ਖੇਡ ਖਬਰਾਂ
 

ਭਾਰਤੀ ਹਾਕੀ ਟੀਮ ਹੇਠਲੇ ਪੱਧਰ ਤੋਂ ਚੋਟੀ ’ਤੇ

¦ਡਨ, 11 ਅਗੱਸਤ : ਇਕ ਹੋਰ ਹਾਰ ਨਾਲ ¦ਦਨ ਉ¦ਪਿਕ ਵਿਚੋਂ ਭਾਰਤੀ ਹਾਕੀ ਟੀਮ ਦਾ ਸਫ਼ਲ ਖ਼ਤਮ ਹੋਇਆ ਹੈ। ਉ¦ਪਿਕ ਖੇਡਾਂ ਵਿਚ 8 ਸੋਨ ਤਮਗ਼ੇ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਇਸ ਉ¦ਪਿਕ ਵਿਚ ਫਾਡੀ ਯਾਨੀ ਆਖ਼ਰੀ ਸਥਾਨ (12ਵੇਂ) ’ਤੇ ਰਹੀ। ਉ¦ਪਿਕ ਦੇ ਅਪਣੇ ਸ਼ਰਮਨਾਕ ਪ੍ਰਦਰਸ਼ਨ ਨੂੰ ਜਾਰੀ ਰਖਦਿਆਂ ਭਾਰਤੀ ਹਾਕੀ ਟੀਮ ਦਖਣੀ ਅਫ਼ਰੀਕਾ ਵਰਗੀ ਕਮਜ਼ੋਰ ਟੀਮ ਤੋਂ ਵੀ ਹਾਰ ਗਈ। ਇਸ ਮੈਚ ’ਚ ਦਖਣੀ ਅਫ਼ਰੀਕਾ ਨੇ ਭਾਰਤ ਨੂੰ 3-2 ਦੇ ਫ਼ਰਕ ਨਾਲ ਹਰਾਇਆ।  ਇਸੇ ਹਾਰ ਸਦਕਾ ਭਾਰਤੀ ਟੀਮ ਨੂੰ 12ਵੇਂ ਸਥਾਨ ’ਤੇ ਸਬਰ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਅੱਠ ਵਾਰ ਦੀ ਉ¦ਪਿਕ ਚੈਂਪੀਅਨ ਹੈ ਤੇ ਭਾਰਤ ਦਾ ਇਹ ਸੱਭ ਤੋਂ ਮਾੜਾ ਪ੍ਰਦਰਸ਼ਨ ਹੈ।  ਉ¦ਪਿਕ ਦਾ ਇਹ ਪਹਿਲਾ ਮੁਕਾਬਲਾ ਸੀ ਕਿ ਭਾਰਤੀ ਹਾਕੀ ਟੀਮ ਆਪਣਾ ਕੋਈ ਵੀ ਮੁਕਾਬਲਾ ਨਹੀਂ ਜਿਤ ਸਕੀ। ਇਸ ਤੋਂ ਪਹਿਲਾਂ 1996 ਦੇ ਅਟਲਾਂਟਿਕ ਉ¦ਪਿਕ ’ਚ ਭਾਰਤ ਨੇ ਅੱਠਵੇਂ ਸਥਾਨ ’ਤੇ ਰਹਿ ਕੇ ਅਪਣਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਭਾਰਤ 2008 ਬੀਜਿੰਗ ਉ¦ਪਿਕ ਲਈ ਕੁਆਲੀਫ਼ਾਈ ਵੀ ਨਹੀਂ ਸੀ ਕਰ ਸਕਿਆ। ਇਸ ਮੈਚ ’ਚ  ਦਖਣੀ ਅਫ਼ਰੀਕਾ ਦੇ ਐਂਡਰਿਊ ਕ੍ਰੋਨੀਏ ਅਠਵੇਂ ਮਿੰਟ ’ਚ ਹੀ ਗੋਲ ਦਾਗ਼ ਕੇ ਅਪਣੀ ਟੀਮ ਨੂੰ ਮਜ਼ਬੂਤ ਸਥਿਤੀ ’ਚ ਲਿਆ ਖੜਾ ਕੀਤਾ।  ਸੰਦੀਪ ਸਿੰਘ ਨੇ 14ਵੇਂ ਮਿੰਟ ’ਚ ਪੇਨਲਟੀ ਕਾਰਨਰ ਰਾਹੀਂ ਗੋਲ ਦਾਗ਼ ਕੇ ਭਾਰਤ ਨੂੰ ਬਰਾਬਰੀ ਦਵਾਈ। 34ਵੇਂ ਮਿੰਟ ’ਚ ਟਿਮੋਥੀ ਡ੍ਰਮੰਡ ਨੇ ਮੈਦਾਨੀ ਗੋਲ ਕੀਤਾ ਜਿਸ ਨਾਲ ਦਖਣੀ ਅਫ਼ਰੀਕਾ ਅੱਧੇ ਸਮੇਂ ਤਕ 2-1 ਨਾਲ ਅੱਗੇ ਹੋ ਗਿਆ। ਲਾਇਡ ਨੋਰਿਸ ਜੋਨਸ ਨੇ ਆਖਰੀ ਸੀਟੀ ਵਜਣ ਤੋਂ 5 ਮਿੰਟ ਪਹਿਲਾਂ ਗੋਲ ਕਰ ਕੇ ਇਹ ਫਰਕ 3-1 ਦਾ ਕਰ ਦਿਤਾ, ਇਸ ਤੋਂ 2 ਮਿੰਟ ਬਾਅਦ ਧਰਮਵੀਰ ਸਿੰਘ ਨੇ 67ਵੇਂ ਮਿੰਟ ’ਚ ਗੋਲ ਕਰ ਕੇ ਹਾਰ ਦੇ ਅੰਤਰ ਨੂੰ ਘਟਾ ਦਿਤਾ ਪਰ ਉਹ ਭਾਰਤ ਨੂੰ ਹਾਰ ਤੋਂ ਨਾ ਬਚਾ ਸਕਿਆ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.