¦ਦਨ, 11 ਅਗੱਸਤ: ¦ਦਨ ਵਿਚ ਉ¦ਪਿਕ ’ਚ ਮੁੱਕੇਬਾਜ਼ੀ ਮੁਕਾਬਲਿਆਂ ’ਤੇ ਵਿਵਾਦ ਖੜਾ ਹੋ ਗਿਆ ਹੈ। ਸਵਾਲ ਇਹ ਪੈਦਾ ਹੋਇਆ ਹੈ ਕਿ ਮੁੱਕੇਬਾਜ਼ੀ ਵਿਚ ਦਿਤੇ ਗੲੈ ਮੈਡਲ ਫ਼ਿਕਸ ਸਨ? ਇਸ ਖੇਡ ਵਿਚ ਕਈ ਫ਼ੈਸਲੇ ਵਿਵਾਦਾਂ ਵਿਚ ਘਿਰ ਗਏ ਸਨ। ਇਨ੍ਹਾਂ ਵਿਚੋਂ ਕੁੱਝ ਮੁਕਾਬਲੇ ਭਾਰਤ ਦੇ ਸਨ ਜਿਸ ਵਿਚ ਸਕੋਰਿੰਗ ਵਿਚ ਹੇਰਾ-ਫੇਰੀ ਦੀ ਸ਼ਿਕਾਇਤ ਭਾਰਤੀਆਂ ਨੇ ਕੀਤੀ ਸੀ। ਹੁਣ ਬੀਬੀਸੀ ਦੀ ਪੜਤਾਲ ਵਿਚ ਪਤਾ ਲੱਗਾ ਹੈ ਕਿ ਆਜ਼ਰਬਾਇਜਾਨ ਨੇ ਦੋ ਸੋਨੇ ਦੇ ਤਮਗ਼ਿਆਂ ਬਦਲੇ ਇੰਨਰਨੈਸ਼ਨਲ ਮੁੱਕੇਬਾਜ਼ੀ ਅਧਿਕਾਰੀਆਂ ਨੂੰ ਨੌ ਮਿਲੀਅਨ ਪਾਊਂਡ (78,04,94,118) ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਇੰਟਰਨੈਸ਼ਨਲ ਬਾਕਸਿੰਗ ਅਥਾਰਟੀ ਨੇ ਕਿਸੇ ਤਰ੍ਹਾਂ ਦੀ ਹੇਰਾ ਫੇਰੀ ਤੋਂ ਇਨਕਾਰ ਕੀਤਾ ਹੈ। ਇੰਟਰਨੈਸ਼ਨਲ ਉ¦ਪਿਕ ਕਮੇਟੀ ਨੂੰ ਵੀ ‘ਤਮਗ਼ੇ ਬਦਲੇ ਪੈਸਾ’ ਲਏ ਜਾਣ ਦੇ ਦੋਸ਼ਾਂ ਨਾਲ ਜੁੜੇ ਸਬੂਤ ਨਹੀਂ ਮਿਲੇ ਹਨ ਪਰ ਬੀਬੀਸੀ ਨੂੰ ਪਿਛਲੇ ਸਾਲ ਹੀ ਮੁੱਕੇਬਾਜ਼ੀ ਨਾਲ ਜੁੜੇ ਸੂਤਰਾਂ ਨੇ ਇਸ ਤਰ੍ਹਾਂ ਦੀ ਸੌਦੇਬਾਜ਼ੀ ਦੀ ਗੱਲ ਦੱਸੀ ਸੀ। ਬੇਂਟਮਵੇਟ ’ਚ ਆਜ਼ਰਬਾਇਜਾਨ ਦੇ ਮੁੱਕੇਬਾਜ਼ ਮਾਗੋਮੇਦ ਅਬਦੁਲਾਮੀਡੋਵ ਦੀ ਜਪਾਨੀ ਮੁੱਕੇਬਾਜ਼ ’ਤੇ ਵਿਵਾਦਿਤ ਜਿੱਤ ਤੋਂ ਬਾਅਦ ਜਪਾਨ ਨੇ ਇਸ ਖਿਲਾਫ ਅਪੀਲ ਕੀਤੀ ਸੀ। ਇਸ ਅਪੀਲ ਤੋਂ ਬਾਅਦ ਏ ਆਈ ਬੀ ਏ ਬਿਨਾਂ ਕਾਰਨ ਦੱਸੇ ਤੁਰਕਮਿਸਤਾਨ ਦੇ ਰੈਫਰੀ ਨੂੰ ਘਰ ਵਾਪਸ ਭੇਜ ਦਿਤਾ। ਰੈਫਰੀਆਂ ਦੇ ਗਲਤ ਫੈਸਲਿਆਂ ਕਾਰਨ ਭਾਰਤ ਦੇ ਸੁਮਿਤ ਸਾਂਗਵਾਨ ਤੇ ਮਨੋਜ ਕੁਮਾਰ ਨੂੰ ਹਾਰ ਦਾ ਸਹਮਣਾ ਕਰਨਾ ਪਿਆ ਸੀ। (ਏਜੰਸੀ)