ਮੋਰਿੰਡਾ, 11 ਅਗੱਸਤ (ਮੋਹਨ ਸਿੰਘ ਅਰੋੜਾ) : ਯੂਥ ਵੈਲਫ਼ੇਅਰ ਕਲੱਬ ਪਿੰਡ ਓਇੰਦ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸ੍ਰੀ ਕੁਲਦੀਪ ਸਿੰਘ ਪਵਾਰ ਨੇ ਦਸਿਆ ਕਿ ਇਸ ਦਾ ਉਦਘਾਟਨ ਹਲਕਾ ਵਿਧਾਇਕ ਚਰਨਜੀਤ ਸਿੰਘ ਨੇ ਕੀਤਾ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨੇ ਯੂਥ ਕਲੱਬ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੀਰਾਂ ਦੀ ਮਜ਼ਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਆਡਿਟ ਅਫਸਰ ਸੁਰਿੰਦਰ ਸਿੰਘ ਪਵਾਰ ਚੰਡੀਗੜ੍ਹ ਨੇ ਅਦਾ ਕੀਤੀ। ਕੁਸ਼ਤੀ ਦੰਗਲ ਦੌਰਾਨ ਝੰਡੀ ਗੋਲਡੀ ਚਮਕੌਰ ਸਾਹਿਬ ਨੇ ਬਿੱਲਾ ਮਲਕਪੁਰ ਨੂੰ ਚਿੱਤ ਕਰਕੇ ਹਾਸਲ ਕਰ ਲਈ ਅਤੇ ਪ੍ਰਬੰਧਕਾਂ ਵਲੋਂ ਰੱਖੇ 21 ਹਜ਼ਾਰ ਰੁਪਏ ਦੇ ਇਨਾਮ ’ਤੇ ਕਬਜ਼ਾ ਕੀਤਾ। ਕੁਸ਼ਤੀ ਦੰਗਲ ਦੌਰਾਨ ਕੁਮੈਂਟਰੀ ਦੀ ਡਿਊਟੀ ਕੁਲਵੀਰ ਸਿੰਘ ਸਮਰੌਲੀ ਨੇ ਬਾਖ਼ੂਬੀ ਨਿਭਾਈ। ਇਸੇ ਦੌਰਾਨ ਕਲੱਬ ਵਲੋਂ ਜ਼ਿਲ੍ਹਾ ਯੂਥ ਕਲੱਬਜ਼ ਬਲੱਡ ਡੋਨਰਜ਼ ਤਾਲਮੇਲ ਸੁਸਾਇਟੀ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਵੀ ਲਗਾਇਆ ਜਿਸ ਵਿਚ 25 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ। ਇਹ ਖੂਨ ਬਲੱਡ ਬੈਂਕ ਰੂਪਨਗਰ ਦੀ ਟੀਮ ਵਲੋਂ ਇਕੱਤਰ ਕੀਤਾ ਗਿਆ। ਇਸੇ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਰਵਨੀਤ ਸਿੰਘ ਬਿੱਟੂ ਅਤੇ ਚਰਨਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਯੂਥ ਕੁਆਰਡੀਨੇਟਰ ਸੁਰਿੰਦਰ ਸਿੰਘ ਸੈਣੀ, ਨਗਰ ਪੰਚਾਇਤ ਚਮਕੌਰ ਸਾਹਿਬ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਸਿੰਘ ਖ਼ਾਲਸਾ, ਗੁਲਜਾਰ ਸਿੰਘ ਚਤਾਮਲੀ, ਖੇਤੀਬਾੜੀ ਬੈਕ ਦੇ ਡਾਇਰੈਕਟਰ ਸਿਕੰਦਰ ਸਿੰਘ ਚੱਕਲਾਂ, ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ, ਕੇਸਰ ਸਿੰਘ ਸਮਾਣਾ ਕਲਾਂ, ਜਥੇਦਾਰ ਗੁਰਮੀਤ ਸਿੰਘ ਮਕੜੌਨਾ, ਅਵਤਾਰ ਸਿੰਘ ਅਰਨੌਲੀ, ਸਰਪੰਚ ਅਮਰੀਕ ਸਿੰਘ ਸੈਦਪੁਰ, ਪ੍ਰੇਮ ਸਿੰਘ ਸਰਹਾਣਾ, ਡਾ: ਬਹਾਦਰ ਸਿੰਘ, ਆਸ਼ੂ ਮਹਿਰਾ, ਕੁਲਜਿੰਦਰਜੀਤ ਸਿੰਘ ਬੰਬਰ, ਸੁਰਮੁੱਖ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਡਾ: ਜੋਰਾਵਰ ਸਿੰਘ, ਸਿਕੰਦਰ ਸਿੰਘ, ਪ੍ਰਿਤਪਾਲ ਸਿੰਘ ਅਤੇ ਜਗਰੂਪ ਸਿੰਘ ਲਖਵੀਰ ਲੱਖਾ, ਬਲਜੀਤ ਸਿੰਘ, ਸਤਨਾਮ ਸੱਤਾ, ਰਜਿੰਦਰ ਸਿੰਘ, ਸਰਬਜੀਤ ਸਿੰਘ, ਜਗਦੀਪ ਸਿੰਘ, ਨੰਬਰਦਾਰ ਮੇਜਰ, ਦੀਦਾਰ ਸਿੰਘ ਆਦਿ ਹਾਜ਼ਰ ਸਨ।