¦ਡਨ, 11 ਅਗੱਸਤ: ਜਮਾਇਕਾ ਦੀ ਡ੍ਰਗ ਟੈਸਟਿੰਗ ਸਮਰਥਾ ‘ਤੇ ਸ਼ੱਕ ਜਤਾਉਣ ਵਾਲੇ ਸਾਬਕਾ ਅਮਰੀਕੀ ਅਥਲੀਟ ਕਾਰਲ ਲੁਇਸ ਤੋਂ ਓਸੈਨ ਬੋਲਟ ਕਾਫ਼ੀ ਨਾਰਾਜ਼ ਹੈ। ਬੋਲਟ ਨੇ ਕਿਹਾ ਕਿ ਹੁਣ ਉਸ ਦੀਆਂ ਨਜ਼ਰਾਂ ‘ਚ ਲੁਈਸ ਦੀ ਕੋਈ ਇਜ਼ਤ ਨਹੀਂ ਰਹੀ। ਜ਼ਿਕਰਯੋਗ ਹੈ ਕਿ ਬੋਲਟ ਦੇ ਇਲਾਵਾ ਲੁਈਸ ਹੀ ਅਜਿਹਾ ਅਥਲੀਟ ਹੈ ਜਿਸ ਨੇ ਲਗਾਤਾਰ ਦੋ ਵਾਰ ਉ¦ਪਿਕ ‘ਚ 100 ਮੀਟਰ ਦੌੜ ‘ਚ ਸੋਨੇ ਦਾ ਤਮਗ਼ਾ ਜਿਤਿਆ ਸੀ। ਬੀਜਿੰਗ ਦੇ ਬਾਅਦ ¦ਡਨ ‘ਚ ਵੀ 100 ਮੀਟਰ ਤੇ 200 ਮੀਟਰ ਫ਼ਰਾਟਾ ਦੌੜ ਜਿਤਣ ਵਾਲੇ ਬੋਲਟ ਨੇ ਕਿਹਾ ਕਿ ਮੇਰੇ ਮਨ ‘ਚ ਮਹਾਨ ਦੌੜਾਕ ਜੈਸੀ ਓਵੇਂਸ ਲਈ ਕਾਫ਼ੀ ਸਨਮਾਨ ਹੈ। ਉਸਨੇ ਕਿਹਾ ਕਿ ਲੁਇਸ ਅਜਿਹਾ ਵਿਵਾਦਤ ਬਿਆਨ ਦੇ ਕੇ ਸਿਰਫ਼ ਲੋਕਾਂ ਦਾ ਧਿਆਨ ਅਪਣੇ ਵਲ ਖਿਚਣਾ ਚਾਹੁੰਦਾ ਹੈ। ਬੋਲਟ ਅਨੁਸਾਰ ਓਵੇਂਸ ਮਹਾਨ ਅਥਲੀਟ ਹੈ ਜਿਸਨੇ ਅਸਲ ‘ਚ ਅਥਲੀਟਾਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਉਸਨੇ ਕਿਹਾ ਕਿ ਉਹ ਲੁਇਸ ਦੀ ਇਜ਼ਤ ਨਹੀਂ ਕਰਦਾ ਕਿੳਂਕਿ ਉਸਨੇ ਜੋ ਵੀ ਕਿਹਾ ਉਹ ਸਿਰਫ਼ ਦੂਜੇ ਅਥਲੀਟਾਂ ਨੂੰ ਨੀਵਾਂ ਦਿਖਾਉਣ ਲਈ ਸੀ।