦੇ ਤਮਗ਼ੇ ਦੀ ਉਮੀਦ ਪੱਕੀ ਕਰ ਦਿਤੀ ਸੀ ਜਦਕਿ ਯੋਗੇਸ਼ਵਰ ਦੱਤ ਨੇ ਪੇਈਚਿੰਗ ਉ¦ਪਿਕ ਵਿਚ ਖਰਾ ਨਾ ਉਤਰਨ ਤੋਂ ਬਾਅਦ ¦ਡਨ ਉ¦ਪਿਕ ਵਿਚ ਤਾਂਬੇ ਦਾ ਤਮਗ਼ਾ ਜਿੱਤ ਲਿਆ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੋਹਾਂ ਪਹਿਲਵਾਨਾਂ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿਤੀ ਹੈ। ਲਗਾਤਾਰ ਦੂਜੀ ਵਾਰ ਭਾਰਤ ਲਈ ਉ¦ਪਿਕ ਮੁਕਾਬਲਿਆਂ ’ਚ ਤਮਗ਼ਾ ਜਿੱਤਣ ਵਾਲਾ ਸੁਸ਼ੀਲ ਕੁਮਾਰ ਦੇਸ਼ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਸੁਸ਼ੀਲ ਕੁਮਾਰ ਨੇ ਸੈਮੀਫ਼ਾਈਨਲ ਵਿਚ ਕਜ਼ਾਕਸਤਾਨ ਦੇ ਤਾਨਾਤਾਰੋਵ ਨੂੰ ਅੰਕਾਂ ਦੇ ਆਧਾਰ ’ਤੇ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ ਸੀ।  ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ ਪੇਈਚਿੰਗ ਉ¦ਪਿਕ ਵਿਚ ਸੋਨੇ ਦਾ ਤਮਗ਼ਾ ਜੇਤੂ ਤੁਰਕੀ ਦੇ ਸਾਹਿਨ ਰਮਜ਼ਾਨ ਨੂੰ ਹਰਾ ਕੇ ਕੁਆਰਟਰ ਫ਼ਾਈਨਲ ਵਿਚ ਪ੍ਰਵੇਸ਼ ਕੀਤਾ ਸੀ ਜਦਕਿ ਆਖ਼ਰੀ ਅੱਠ ਪਹਿਲਵਾਨਾਂ ’ਚ ਉਸ ਨੇ ਉਜ਼ਬੇਕਿਸਤਾਨ ਦੇ ਅਖ਼ਤਿਆਰ ਨਵਰੂਜ਼ੋਵ ਨੂੰ ਹਰਾ ਕੇ ਸੈਮੀਫ਼ਾਈਨਲ ਵਿਚ ਥਾਂ ਬਣਾਈ ਸੀ। ਪੇਈਚਿੰਗ ਉ¦ਪਿਕ 2008 ਵਿਚ ਸੁਸ਼ੀਲ ਕੁਮਾਰ ਨੇ ਤਾਂਬੇ ਦਾ ਤਮਗ਼ਾ ਜਿੱਤਿਆ ਸੀ। ਉਸ ਨੇ ਮੁਕਾਬਲੇ ’ਚ ਦੋ ਮਿੰਟ ਦੇ ਸਮੇਂ ਵਿਚ ਦੋ ਤਕਨੀਕੀ ਅੰਕ ਮਿਲਣ ਮਗਰੋਂ ਅਗਲਾ ਮੁਕਾਬਲਾ 3.1 ਨਾਲ ਜਿੱਤ ਲਿਆ ਸੀ। ਭਾਰਤੀ ਪਹਿਲਵਾਨ ਯੋਗੇਸ਼ਵਰ ਦੱਤ ਨੇ ਚਾਰ ਸਾਲ ਪਹਿਲਾਂ ਪੇਈਚਿੰਗ ਉ¦ਪਿਕ ਵਿਚ ਉਮੀਦਾਂ ਮੁਤਾਬਕ ਭਾਰਤ ਲਈ ਕੋਈ ਤਮਗ਼ਾ ਨਹੀਂ ਜਿੱਤਿਆ ਸੀ ਪਰ ¦ਡਨ ਉ¦ਪਿਕ ਵਿਚ ਉਸ ਨੇ ਭਾਰਤੀਆਂ ਨੂੰ ਨਿਰਾਸ਼ ਨਹੀਂ ਕੀਤਾ। ਯੋਗੇਸ਼ਵਰ ਦੱਤ ਨੇ ਰੇਪੇਚੇਜ਼ ਰਾਊਂਡ ਲਈ ਰਸਤਾ ਬਣਾਇਆ ਜਿਸ ਤੋਂ ਬਾਅਦ ਹਰਿਆਣਾ ਦੇ ਸੋਨੀਪਤ ਦੇ ਇਸ 29 ਸਾਲਾ ਪਹਿਲਵਾਨ ਨੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਤਿੰਨ ਮੁਕਾਬਲੇ ਜਿੱਤ ਕੇ ਤਾਂਬੇ ਦਾ ਤਮਗ਼ਾ ਭਾਰਤ ਦੀ ਝੋਲੀ ਵਿਚ ਪਾ ਦਿਤਾ। ਯੋਗੇਸ਼ਵਰ ਨੇ ਮੰਨਿਆ ਕਿ ਜੇ ਚਾਰ ਸਾਲ ਪਹਿਲਾਂ ਉਸ ਨੇ ਪੇਈਚਿੰਗ ਉ¦ਪਿਕ ਵਿਚ ਤਮਗ਼ਾ ਜਿੱਤ ਲਿਆ ਹੁੰਦਾ ਤਾਂ ਉਹ ¦ਡਨ ਖੇਡਾਂ ਦੇ ਮੁਕਾਬਲਿਆਂ ’ਚ ਹਿੱਸਾ ਨਹੀਂ ਲੈ ਸਕਦਾ ਸੀ। ਪੇਈਚਿੰਗ ਵਿਚ ਉਸ ਦੇ ਮਿੱਤਰ ਸੁਸ਼ੀਲ ਕੁਮਾਰ ਨੇ ਭਾਰਤ ਲਈ ਤਾਂਬੇ ਦਾ ਤਮਗ਼ਾ ਜਿੱਤਿਆ ਸੀ।          (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.